02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

7 ਨੂੰ ਲਾਲ ਦੁਆਰਾ ਮੰਦਰ ਮੋਗਾ ਵਿਖੇ ਹੋਵੇਗੀ ਕਲਸ਼ ਸਥਾਪਨਾ ਤੇ ਪੂਜਾ-ਰਾਜਿੰਦਰ ਵਧਵਾ

ਅਜੀਤ ਡੈਸਕ 05-12-2025
ਮੋਗਾ, 4 ਦਸੰਬਰ (ਅਸ਼ੋਕ ਬਾਂਸਲ)-ਸ਼੍ਰੀ ਬਾਬਾ ਲਾਲ ਦਿਆਲ ਮਹਾਰਾਜ ਦੀ ਕਿ੍ਪਾ ਨਾਲ ਅਤੇ ਸ਼੍ਰੀ ਰਾਮ ਸੁੰਦਰ ਦਾਸ ਮਹਾਰਾਜ, ਦੇਵਚਾਰੀਆ ਦਰਬਾਰ ਸ਼੍ਰੀ ਧਿਆਨਪੁਰ ਧਾਮ ਦੇ ਅਸ਼ੀਰਵਾਦ ਤੇ ਆਗਿਆ ਨਾਲ ਸਾਈਾ ਧਾਮ ਕੋਟਕਪੂਰਾ ਬਾਈਪਾਸ ਨੇੜੇ ਸ਼੍ਰੀ ਲਾਲ ਦੁਆਰਾ ਮੰਦਰ ਮੋਗਾ ਵਿਖੇ ਕਲਸ਼ ਸਥਾਪਨਾ ਤੇ ਪੂਜਾ ਅਰਚਨਾ 7 ਦਸੰਬਰ ਦਿਨ ਐਤਵਾਰ ਨੂੰ ਹੋਵੇਗੀ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੰਦਰ ਦੇ ਮੁੱਖ ਸੇਵਕ ਰਾਜਿੰਦਰ ਵਧਵਾ, ਕੁਲਦੀਪ ਵਧਵਾ, ਰਮੇਸ਼ ਵਧਵਾ, ਰਿਸ਼ੀ ਕਪੂਰ, ਨਵੀਨ ਸਿੰਗਲਾ ਗ੍ਰੇਟ ਪੰਜਾਬ ਪਿ੍ੰਟਰ ਵਾਲੇ, ਅਸ਼ਵਨੀ ਕੁਮਾਰ ਧਰਮਕੋਟ ਆਦਿ ਸੇਵਕਾਂ ਨੇ ਕਲਸ਼ ਪੂਜਨ ਦੇ ਇਸ ਸ਼ੁੱਭ ਮੌਕੇ 'ਤੇ ਸਾਰਿਆਂ ਨੂੰ ਹਾਰਦਿਕ ਵਧਾਈਆਂ ਤੇ ਸ਼ੁੱਭਕਾਮਨਾਵਾਂ ਦਿੱਤੀਆਂ | ਉਨ੍ਹਾਂ ਕਿਹਾ ਕਿ ਸ਼੍ਰੀ ਬਾਵਾ ਲਾਲ ਮਹਾਰਾਜ ਵਲੋਂ ਸਾਰੇ ਸੇਵਕ ਪਰਿਵਾਰਾਂ ਨੂੰ ਸੱਦਾ ਦਿੱਤਾ ਗਿਆ ਹੈ ਤੇ ਸਾਰੇ ਸੇਵਕਾਂ ਨੂੰ ਇਸ ਸ਼ੁੱਭ ਮੌਕੇ 'ਤੇ ਕਲਸ਼ ਪੂਜਨ ਵਿਚ ਆਉਣਾ ਚਾਹੀਦਾ ਹੈ ਤੇ ਆਪਣਾ ਜੀਵਨ ਸਫਲ ਬਣਾਉਣਾ ਚਾਹੀਦਾ ਹੈ |
ਪਿਛਲੀ ਖ਼ਬਰ ਹਾਰਵਰਡ ਕਾਨਵੈਂਟ ਸਕੂਲ ਬਾਘਾ ਪੁਰਾਣਾ ਨੇ ਜਿੱਤਿਆ ਅਕਾਦਮਿਕ ਖੇਤਰ 'ਚ ਫੈਪ ਨੈਸ਼ਨਲ ਅਵਾਰਡ 2025 ਅਗਲੀ ਖ਼ਬਰ ਸ੍ਰੀ ਕਿ੍ਸ਼ਨ ਗੋ ਧਾਮ ਮੋਗਾ ਬਾਇਓਡਾਈਜੈਸਟਰ ਪਲਾਂਟ ਦਾ ਉਦਘਾਟਨ ਉਪਰੰਤ ਬੂਟੇ ਲਗਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।