ਬਾਘਾ ਪੁਰਾਣਾ, 4 ਦਸੰਬਰ (ਟਿੰਕੂ ਕਾਠਪਾਲ, ਗੁਰਮੀਤ ਸਿੰਘ ਮਾਣੂੰਕੇ)-ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਹਾਰਵਰਡ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਨੂੰ ਸਿੱਖਿਆ ਦੇ ਖੇਤਰ ਦੀਆਂ ਪ੍ਰਾਪਤੀਆਂ ਸਦਕਾ ਫੈਪ ਨੈਸ਼ਨਲ ਅਵਾਰਡ 2025 ਨਾਲ ਨਿਵਾਜਿਆ ਗਿਆ | ਜਾਣਕਾਰੀ ਦਿੰਦਿਆਂ ਸਕੂਲ ਡਾਇਰੈਕਟਰ ਇੰਜੀਨੀਅਰ ਜਗਦੀਪ ਸਿੰਘ ਬਰਾੜ ਨੇ ਦੱਸਿਆ ਕਿ ਇਹ ਸਾਡੇ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਸੀ .ਟੀ. ਯੂਨੀਵਰਸਿਟੀ ਚੰਡੀਗੜ੍ਹ 'ਚ 28 ਨਵੰਬਰ ਨੂੰ ਜੋ ਫੈਪ ਨੈਸ਼ਨਲ ਅਵਾਰਡ ਪ੍ਰੋਗਰਾਮ ਰੱਖਿਆ ਗਿਆ ਸੀ, ਉਸ 'ਚ ਪੂਰੇ ਬਾਘੇ ਪੁਰਾਣੇ ਸ਼ਹਿਰ ਦੀਆਂ ਸੀ.ਬੀ.ਐਸ.ਈ. ਵਿੱਦਿਅਕ ਸੰਸਥਾਵਾਂ 'ਚੋਂ ਹਾਰਵਰਡ ਕਾਨਵੈਂਟ ਸਕੂਲ ਨੂੰ ਅਕਾਦਮਿਕ ਖੇਤਰ ਦੀ ਸ੍ਰੇਸ਼ਟਤਾ ਲਈ ਬੈੱਸਟ ਸਕੂਲ ਐਵਾਰਡ ਨਾਲ ਨਿਵਾਜਿਆ ਗਿਆ | ਵਰਨਣਯੋਗ ਹੈ ਕਿ ਇਹ ਅਵਾਰਡ ਡਾ. ਜਗਜੀਤ ਸਿੰਘ ਧੂਰੀ ਪੈ੍ਰਜ਼ੀਡੈਂਟ ਪ੍ਰਾਈਵੇਟ ਸਕੂਲ ਤੇ ਐਸੋਸੀਏਸ਼ਨ ਅਤੇ ਸਤਨਾਮ ਸਿੰਘ ਸਿੱਧੂ ਮੈਂਬਰ ਪਾਰਲੀਮੈਂਟ (ਰਾਜ ਸਭਾ) ਦੀ ਅਗਵਾਈ ਵਿਚ ਪ੍ਰਾਪਤ ਕੀਤਾ ਗਿਆ | ਇਸ ਤੋਂ ਇਲਾਵਾ ਹਾਰਵਰਡ ਸਕੂਲ ਦੀਆਂ ਦਸਵੀਂ ਕਲਾਸ ਦੀਆਂ ਦੋ ਵਿਦਿਆਰਥਣਾਂ ਸੋਫੀਆ ਗੋਇਲ 97.8 ਫ਼ੀਸਦੀ, ਸੁਖਪ੍ਰੀਤ ਕੌਰ 97.8 ਫ਼ੀਸਦੀ ਅੰਕ ਹਾਸਲ ਕਰਨ ਕਰਕੇ 'ਪ੍ਰਾਈਡ ਆਫ਼ ਇੰਡੀਆ' ਅਵਾਰਡ ਨਾਲ ਵੀ ਸਨਮਾਨਿਤ ਕੀਤਾ ਗਿਆ ਤੇ ਉਨ੍ਹਾਂ ਨੂੰ ਮੈਡਲ ਤੇ ਸਰਟੀਫਿਕੇਟ ਦਿੱਤੇ ਗਏ | ਇਸ ਸਮੇਂ ਸਕੂਲ ਚੇਅਰਮੈਨ ਨਵਦੀਪ ਸਿੰਘ ਬਰਾੜ ਨੇ ਦੱਸਿਆ ਕਿ ਇਹ ਸਾਡੇ ਲਈ ਬਹੁਤ ਹੀ ਮਾਣ ਦੀ ਗੱਲ ਹੈ ਕਿ ਹਾਰਵਰਡ ਸਕੂਲ ਨੇ ਵਿੱਦਿਅਕ ਖੇਤਰ ਵਿਚ ਮੱਲਾਂ ਮਾਰਦੇ ਹੋਏ ਪੂਰੇ ਬਾਘੇ ਪੁਰਾਣੇ ਦੀਆਂ ਸੀ.ਬੀ.ਐਸ.ਈ. ਸੰਸਥਾਵਾਂ 'ਚ ਇਹ ਮਾਣ ਹਾਸਲ ਕੀਤਾ | ਇਸ ਸਮੇਂ ਸਕੂਲ ਕੋਆਰਡੀਨੇਟਰ ਮੈਡਮ ਗੀਤਾ ਸ਼ਰਮਾ, ਕੋਆਰਡੀਨੇਟਰ ਮੈਡਮ ਕਮਲਜੀਤ ਕੌਰ ਨੇ ਸਮੂਹ ਅਧਿਆਪਕਾਂ ਤੇ ਬੱਚਿਆਂ ਨੂੰ ਇਸ ਅਵਾਰਡ ਦੀ ਵਧਾਈ ਦਿੱਤੀ |