14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਸੋਨਾ ਵਾਪਸ ਕਰਵਾਉਣ ਨੂੰ ਲੈ ਕੇ ਭਾਕਿਯੂ (ਉਗਰਾਹਾਂ) ਨੇ ਰੋਸ ਮਾਰਚ ਕੱਢਿਆ

ਬਰੇਟਾ, 13 ਅਕਤੂਬਰ (ਜੀਵਨ ਸ਼ਰਮਾ)- ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਵਲੋਂ ਪਿੰਡ ਕਾਹਨਗੜ੍ਹ ਦੇ ਇਕ ਵਿਅਕਤੀ ਦਾ ਸੋਨਾ ਵਾਪਸ ਕਰਵਾਉਣ ਨੂੰ ਲਈ ਸਥਾਨਕ ਸ਼ਹਿਰ ’ਚ ਰੋਸ ਮਾਰਚ ਕੱਢਿਆ ਗਿਆ। ਜਥੇਬੰਦੀ ਦੇ ਬਲਾਕ ਪ੍ਰਧਾਨ ਮੇਜਰ ਸਿੰਘ ਗੋਬਿੰਦਪੁਰਾ ਨੇ ਕਿਹਾ ਕਿ ਪੀੜਤ ਜਗਸੀਰ ਸਿੰਘ ਵਾਸੀ ਕਾਹਨਗੜ੍ਹ ਬਰੇਟਾ ਦੇ ਇਕ ਸ਼ੈਲਰ ਮਾਲਕ ਦੇ ਟਰੈਕਟਰ ’ਤੇ ਡਰਾਈਵਰੀ ਕਰਦਾ ਸੀ।

ਅਜੀਤ ਡੈਸਕ 14-10-2026
ਬਰੇਟਾ, 13 ਅਕਤੂਬਰ (ਜੀਵਨ ਸ਼ਰਮਾ)- ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਵਲੋਂ ਪਿੰਡ ਕਾਹਨਗੜ੍ਹ ਦੇ ਇਕ ਵਿਅਕਤੀ ਦਾ ਸੋਨਾ ਵਾਪਸ ਕਰਵਾਉਣ ਨੂੰ ਲਈ ਸਥਾਨਕ ਸ਼ਹਿਰ ’ਚ ਰੋਸ ਮਾਰਚ ਕੱਢਿਆ ਗਿਆ। ਜਥੇਬੰਦੀ ਦੇ ਬਲਾਕ ਪ੍ਰਧਾਨ ਮੇਜਰ ਸਿੰਘ ਗੋਬਿੰਦਪੁਰਾ ਨੇ ਕਿਹਾ ਕਿ ਪੀੜਤ ਜਗਸੀਰ ਸਿੰਘ ਵਾਸੀ ਕਾਹਨਗੜ੍ਹ ਬਰੇਟਾ ਦੇ ਇਕ ਸ਼ੈਲਰ ਮਾਲਕ ਦੇ ਟਰੈਕਟਰ ’ਤੇ ਡਰਾਈਵਰੀ ਕਰਦਾ ਸੀ। ਇਸ ਦੌਰਾਨ ਜਗਸੀਰ ਸਿੰਘ ਨੇ ਆਪਣਾ ਬਜ਼ੁਰਗਾਂ ਦੇ ਸਮੇਂ ਤੋਂ ਪਈ ਸੋਨੇ ਦੀ ਡਲੀ ਮਾਲਕਾਂ ਨੂੰ ਸੁਨਿਆਰ ਦੀ ਦੁਕਾਨ ’ਤੇ ਜਾ ਕੇ ਚੈੱਕ ਕਰਵਾਉਣ ਲਈ ਕਿਹਾ। ਆਗੂ ਨੇ ਕਿਹਾ ਕਿ ਲੰਬਾ ਸਮਾਂ ਬੀਤ ਜਾਣ ਦੇ ਬਾਵਜੂਦ ਮਾਲਕਾਂ ਵਲੋਂ ਜਗਸੀਰ ਸਿੰਘ ਦਾ ਸੋਨਾ ਵਾਪਸ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਜਦੋਂ ਤੱਕ ਪੀੜਤ ਡਰਾਈਵਰ ਦਾ ਸੋਨਾ ਵਾਪਸ ਨਹੀਂ ਕੀਤਾ ਜਾਂਦਾ, ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਅਮਰੀਕ ਸਿੰਘ ਕਿਸ਼ਨਗੜ੍ਹ, ਕਪੂਰ ਸਿੰਘ ਦਰੀਆਪੁਰ, ਜਰਨੈਲ ਸਿੰਘ ਟਾਹਲੀਆਂ, ਜਗਰਾਜ ਸਿੰਘ ਕੁਲਾਣਾ, ਮੇਘ ਸਿੰਘ ਬਰੇ੍ਹ, ਮੇਜਰ ਸਿੰਘ ਬੱਛੋਆਣਾ, ਮੰਗੂ ਸਿੰਘ ਕਣਕਵਾਲ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਲੋਕ ਹੱਕਾਂ ਲਈ ਐਨ.ਐਸ.ਡਬਲਯੂ.ਐਸ .ਵਿੱਢੇਗੀ ‘ਲੋਕ ਹਿੱਤ ਸੰਘਰਸ਼ ਸ਼ਕਤੀ ਰੈਲੀ’ ਅਗਲੀ ਖ਼ਬਰ ਸਮਾਜਿਕ ਵਿਗਿਆਨ ਵਿਸ਼ੇ ’ਤੇ ਦੋ ਰੋਜ਼ਾ ਸੈਮੀਨਾਰ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।