13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਚਹਿਲ ਧੜੇ ਵਲੋਂ ਜਲਾਲ ਵਿਖੇ ਸੰਗਠਨ ਸਿਰਜਨ ਅਭਿਆਨ ਤਹਿਤ ਸ਼ਕਤੀ ਪ੍ਰਦਰਸ਼ਨ ਜਟਾਣਾ ਵਲੋਂ ਕਾਂਗਰਸ ਨੂੰ ਮਜ਼ਬੂਤ ਕਰਨ ਦੀ ਕੀਤੀ ਅਪੀਲ <br/>

ਜਲਾਲ ਵਿਖੇ ਇਕੱਠ ਦੌਰਾਨ ਖੁਸ਼ਬਾਜ ਜਟਾਣਾ ਦਾ ਸਨਮਾਨ ਕਰਦੇ ਹੋਏ ਪ੍ਰਧਾਨ ਅੰਗਰੇਜ਼ ਸਿੰਘ ਸਿਰੀਏਵਾਲਾ, ਪ੍ਰਧਾਨ ਗੁਰਚਰਨ ਸਿੰਘ ਭਾਈਰੂਪਾ ਆਦਿ ਆਗੂ | (ਸੱਜੇ) ਜਸ਼ਨ ਚਹਿਲ ਦੇ ਸਮਰਥਕਾਂ ਦਾ ਪ੍ਰਭਾਵਸ਼ਾਲੀ ਇਕੱਠ | ਤਸਵੀਰਾਂ ਸੁਖਪਾਲ ਸਿੰਘ ਸੋਨੀ <br/> 25-09-2025
ਭਗਤਾ ਭਾਈਕਾ/ਭਾਈਰੂਪਾ, 24 ਸਤੰਬਰ (ਸੁਖਪਾਲ ਸਿੰਘ ਸੋਨੀ, ਵਰਿੰਦਰ ਲੱਕੀ)-ਕਾਂਗਰਸ ਵਲੋਂ ਪੰਜਾਬ 'ਚ ਸ਼ੁਰੂ ਕੀਤੀ ਗਈ 'ਸੰਗਠਣ ਸਿਰਜਨ ਅਭਿਆਨ ਤਹਿਤ ਪਹਿਲਾ ਕਾਂਗਰਸ ਦੇ ਸਾਬਕਾ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਵਲੋਂ ਆਪਣਾ ਪ੍ਰਭਾਵਸ਼ਾਲੀ ਇਕੱਠ ਕਰਕੇ ਹਾਈਕਮਾਂਡ ਵਿਚ ਵਾਹ ਵਾਹ ਖੱਟਣ ਦਾ ਯਤਨ ਕੀਤਾ ਗਿਆ | ਇਸੇ ਤਰ੍ਹਾਂ ਹੀ ਅੱਜ ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਅੰਦਰ ਪਿਛਲੇ ਲੰਮੇਂ ਸਮੇਂ ਤੋਂ ਪੈਰ ਅਜ਼ਮਾਈ ਲਈ ਮਿਹਨਤ ਕਰ ਰਹੇ ਪ੍ਰਦੇਸ਼ ਕਾਂਗਰਸ ਦੇ ਬੁਲਾਰੇ ਅਤੇ ਸੰਗਠਣ ਸਿਰਜਨ ਅਭਿਆਨ ਫਰੀਦਕੋਟ ਦੇ ਅਬਜ਼ਰਬਰ ਜਸ਼ਨਦੀਪ ਸਿੰਘ ਚਹਿਲ (ਜਸ਼ਨ ਚਹਿਲ) ਵਲੋਂ ਵੀ ਪਿੰਡ ਜਲਾਲ ਦੇ ਹੀ ਸਿੱਧੂ ਪੈਲਿਸ ਵਿਖੇ ਵੱਡੀ ਤਦਾਦ ਵਿਚ ਇਕੱਠ ਕਰਕੇ ਆਪਣਾ ਸ਼ਕਤੀ ਪ੍ਰਦਰਸਨ ਕੀਤਾ ਗਿਆ | ਇਕੱਠ ਦੌਰਾਨ ਜਸ਼ਨ ਚਹਿਲ ਵਿਦੇਸ਼ ਹੋਣ ਕਰਕੇ ਇਕੱਠ ਦੀ ਅਗਵਾਈ ਕਾਂਗਰਸ ਦੇ ਦੋ ਬਲਾਕ ਪ੍ਰਧਾਨਾ ਵਲੋਂ ਕੀਤੀ ਗਈ | ਇਕੱਠ ਦੌਰਾਨ ਬਠਿੰਡਾ ਦੇ ਅਬਜ਼ਰਬਰ ਮਮਤਾ ਭੁਮੇਸ਼ ਸਾਬਕਾ ਕੈਬਨਿਟ ਮੰਤਰੀ ਜਾਂ ਕੋਈ ਹੋਰ ਸੂਬਾਈ ਆਗੂ ਨਾ ਹਾਜ਼ਰ ਹੋਣ ਦੇ ਬਾਵਜੂਦ ਵੀ ਜਸ਼ਨ ਚਹਿਲ ਦੇ ਸਮਰਥਕ ਦੇ ਹੌਂਸਲੇ ਬੁਲੰਦ ਨਜ਼ਰ ਆ ਰਹੇ ਸਨ | ਇਕੱਠ ਦੌਰਾਨ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਖੁਸ਼ਬਾਜ ਸਿੰਘ ਜਟਾਣਾ, ਅਵਤਾਰ ਸਿੰਘ ਗੋਨਿਆਣਾ, ਬਠਿੰਡਾ ਦਿਹਾਤੀ ਦੇ ਪ੍ਰਧਾਨ ਕਿਰਨਦੀਪ ਕੌਰ, ਲਖਵਿੰਦਰ ਸਿੰਘ ਲੱਖਾ ਸਾਬਕਾ ਪ੍ਰਧਾਨ ਯੂਥ ਵਿੰਗ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ | ਇਕੱਠ ਨੂੰ ਸੰਬੋਧਨ ਕਰਦੇ ਹੋਏ ਜ਼ਿਲ੍ਹਾ ਪ੍ਰਧਾਨ ਜਟਾਣਾ ਨੇ ਦੋਵੇਂ ਬਲਾਕ ਪ੍ਰਧਾਨਾਂ ਨੂੰ ਮੀਟਿੰਗ ਦਾ ਪ੍ਰਬੰਧ ਕਰਨ 'ਤੇ ਮੁਬਾਰਕਬਾਦ ਦਿੱਤੀ ਤੇ ਕਿਹਾ ਕਿ ਜਸ਼ਨਦੀਪ ਸਿੰਘ ਚਹਿਲ ਅੱਜ ਹਲਕੇ ਰਾਮਪੁਰਾ ਫੂਲ ਅੰਦਰ ਓਹੀ ਲੜਾਈ ਲੜ ਰਿਹਾ ਜੋ ਉਨ੍ਹਾਂ ਨੇ 14/15 ਸਾਲ ਪਹਿਲਾਂ ਖੁਦ ਲੜੀ ਸੀ | ਉਨ੍ਹਾਂ ਜਸ਼ਨ ਚਹਿਲ ਦੀ ਹਲਕਾ ਰਾਮਪੁਰਾ ਫੂਲ ਅੰਦਰ ਕਾਂਗਰਸੀ ਸਮੱਰਥਕਾਂ ਵਲੋਂ ਨਿਭਾਈ ਜਾ ਰਹੀ ਭੂਮਿਕਾ ਦੀ ਪ੍ਰਸੰਸਾ ਕਰਦੇ ਹੋਏ ਹਲਕੇ ਦੇ ਕਾਂਗਰਸੀ ਵਰਕਰਾਂ ਨੂੰ ਕਾਂਗਰਸ ਦੀ ਮਜ਼ਬੂਤੀ ਲਈ ਬੂਥ ਪੱਧਰ ਤੱਕ ਸਖ਼ਤ ਮਿਹਨਤ ਕਰਨ ਦੀ ਅਪੀਲ ਕੀਤੀ | ਇਕੱਠ ਦੌਰਾਨ ਕਿਰਨਦੀਪ ਕੌਰ ਵਿਰਕ ਮੀਤ ਪ੍ਰਧਾਨ ਦਿਹਾਤੀ, ਲਖਵਿੰਦਰ ਸਿੰਘ ਲੱਖਾ ਸਾਬਕਾ ਪ੍ਰਧਾਨ ਯੂਥ ਕਾਂਗਰਸ ਬਠਿੰਡਾ, ਅਵਤਾਰ ਸਿੰਘ ਗੋਨਿਆਣਾ, ਅੰਗਰੇਜ਼ ਸਿੰਘ ਸਿਰੀਏਵਾਲਾ ਪ੍ਰਧਾਨ ਬਲਾਕ ਭਗਤਾ, ਗੁਰਚਰਨ ਸਿੰਘ ਭਾਈਰੂਪਾ ਪ੍ਰਧਾਨ ਬਲਾਕ ਫੂਲ, ਜਗਸੀਰ ਸਿੰਘ ਸੈਕਟਰੀ ਜਲਾਲ ਵਲੋਂ ਵੀ ਸੰਬੋਧਨ ਕਰਦੇ ਹੋਏ ਕਾਂਗਰਸੀ ਦੀ ਮਜਬੂਤੀ ਲਈ ਬੂਥ ਪੱਧਰ 'ਤੇ ਤਾਲਮੇਲ ਕਰਨ ਦਾ ਸੱਦਾ ਦਿੱਤਾ | ਇਸ ਮੌਕੇ ਪਰਮਜੀਤ ਸਿੰਘ ਬਲਾਕ ਸੰਮਤੀ ਮੈਂਬਰ, ਬਲਵਿੰਦਰ ਸਿੰਘ ਭੂੰਦੜ, ਹੇਮਰਾਜ ਕਾਲਾ ਜਲਾਲ, ਜਸਵੀਰ ਸਿੰਘ ਜਲਾਲ, ਡਾ: ਕੁਲਦੀਪ ਸਿੰਘ ਕੰਗ, ਜਗਸੀਰ ਸਿੰਘ ਮੈਂਬਰ, ਗੋਰਾ ਸਿੰਘ ਬੁਰਜ ਰਾਜਗੜ੍ਹ ਸੋਸ਼ਲ ਮੀਡੀਆ ਜ਼ਿਲ੍ਹਾ ਇੰਚਾਰਜ, ਦਰਸ਼ਨ ਸਿੰਘ ਸਰਪੰਚ ਘੰਡਾਬੰਨਾ, ਮੱਖਣ ਸਿੰਘ ਸਰਪੰਚ, ਰਿੰਪਲ ਭੱਲਾ ਕੌਂਸਲਰ, ਦਰਸ਼ਨ ਕੁਮਾਰ ਸਰਪੰਚ ਕੇਸਰ ਵਾਲਾ, ਡਾ: ਕੇਵਲ ਗੁਰੂਸਰ, ਬੂਟਾ ਸਿੰਘ ਸਾ: ਸਰਪੰਚ ਢਿਪਾਲੀ, ਨਛੱਤਰ ਸਿੰਘ ਕੌਂਸਲਰ ਮਹਿਰਾਜ, ਜਸਵਿੰਦਰ ਛਿੰਦਾ ਬਾਬੇਕਾ ਕੌਂਸਲਰ ਭਾਈ ਰੂਪਾ, ਬਲਵਿੰਦਰ ਕਾਂਗੜ, ਉਂਕਾਰ ਸਿੰਘ ਸਰਪੰਚ ਭਾਈ ਰੂਪਾ, ਨਛੱਤਰ ਸਿੰਘ ਸਰਪੰਚ ਹਾਕਮ ਸਿੰਘ ਵਾਲਾ, ਦੌਲਤ ਸਿੰਘ ਬਲਾਕ ਸੰਮਤੀ ਮੈਂਬਰ ਬੁਰਜ ਥੁਰੋੜ, ਹਰਜੀਵਨ ਸਿੰਘ ਸਰਪੰਚ ਦਿਆਲਪੁਰਾ, ਦਲਜੀਤ ਸਿੰਘ ਕੌਂਸਲਰ, ਸਤਨਾਮ ਸਿੰਘ ਭਗਤਾ ਆਦਿ ਵਿਅਕਤੀ ਹਾਜ਼ਰ ਸਨ |

ਪਿਛਲੀ ਖ਼ਬਰ ਚੋਰਾਂ ਵਲੋਂ ਸਰਕਾਰੀ ਹਸਪਤਾਲ ਨੂੰ ਬਣਾਇਆ ਨਿਸ਼ਾਨਾ-ਏਸੀਜ਼ ਦੇ 4 ਆਊਟਡੋਰ ਯੂਨਿਟ ਕੀਤੇ ਚੋਰੀ <br/> ਅਗਲੀ ਖ਼ਬਰ ਸਿਰਸਾ ਬੁੱਕ ਐਂਡ ਸਟੇਸ਼ਨਰੀ ਵਿਕਰੇਤਾ ਐਸੋਸੀਏਸ਼ਨ ਨੇ ਦੁਕਾਨਦਾਰਾਂ ਦੀ ਸਮੱਸਿਆਵਾਂ 'ਤੇ ਵਿਚਾਰਾਂ ਕੀਤੀਆਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।