ਦੁਬਈ, 1 ਨਵੰਬਰ (ਪੀ.ਟੀ.ਆਈ.)-ਭਾਰਤ ਅਤੇ ਸਾਊਦੀ ਅਰਬ ਵਿਚਕਾਰ ਉਡਾਣਾਂ ਵਿਚ ਵਿਘਨ ਜਾਰੀ ਹੈ। ਖਾੜੀ ਦੇਸ਼ ਵਿਚ ਮੌਜੂਦਾ ਸੁਰੱਖਿਆ ਸਥਿਤੀ ਦਾ ਹਵਾਲਾ ਦਿੰਦੇ ਹੋਏ ਅਕਾਸਾ ਏਅਰ ਨੇ ਐਤਵਾਰ ਨੂੰ ਜੇਦਾਹ ਲਈ ਆਪਣੀਆਂ ਸੇਵਾਵਾਂ ਦੀ ਮੁਅੱਤਲੀ 18 ਨਵੰਬਰ ਤੱਕ ਵਧਾ ਦਿੱਤੀ ਹੈ।
ਏਅਰਲਾਈਨ ਨੇ ਕਿਹਾ ਕਿ ਰਿਆਧ ਜਾਣ ਅਤੇ ਆਉਣ ਵਾਲੀਆਂ ਉਡਾਣਾਂ 30 ਨਵੰਬਰ ਤੱਕ ਮੁਅੱਤਲ ਰਹਿਣਗੀਆਂ।ਇਹ ਐਲਾਨ ਏਅਰ ਇੰਡੀਆ ਅਤੇ ਏਅਰ ਇੰਡੀਆ ਐਕਸਪ੍ਰੈਸ ਵਲੋਂ ਜੇਦਾਹ, ਰਿਆਧ ਅਤੇ ਦਮਾਮ ਲਈ ਉਨ੍ਹਾਂ ਦੀਆਂ ਉਡਾਣਾਂ 14 ਨਵੰਬਰ ਤੱਕ ਮੁਅੱਤਲ ਰਹਿਣ ਦਾ ਐਲਾਨ ਕਰਨ ਤੋਂ ਦੋ ਦਿਨ ਬਾਅਦ ਆਇਆ ਹੈ।ਸਾਊਦੀ ਅਰਬ ਵਿਚ ਨਾਗਰਿਕਾਂ ਅਤੇ ਹਵਾਈ ਅੱਡਿਆਂ ਸਮੇਤ ਮਹੱਤਵਪੂਰਨ ਬੁਨਿਆਦੀ ਢਾਂਚੇ ‘ਤੇ ਹਮਲਿਆਂ ਵਿਚਕਾਰ ਉਡਾਣ ਵਿਚ ਵਿਘਨ ਜਾਰੀ ਹੈ।