ਫ਼ਰੀਦਕੋਟ, 4 ਦਸੰਬਰ (ਜਸਵੰਤ ਸਿੰਘ ਪੁਰਬਾ)-ਵਿਸ਼ਵ ਏਡਜ਼ ਦਿਵਸ 'ਤੇ ਯੂਨੀਵਰਸਿਟੀ ਕਾਲਜ ਆਫ਼ ਨਰਸਿੰਗ ਦੇ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ ਭਾਗ ਦੂਜਾ ਤੇ ਅੱਠਵੇਂ ਸਮੈਸਟਰ ਦੀਆਂ ਵਿਦਿਆਰਥਣਾਂ ਨੇ ਡਾ. ਹਰਦੀਪ ਕੌਰ ਦੀ ਅਗਵਾਈ ਹੇਠ ਰੀਹੈਬਿਲੀਟੇਸ਼ਨ ਸੈਂਟਰ ਫ਼ਰੀਦਕੋਟ ਤੇ ਸੀ.ਐਚ.ਸੀ ਸਾਦਿਕ ਵਿਖੇ ਨਾਟਕ ਰਾਹੀਂ ਜਾਗਰੂਕ ਕੀਤਾ | ਵਿਦਿਆਰਥਣਾਂ ਨੇ ਆਪਣੇ ਨਾਟਕ ਰਾਹੀਂ ਸਮਾਜ ਵਿਚ ਵੱਧ ਰਹੇ ਐਚ.ਆਈ.ਵੀ ਏਡਜ਼ ਦੇ ਕੇਸਾਂ ਬਾਰੇ ਤੇ ਇਸ ਦੀ ਰੋਕਥਾਮ ਬਾਰੇ ਜਾਣਕਾਰੀ ਦਿੱਤੀ | ਇਸ ਮੌਕੇ ਡਾ. ਮਨਦੀਪ ਕੌਰ ਐਸੋਸੀਏਟ ਪ੍ਰੋਫੈਸਰ, ਮਨਦੀਪ ਕੌਰ ਨਰਸਿੰਗ ਟਿਊਟਰ, ਹਰਮਨਦੀਪ ਕੌਰ ਨਰਸਿੰਗ ਟਿਊਟਰ, ਮੈਡੀਕਲ ਅਫ਼ਸਰ ਡਾ. ਰਕੇਸ਼ ਚੌਧਰੀ, ਕੌਂਸਲਰ ਗੁਰਸਾਹਿਬ ਸਿੰਘ ਹਾਜ਼ਰ ਸਨ |