02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਸੀਨੀਅਰ ਸਿਟੀਜ਼ਨ ਵੈਲਫੇਅਰ ਸੁਸਾਇਟੀ ਵਲੋਂ ਅੱਖਾਂ ਦਾ ਮੁਫ਼ਤ ਚੈੱਕਅਪ ਕੈਂਪ ਲਗਾਇਆ ਕੈਂਪ ’ਚ 128 ਦੇ ਕਰੀਬ ਮਰੀਜ਼ਾਂ ਦੀ ਜਾਂਚ ਕੀਤੀ ਗਈ- ਜਸਵੰਤ ਦਾਨੀ

ਮੋਗਾ, 1 ਨਵੰਬਰ (ਸੁਰਿੰਦਰਪਾਲ ਸਿੰਘ)- ਸੀਨੀਅਰ ਸਿਟੀਜ਼ਨ ਵੈਲਫੇਅਰ ਸੁਸਾਇਟੀ ਰਜਿ: ਮੋਗਾ ਵਲੋਂ ਲਾਇਨਜ਼ ਆਈ ਕੇਅਰ ਸੈਂਟਰ ਜੈਤੋ ਦੇ ਮਾਹਿਰ ਡਾ. ਅਕਰੀਤੀ ਸਿੰਗਲਾ ਤੇ ਉਨ੍ਹਾਂ ਦੀ ਟੀਮ ਦੁਆਰਾ ਅੱਖਾਂ ਦਾ ਚੈੱਕਅਪ ਤੇ ਆਪ੍ਰੇਸ਼ਨ ਕੈਂਪ ਸਫਲਤਾ ਪੂਰਵਕ ਨੈਸ਼ਨਲ ਕਾਨਵੈਂਟ ਸਕੂਲ ਮੋਗਾ ਵਿਖੇ ਲਗਾਇਆ ਗਿਆ।

ਅਜੀਤ ਡੈਸਕ 02-11-2026
ਮੋਗਾ, 1 ਨਵੰਬਰ (ਸੁਰਿੰਦਰਪਾਲ ਸਿੰਘ)- ਸੀਨੀਅਰ ਸਿਟੀਜ਼ਨ ਵੈਲਫੇਅਰ ਸੁਸਾਇਟੀ ਰਜਿ: ਮੋਗਾ ਵਲੋਂ ਲਾਇਨਜ਼ ਆਈ ਕੇਅਰ ਸੈਂਟਰ ਜੈਤੋ ਦੇ ਮਾਹਿਰ ਡਾ. ਅਕਰੀਤੀ ਸਿੰਗਲਾ ਤੇ ਉਨ੍ਹਾਂ ਦੀ ਟੀਮ ਦੁਆਰਾ ਅੱਖਾਂ ਦਾ ਚੈੱਕਅਪ ਤੇ ਆਪ੍ਰੇਸ਼ਨ ਕੈਂਪ ਸਫਲਤਾ ਪੂਰਵਕ ਨੈਸ਼ਨਲ ਕਾਨਵੈਂਟ ਸਕੂਲ ਮੋਗਾ ਵਿਖੇ ਲਗਾਇਆ ਗਿਆ। ਇਸ ਕੈਂਪ ’ਚ 128 ਦੇ ਕਰੀਬ ਮਰੀਜ਼ਾਂ ਦੀ ਓ.ਪੀ.ਡੀ. ਕੀਤੀ ਗਈ, ਜਿਸ ’ਚ ਅੱਖਾਂ ਦੇ ਆਪ੍ਰੇਸ਼ਨ ਸੰਬੰਧੀ ਮਰੀਜ਼ਾਂ ਦੀ ਚੋਣ ਕੀਤੀ ਗਈ। ਸਮੂਹ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਵੰਡੀਆਂ ਗਈਆਂ। ਇਨ੍ਹਾਂ ਮਰੀਜ਼ਾਂ ਦੇ ਆਪ੍ਰੇਸ਼ਨ ਜੈਤੋ ਲਾਇਨਜ਼ ਆਈ ਕੇਅਰ ਸੈਂਟਰ ਵਿਖੇ ਡਾ. ਅਕਰੀਤੀ ਸਿੰਗਲਾ ਸੀ.ਐਮ.ਸੀ ਹਸਪਤਾਲ ਦੇ ਸਰਜਨ ਤੇ ਮੈਡੀਕਲ ਰੈਟੀਨਾ ਸਪੈਸ਼ਲਿਸਟ ਕਰਨਗੇ। ਇਸ ਕੈਂਪ ’ਚ ਪ੍ਰਧਾਨ ਜਸਵੰਤ ਸਿੰਘ ਦਾਨੀ, ਪੈਟਰਨ ਵੀ.ਪੀ. ਸੇਠੀ, ਸੀਨੀਅਰ ਵਾਈਸ ਪ੍ਰੈਜ਼ੀਡੈਂਟ ਤੋ ਪ੍ਰੋਜੈਕਟ ਚੇਅਰਮੈਨ ਤਰਲੋਕੀ ਨਾਥ ਗਰੋਵਰ, ਵਾਈਸ ਚੇਅਰਮੈਨ ਕੇਵਲ ਬਾਂਸਲ, ਪ੍ਰਦੀਪ ਮੰਗਲਾ ਜਨਰਲ ਸਕੱਤਰ, ਦਿਆਲ ਸਿੰਘ ਵਿੱਤ ਸਕੱਤਰ, ਅਮਰਜੀਤ ਸਿੰਘ ਜੱਸਲ ਜੁਆਇੰਟ ਸਕੱਤਰ, ਮਨਮੋਹਨ ਸਿੰਘ ਬਿੰਦਰਾ ਵਾਈਸ ਪ੍ਰੈਜ਼ੀਡੈਂਟ, ਸੁਰਿੰਦਰ ਅਗਰਵਾਲ ਜੁਆਇੰਟ ਵਿੱਤ ਸਕੱਤਰ, ਐਸ.ਕੇ. ਬਾਂਸਲ ਐਡਵਾਈਜ਼ਰ, ਵਿਜੇ ਧੀਰ ਲੀਗਲ ਐਡਵਾਈਜ਼ਰ, ਯਸ਼ਪਾਲ ਗਰੋਵਰ, ਅਵਿਨਾਸ਼ ਚੰਦਰ ਗੁਪਤਾ, ਰਾਕੇਸ਼ ਜੈਸਵਾਲ, ਸੂਬੇਦਾਰ ਹਰਭਜਨ ਸਿੰਘ, ਪ੍ਰਧਾਨ ਕੇਵਲ ਕ੍ਰਿਸ਼ਨ ਚੌਹਾਨ, ਪ੍ਰੇਮਦੀਪ ਬਾਂਸਲ, ਸਤਵੰਤ ਸਿੰਘ ਦਾਨੀ ਚੇਅਰਮੈਨ, ਕੇ.ਕੇ . ਹਾਂਡਾ ਐਡੀਟਰ, ਕੁਲਵੰਤ ਸਿੰਘ ਦਾਨੀ, ਵਿਨੋਦ ਕੁਮਾਰ ਨੌਹਰੀਆ, ਵਿਜੇ ਸ਼ਿਵ ਕਿਰਪਾ ਬਿਰਧ ਆਸ਼ਰਮ, ਵਿਨੋਦ ਗੋਇਲ ਤੇ ਹੋਰ ਮੈਂਬਰ ਹਾਜ਼ਰ ਸਨ। ਇਸ ਮੌਕੇ ਕਲਾਕਾਰ ਨਰੇਸ਼ ਕੁਮਾਰ ਸ਼ਰਮਾ ਨੇ ਗੀਤ ਪੇਸ਼ ਕੀਤਾ। ਅੰਤ ਵਿਚ ਜਸਵੰਤ ਸਿੰਘ ਦਾਨੀ ਪ੍ਰਧਾਨ ਨੇ ਸਭਨਾਂ ਦਾ ਕੈਂਪ ਨੂੰ ਸਫਲ ਬਣਾਉਣ ਲਈ ਧੰਨਵਾਦ ਕੀਤਾ। ਇਸ ਪ੍ਰੋਗਰਾਮ ਵਿਚ ਅੱਤਰੀ ਨੰਦਨ ਕੋਹਲੀ, ਕੁਲਭੂਸ਼ਨ ਗੋਇਲ, ਸਾਹਿਲ ਵਰਮਾ ਹਾਜ਼ਰ ਸਨ। ਇਸ ਮੌਕੇ ਪਰਵ ਬਾਂਸਲ, ਰਵਿੰਦਰ ਕੁਮਾਰ, ਜੋਗਿੰਦਰ ਸਿੰਘ ਤੇ ਨੀਲਮ ਬਾਂਸਲ ਨੇ ਸੁਸਾਇਟੀ ਨੂੰ ਬੂਟੇ ਗਿਫ਼ਟ ਦਿੱਤੇ।
ਪਿਛਲੀ ਖ਼ਬਰ ਸ਼ੂਗਰ ਚੇਤਨਾ ਸੁਸਾਇਟੀ ਨੇ ਮੁਫ਼ਤ ਸ਼ੂਗਰ ਜਾਂਚ ਕੈਂਪ ਲਗਾ ਕੇ 41 ਲੋਕਾਂ ਦੀ ਕੀਤੀ ਜਾਂਚ ਅਗਲੀ ਖ਼ਬਰ ਲਰਨਿੰਗ ਫ਼ੀਲਡ ਏ ਗਲੋਬਲ ਸਕੂਲ ਵਿਚ ਪੰਜਾਬ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।