02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਗੁਲਾਮ ਵਪਾਰ ’ਚ ਬਰਤਾਨੀਆ ਦੀ ਇਤਿਹਾਸਕ ਭੂਮਿਕਾ ਲਈ ਮੁਆਫ਼ੀ ਮੰਗਣ ਬਾਰੇ ਵਿਚਾਰ ਕਰਨ ਨੂੰ ਤਿਆਰ-ਐਂਡੀ ਬਰਨਹਮ

ਲੰਡਨ, 1 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੇ ਪ੍ਰਧਾਨ ਮੰਤਰੀ ਐਂਡੀ ਬਰਨਹਮ ਨੇ ਕਿਹਾ ਹੈ ਕਿ ਉਨ੍ਹਾਂ ਦੀ ਸਰਕਾਰ ਗੁਲਾਮ ਵਪਾਰ ’ਚ ਬਰਤਾਨੀਆ ਦੀ ਇਤਿਹਾਸਕ ਭੂਮਿਕਾ ਲਈ ਰਸਮੀ ਮੁਆਫ਼ੀ ਮੰਗਣ ਦੀਆਂ ਮੰਗਾਂ ’ਤੇ ਗੱਲਬਾਤ ਕਰਨ ਲਈ ਤਿਆਰ ਹੈ। ਹਾਲਾਂਕਿ ਉਨ੍ਹਾਂ ਨੇ ਸਪੱਸ਼ਟ ਕੀਤਾ ਹੈ ਕਿ ਬਰਤਾਨੀਆ ਇਸ ਮਾਮਲੇ ਵਿਚ ਵਿੱਤੀ ਮੁਆਵਜ਼ਾ ਦੇਣ ਦੇ ਹੱਕ ਵਿਚ ਨਹੀਂ ਹੈ। ਪ੍ਰਧਾਨ ਮੰਤਰੀ ਦਾ ਇਹ ਬਿਆਨ ਕੈਰੇਬੀਅਨ ਦੇਸ਼ ਐਂਟੀਗੁਆ ਤੇ ਬਾਰਬੂਡਾ ...

ਅਜੀਤ ਡੈਸਕ 02-11-2026

ਲੰਡਨ, 1 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੇ ਪ੍ਰਧਾਨ ਮੰਤਰੀ ਐਂਡੀ ਬਰਨਹਮ ਨੇ ਕਿਹਾ ਹੈ ਕਿ ਉਨ੍ਹਾਂ ਦੀ ਸਰਕਾਰ ਗੁਲਾਮ ਵਪਾਰ ’ਚ ਬਰਤਾਨੀਆ ਦੀ ਇਤਿਹਾਸਕ ਭੂਮਿਕਾ ਲਈ ਰਸਮੀ ਮੁਆਫ਼ੀ ਮੰਗਣ ਦੀਆਂ ਮੰਗਾਂ ’ਤੇ ਗੱਲਬਾਤ ਕਰਨ ਲਈ ਤਿਆਰ ਹੈ। ਹਾਲਾਂਕਿ ਉਨ੍ਹਾਂ ਨੇ ਸਪੱਸ਼ਟ ਕੀਤਾ ਹੈ ਕਿ ਬਰਤਾਨੀਆ ਇਸ ਮਾਮਲੇ ਵਿਚ ਵਿੱਤੀ ਮੁਆਵਜ਼ਾ ਦੇਣ ਦੇ ਹੱਕ ਵਿਚ ਨਹੀਂ ਹੈ। ਪ੍ਰਧਾਨ ਮੰਤਰੀ ਦਾ ਇਹ ਬਿਆਨ ਕੈਰੇਬੀਅਨ ਦੇਸ਼ ਐਂਟੀਗੁਆ ਤੇ ਬਾਰਬੂਡਾ ਵਿਚ ਹੋਣ ਵਾਲੇ ਰਾਸ਼ਟਰਮੰਡਲ ਦੇ ਮੁਖੀਆਂ ਦੇ ਸੰਮੇਲਨ ਤੋਂ ਪਹਿਲਾਂ ਆਇਆ ਹੈ।

ਇਸ ਸੰਸਥਾ ਵਿਚ ਭਾਰਤ ਸਮੇਤ 56 ਆਜ਼ਾਦ ਦੇਸ਼ ਸ਼ਾਮਲ ਹਨ, ਜਿਨ੍ਹਾਂ ਵਿਚੋਂ ਬਹੁਤ ਸਾਰੇ ਕਦੇ ਬਰਤਾਨਵੀ ਸਾਮਰਾਜ ਦਾ ਹਿੱਸਾ ਰਹੇ ਹਨ। ਬਰਨਹਮ ਨੇ ਕਿਹਾ ਕਿ ਬਰਤਾਨੀਆ ਨੂੰ ਆਪਣੇ ਇਤਿਹਾਸ ਦੇ ਦੁਖਦਾਈ ਪਹਿਲੂਆਂ ਦਾ ਸਾਹਮਣਾ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਗੁਲਾਮ ਵਪਾਰ ਕਾਰਨ ਲੱਖਾਂ ਲੋਕਾਂ ਨੂੰ ਹੋਏ ਦੁੱਖਾਂ ’ਤੇ ਅਫ਼ਸੋਸ ਪ੍ਰਗਟਾਇਆ ਤੇ ਪ੍ਰਭਾਵਿਤ ਦੇਸ਼ਾਂ ਤੇ ਭਾਈਚਾਰਿਆਂ ਨਾਲ ਗੱਲਬਾਤ ਦਾ ਪ੍ਰਸਤਾਵ ਰੱਖਿਆ। ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਅੱਜ ਦੇ ਬਰਤਾਨਵੀ ਨਾਗਰਿਕਾਂ ਨੂੰ ਸਦੀਆਂ ਪਹਿਲਾਂ ਹੋਈਆਂ ਗ਼ਲਤੀਆਂ ਲਈ ਨਿੱਜੀ ਤੌਰ ’ਤੇ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ।

ਇਸ ਲਈ ਉਨ੍ਹਾਂ ਦੀ ਸਰਕਾਰ ਵਿੱਤੀ ਮੁਆਵਜ਼ੇ ਦੀ ਬਜਾਏ ਗ਼ਰੀਬ ਰਾਸ਼ਟਰਮੰਡਲ ਦੇਸ਼ਾਂ ਦੇ ਕਰਜ਼ਿਆਂ ਦੀ ਅਦਾਇਗੀ ਲਈ ਬਿਹਤਰ ਸ਼ਰਤਾਂ ਤੇ ਘੱਟ ਵਿਆਜ ਦਰਾਂ ਵਰਗੇ ਉਪਾਵਾਂ ’ਤੇ ਕੰਮ ਕਰਨਾ ਚਾਹੁੰਦੀ ਹੈ। ਇਸ ਪਹਿਲ ਵਿਚ ਸਾਬਕਾ ਪ੍ਰਧਾਨ ਮੰਤਰੀ ਗੋਰਡਨ ਬ੍ਰਾਊਨ ਵੀ ਸਹਿਯੋਗ ਦੇਣਗੇ।

ਪਿਛਲੀ ਖ਼ਬਰ ਆਪਣੇ ਘਰ ’ਚ ਖੇਡਣਾ ਬਹੁਤ ਉਤਸ਼ਾਹਜਨਕ-ਹਰਮਨਪ੍ਰੀਤ ਅਗਲੀ ਖ਼ਬਰ 5ਵੇਂ ਟੀ-20 ’ਚ ਨਿਊਜ਼ੀਲੈਂਡ ਨੇ ਭਾਰਤ ਨੂੰ 7 ਵਿਕਟਾਂ ਨਾਲ ਹਰਾਇਆ