14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਅਣਪਛਾਤੀ ਬਜ਼ੁਰਗ ਔਰਤ ਦੀ ਲਾਸ਼ ਮਿਲੀ

ਬਠਿੰਡਾ, 13 ਅਕਤੂਬਰ (ਅਵਤਾਰ ਸਿੰਘ ਕੈਂਥ)-ਸਥਾਨਕ ਸ਼ਹਿਰ ਦੇ ਲਾਇਨੋਪਾਰ ਇਲਾਕੇ ਦੇ ਰੇਲਵੇ ਗਰਾਊਂਡ ਦੇ ਸਾਹਮਣੇ ਇਕ ਬਜ਼ੁਰਗ ਔਰਤ ਦੀ ਲਾਸ਼ ਪਈ ਹੋਣ ਦੀ ਸੂਚਨਾ ਮਿਲਣ ਤੋਂ ਸਹਾਰਾ ਜਨ ਸੇਵਾ ਦੀ ਟੀਮ ਮੈਂਬਰ ਸੰਦੀਪ ਗੋਇਲ, ਸਹਾਰਾ ਐਂਬੂਲੈਂਸ ਲੈ ਕੇ ਘਟਨਾ ਸਥਾਨ ’ਤੇ ਪਹੁੰਚੀ। ਇਕ ਬਜ਼ੁਰਗ ਔਰਤ ਦੀ ਲਾਸ਼ ਪੁਲ ਦੀਆਂ ਪੌੜੀਆਂ ਹੇਠਾਂ ਪਈ ਸੀ।

ਅਜੀਤ ਡੈਸਕ 14-10-2026
ਬਠਿੰਡਾ, 13 ਅਕਤੂਬਰ (ਅਵਤਾਰ ਸਿੰਘ ਕੈਂਥ)-ਸਥਾਨਕ ਸ਼ਹਿਰ ਦੇ ਲਾਇਨੋਪਾਰ ਇਲਾਕੇ ਦੇ ਰੇਲਵੇ ਗਰਾਊਂਡ ਦੇ ਸਾਹਮਣੇ ਇਕ ਬਜ਼ੁਰਗ ਔਰਤ ਦੀ ਲਾਸ਼ ਪਈ ਹੋਣ ਦੀ ਸੂਚਨਾ ਮਿਲਣ ਤੋਂ ਸਹਾਰਾ ਜਨ ਸੇਵਾ ਦੀ ਟੀਮ ਮੈਂਬਰ ਸੰਦੀਪ ਗੋਇਲ, ਸਹਾਰਾ ਐਂਬੂਲੈਂਸ ਲੈ ਕੇ ਘਟਨਾ ਸਥਾਨ ’ਤੇ ਪਹੁੰਚੀ। ਇਕ ਬਜ਼ੁਰਗ ਔਰਤ ਦੀ ਲਾਸ਼ ਪੁਲ ਦੀਆਂ ਪੌੜੀਆਂ ਹੇਠਾਂ ਪਈ ਸੀ। ਸਹਾਰਾ ਐਂਬੂਲੈਂਸ ਟੀਮ ਦੇ ਮੈਂਬਰ ਵਿੱਕੀ ਕੁਮਾਰ ਨੇ ਜੀਆਰਪੀ ਪੁਲਿਸ ਸਟੇਸ਼ਨ ਨੂੰ ਸੂਚਿਤ ਕੀਤਾ। ਜੀਆਰਪੀ ਟੀਮ ਨੇ ਮੌਕੇ ’ਤੇ ਪਹੁੰਚ ਕੇ ਘਟਨਾ ਦੀ ਜਾਂਚ ਕੀਤੀ। ਮ੍ਰਿਤਕ ਬਜ਼ੁਰਗ ਔਰਤ ਦੀ ਉਮਰ 60-65 ਸਾਲ ਜਾਪਦੀ ਸੀ। ਸ਼ੁਰੂਆਤੀ ਸਬੂਤਾਂ ਤੋਂ ਪਤਾ ਚੱਲਦਾ ਹੈ ਕਿ ਮ੍ਰਿਤਕ ਔਰਤ ਬੇਸਹਾਰਾ ਜਾਪਦੀ ਹੈ। ਜੀ ਆਰ ਪੀ ਨੇ ਮ੍ਰਿਤਕ ਔਰਤ ਦਾ ਮੁਆਇਨਾ ਕੀਤਾ ਅਤੇ ਉਸ ਦੇ ਕੋਲ ਦੋ ਆਧਾਰ ਕਾਰਡ ਮਿਲੇ। ਇਹ ਪੱਕਾ ਪਤਾ ਨਹੀਂ ਲੱਗ ਸਕਿਆ ਕਿ ਇਹ ਆਧਾਰ ਕਾਰਡ ਮ੍ਰਿਤਕ ਔਰਤ ਦੇ ਹਨ ਜਾਂ ਨਹੀਂ। ਪੁਲਿਸ ਕਾਰਵਾਈ ਤੋਂ ਬਾਅਦ ਸਹਾਰਾ ਐਂਬੂਲੈਂਸ ਟੀਮ ਨੇ ਬਜ਼ੁਰਗ ਔਰਤ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ ਪਹੁੰਚਾਇਆ।
ਪਿਛਲੀ ਖ਼ਬਰ ਮਾਤਾ ਸਾਹਿਬ ਕੌਰ ਕਾਲਜ ਦੀ ਵਿਦਿਆਰਥਣ ਨੇ ਐਨ. ਡੀ. ਏ. ਦੀ ਪ੍ਰੀਖਿਆ ਕੀਤੀ ਪਾਸ ਅਗਲੀ ਖ਼ਬਰ ਪਿੰਡ ਗੁਰਥੜੀ ਵਿਖੇ ਚੌਥਾ ਫੁੱਟਬਾਲ ਟੂਰਨਾਮੈਂਟ ਸ਼ਾਨੋ-ਸ਼ੌਕਤ ਨਾਲ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।