02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਸ੍ਰੀ ਕਿ੍ਸ਼ਨ ਗੋ ਧਾਮ ਮੋਗਾ ਬਾਇਓਡਾਈਜੈਸਟਰ ਪਲਾਂਟ ਦਾ ਉਦਘਾਟਨ ਉਪਰੰਤ ਬੂਟੇ ਲਗਾਏ

ਅਜੀਤ ਡੈਸਕ 05-12-2025
ਮੋਗਾ, 4 ਦਸੰਬਰ (ਜਸਪਾਲ ਸਿੰਘ ਬੱਬੀ)-ਸ਼੍ਰੀ ਕਿ੍ਸ਼ਨ ਗੋ ਧਾਮ ਮੋਗਾ ਵਿਖੇ ਬਾਇਓਡਾਈਜੈਸਟਰ ਪਲਾਂਟ ਦਾ ਉਦਘਾਟਨ ਉਪਰੰਤ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਚੇਅਰਪਰਸਨ ਰੀਨਾ ਗੁਪਤਾ ਨੇ ਬਹੋਨਾ ਪਿੰਡ ਦੇ ਸਰਪੰਚ, ਪੰਚਾਇਤ ਤੇ ਕਿਸਾਨਾਂ ਨਾਲ ਗੱਲਬਾਤ ਕਰਦਿਆ ਇਸ ਸਾਲ ਪਰਾਲੀ ਨਾ ਸਾੜਨ ਵਿਚ ਉਨ੍ਹਾਂ ਦੇ ਯੋਗਦਾਨ ਲਈ ਸ਼ਲਾਘਾ ਕੀਤੀ | ਉਨ੍ਹਾਂ ਨੇ ਪਰਾਲੀ ਸਾੜਨ ਨਾਲ ਹੋਏ ਨੁਕਸਾਨ ਦੀ ਭਰਪਾਈ ਬੂਟੇ ਲਗਾ ਕੇ ਰੁੱਖ ਬਣਨ ਤੱਕ ਸੇਵਾ ਸੰਭਾਲ ਕਰਨ ਲਈ ਕਿਹਾ | ਉਨ੍ਹਾਂ ਕਿਹਾ ਕਿ ਸਮੇਂ ਦੀ ਲੋੜ ਹੈ ਕਿ ਅਸੀਂ ਸਾਰੇ ਮਿਲ ਕੇ ਕੰਮ ਕਰੀਏ ਅਤੇ ਵਾਤਾਵਰਨ ਸੁਰੱਖਿਆ ਵਿਚ ਯੋਗਦਾਨ ਪਾਈਏ | ਇਸ ਮੌਕੇ ਕਾਰਜਕਾਰੀ ਮੇਅਰ ਪ੍ਰਵੀਨ ਸ਼ਰਮਾ ਤੇ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਦੇ ਪਤੀ ਡਾ. ਰਾਕੇਸ਼ ਅਰੋੜਾ ਨੇ ਚੇਅਰਪਰਸਨ ਰੀਨਾ ਗੁਪਤਾ ਨੂੰ ਭਰੋਸਾ ਦਿੱਤਾ ਕਿ ਜਿੱਥੇ ਮੋਗਾ ਨਗਰ ਨਿਗਮ ਪਹਿਲਾਂ ਹੀ ਵਾਤਾਵਰਣ ਸੁਰੱਖਿਆ ਵਿਚ ਸਰਗਰਮੀ ਨਾਲ ਸ਼ਾਮਲ ਹੈ, ਉੱਥੇ ਭਵਿੱਖ ਵਿਚ ਹੋਰ ਕਾਰਜ ਯੋਜਨਾਵਾਂ ਵੀ ਲਾਗੂ ਕਰੇਗਾ, ਸ਼ਹਿਰ ਦੀ ਸਫ਼ਾਈ ਪ੍ਰਣਾਲੀ ਨੂੰ ਬਿਹਤਰ ਬਣਾਏਗਾ ਤੇ ਵਾਤਾਵਰਨ ਨੂੰ ਹਰਾ-ਭਰਾ ਰੱਖਣ ਲਈ ਖਾਲੀ ਥਾਵਾਂ 'ਤੇ ਬੂਟੇ ਲਗਾਏਗਾ | ਇਸ ਮੌਕੇ ਨੈਸਲੇ ਫ਼ੈਕਟਰੀ ਮੈਨੇਜਰ ਕਮਲ ਮਾਥੁਰ, ਅਗਰਵਾਲ ਸਮਾਜ ਸਭਾ ਦੇ ਪ੍ਰਧਾਨ ਡਾ.ਅਜੇ ਕਾਂਸਲ, ਸ਼੍ਰੀ ਕਿ੍ਸ਼ਨ ਗੋ ਧਾਮ ਦੇ ਪ੍ਰਧਾਨ ਐਡਵੋਕੇਟ ਵਿਨੈ ਕਸ਼ਯਪ, ਸੀਨੀਅਰ ਉਪ ਪ੍ਰਧਾਨ ਐਡਵੋਕੇਟ ਰੁਪਿੰਦਰ ਕਾਂਸਲ, ਉਪ ਪ੍ਰਧਾਨ ਜਤਿੰਦਰ ਸੂਦ, ਰਮਣੀਕ ਸੂਦ ਹਾਜ਼ਰ ਸਨ |
ਪਿਛਲੀ ਖ਼ਬਰ 7 ਨੂੰ ਲਾਲ ਦੁਆਰਾ ਮੰਦਰ ਮੋਗਾ ਵਿਖੇ ਹੋਵੇਗੀ ਕਲਸ਼ ਸਥਾਪਨਾ ਤੇ ਪੂਜਾ-ਰਾਜਿੰਦਰ ਵਧਵਾ ਅਗਲੀ ਖ਼ਬਰ ਦਿਵਿਆ ਜਯੋਤੀ ਜਾਗਿ੍ਤੀ ਸੰਸਥਾਨ ਸਥਿਤ ਆਸ਼ਰਮ ਵਿਖੇ ਸਤਿਸੰਗ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।