04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਜ਼ਿਲ੍ਹਾ ਪ੍ਰੀਸ਼ਦ ਦੇ 10 ਜ਼ੋਨਾਂ ਲਈ 46 ਤੇ 6 ਬਲਾਕ ਸੰਮਤੀਆਂ ਦੇ 93 ਜ਼ੋਨਾਂ ਲਈ 350 ਉਮੀਦਵਾਰਾਂ ਨੇ ਭਰੀਆਂ ਨਾਮਜ਼ਦਗੀਆਂ

ਅਜੀਤ ਡੈਸਕ 05-12-2025
ਰੂਪਨਗਰ, 4 ਦਸੰਬਰ (ਸਤਨਾਮ ਸਿੰਘ ਸੱਤੀ)-ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀਆਂ ਲਈ ਨਾਮਜ਼ਦਗੀਆਂ ਭਰਨ ਦੀ ਪ੍ਰਕਿਰਿਆ ਸਮਾਪਤ ਹੋ ਗਈ | ਰੂਪਨਗਰ ਜ਼ਿਲ੍ਹੇ ਵਿਚ ਜ਼ਿਲ੍ਹਾ ਪ੍ਰੀਸ਼ਦ ਦੇ 10 ਜ਼ੋਨਾਂ ਲਈ ਕੁਲ 46 ਨਾਮਜ਼ਦਗੀਆਂ ਭਰੀਆਂ ਗਈਆਂ, ਜਿਨ੍ਹਾਂ 'ਚ ਸਭ ਤੋਂ ਵੱਧ ਤਖ਼ਤਗੜ੍ਹ ਜ਼ੋਨ ਤੋਂ 7 ਉਮੀਦਵਾਰ ਮੈਦਾਨ 'ਚ ਹਨ | ਦੜੌਲੀ ਲੋਅਰ 'ਚ 4, ਬਿਭੌਰ ਸਾਹਿਬ ਵਿਚ 3, ਕੋਟਲਾ ਵਿਚ 6, ਕਲਮਾਂ ਵਿਚ 4, ਭਰਤਗੜ੍ਹ ਵਿਚ 5, ਮੀਆਂਪੁਰ ਵਿਚ 5, ਬੇਲਾ 'ਚ 4, ਮੋਰਿੰਡਾ ਰੂਰਲ ਵਿਚ 5 ਅਤੇ ਮੁੰਡਿਆਂ ਜ਼ੋਨ 'ਚ 3 ਉਮੀਦਵਾਰਾਂ ਨੇ ਨਾਮਜ਼ਦਗੀਆਂ ਦਾਖਲ ਕਰਵਾਈਆਂ ਹਨ | ਜ਼ਿਲ੍ਹੇ ਦੀਆਂ 6 ਬਲਾਕ ਸੰਮਤੀਆਂ 'ਚੋਂ ਸ੍ਰੀ ਅਨੰਦਪੁਰ ਸਾਹਿਬ, ਸ੍ਰੀ ਚਮਕੌਰ ਸਾਹਿਬ, ਨੰਗਲ, ਨੂਰਪੁਰ ਬੇਦੀ, ਮੋਰਿੰਡਾ ਤੇ ਰੂਪਨਗਰ ਦੇ 93 ਜ਼ੋਨਾਂ ਲਈ ਕੁੱਲ 350 ਉਮੀਦਵਾਰਾਂ ਨੇ ਨਾਮਜ਼ਦਗੀਆਂ ਭਰੀਆਂ ਹਨ | ਸਭ ਤੋਂ ਵੱਧ ਨੂਰਪੁਰ ਬੇਦੀ ਬਲਾਕ ਸੰਮਤੀ ਦੇ 17 ਜ਼ੋਨਾਂ ਲਈ 76 ਨਾਮਜ਼ਦਗੀਆਂ ਭਰੀਆਂ ਗਈਆਂ, ਜਦਕਿ ਰੂਪਨਗਰ ਬਲਾਕ ਦੇ 15 ਜ਼ੋਨਾਂ 'ਚ 70 ਉਮੀਦਵਾਰ ਮੈਦਾਨ ਵਿਚ ਹਨ | ਬਲਾਕ ਸੰਮਤੀ ਜ਼ੋਨ ਵਾਈਜ਼ ਨਾਮਜ਼ਦਗੀਆਂ ਅਨੁਸਾਰ ਸ੍ਰੀ ਅਨੰਦਪੁਰ ਸਾਹਿਬ ਬਲਾਕ ਸੰਮਤੀ ਦੇ ਗੰਭੀਰਪੁਰ, ਢੇਰ ਤੇ ਗਰਾਂ ਜ਼ੋਨਾਂ 'ਚ 3-3 ਨਾਮਜ਼ਦਗੀਆਂ, ਬਸੋਵਾਲ 2, ਗੰਗੂਵਾਲ 4, ਮੋਹੀਵਾਲ 5, ਅਗੰਮਪੁਰ 3, ਕੋਟਲਾ ਤੇ ਝਿੰਜੜੀ 4-4, ਸਮਲਾਹ 3, ਮੱਸੇਵਾਲ 5, ਡਾਢੀ, ਬੜਾ ਪਿੰਡ ਅਤੇ ਭਰਤਗੜ੍ਹ 'ਚ 3-3 ਅਤੇ ਨੰਗਲ ਸਰਸਾ 'ਚ 2 ਉਮੀਦਵਾਰ | ਸ੍ਰੀ ਚਮਕੌਰ ਸਾਹਿਬ ਬਲਾਕ ਸੰਮਤੀ ਦੇ ਬਾਲਸੰਡਾ, ਰੋਲੂ ਮਾਜਰਾ, ਪਿੱਪਲ ਮਾਜਰਾ, ਰਸੀਦਪੁਰ, ਖੋਖਰਾ, ਮਹਤੋਤ ਤੇ ਭਲਿਆਣ 'ਚ 4-4 ਨਾਮਜ਼ਦਗੀਆਂ, ਬੜੀ ਝੱਲੀਆਂ 2, ਬਰਸਾਲਪੁਰ ਅਤੇ ਸੰਧੂਆਂ 3-3, ਬਹਿਰਾਮਪੁਰ ਬੇਟ 5, ਬੇਲਾ 5, ਟੱਪਰੀਆਂ, ਘੜੀਸੁਰ ਅਤੇ ਹਫ਼ਜ਼ਾਬਾਦ 'ਚ 3-3 ਤੇ ਮਾਹਲਾਂ ਜ਼ੋਨ 'ਚ 2 ਉਮੀਦਵਾਰ | ਨੰਗਲ ਬਲਾਕ ਸੰਮਤੀ ਦੇ ਸਵਾਮੀਪੁਰ, ਗੱਗ, ਜਿੰਦਬੜੀ, ਖੇੜਾ ਕਲਮੋਟ ਅਤੇ ਸੁਖਸਾਲ 'ਚ 4-4 ਨਾਮਜ਼ਦਗੀਆਂ, ਦੁਬੇਟਾ, ਬ੍ਰਹਮਪੁਰਾ, ਨਾਨਗਰਾਂ, ਬੇਲਾ ਰਾਮਗੜ੍ਹ 'ਚ 3-3, ਮਾਣਕਪੁਰ, ਅਜੌਲੀ, ਜਾਂਦਲਾ, ਦੜੌਲੀ ਅਪਰ ਤੇ ਸਹਿਜੋਵਾਲ ਵਿਚ 2-2, ਛੋਟੇਵਾਲ ਜ਼ੋਨ 'ਚ ਸਭ ਤੋਂ ਵੱਧ 7 ਨਾਮਜ਼ਦਗੀਆਂ ਦਾਖਲ ਹੋਈਆਂ ਹਨ | ਨੂਰਪੁਰ ਬੇਦੀ ਬਲਾਕ ਸੰਮਤੀ ਦੇ ਗੜਬਾਗਾ, ਬਜਰੂੜ, ਸਰਥਲੀ, ਬੈਂਸਾ, ਆਜਮਪੁਰ, ਬੜਵਾ ਤੇ ਕਰਤਾਰਪੁਰ 'ਚ 5-5 ਉਮੀਦਵਾਰ, ਅਬਿਆਣਾ ਕਲਾਂ, ਤਖਤਗੜ੍ਹ, ਨੂਰਪੁਰ ਕਲਾ, ਸਿੰਘਪੁਰ, ਥਾਣਾ, ਡੁੰਮੇਵਾਲ, ਝਾਂਗੜੀਆਂ ਅਤੇ ਕਾਨਪੁਰ ਖੂਹੀ ਚ 4-4 ਨਾਮਜ਼ਦਗੀਆਂ, ਟਿੱਬਾ ਨੰਗਲ 'ਚ 3, ਸਸਕੌਰ ਜੋਨ ਵਿਚ 6 ਉਮੀਦਵਾਰ ਮੈਦਾਨ 'ਚ ਹਨ | ਮੋਰਿੰਡਾ ਬਲਾਕ ਸੰਮਤੀ ਦੇ ਬਹਿਡਾਲੀ, ਕਾਇਨੌਰ ਜ਼ੋਨਾਂ 'ਚੋਂ 5-5 ਨਾਮਜ਼ਦਗੀਆਂ, ਸਹੇੜੀ ਤੇ ਦਾਤਾਰਪੁਰ 'ਚੋਂ 4-4, ਢੰਗਰਾਲੀ, ਮੜੌਲੀ ਕਲਾ, ਡੂਮਛੇੜੀ, ਕਲਾਰਾਂ, ਅਮਰਾਲੀ, ਸਮਾਣਾ ਕਲਾਂ, ਸੀਹੋਂ ਮਾਜਰਾ, ਸਲੌਰਾ ਅਤੇ ਚਿੰਤਗੜ 'ਚੋਂ 3-3, ਬੂਰ ਮਾਜਰਾ, ਕਿਸ਼ਨਪੁਰਾ ਤੇ ਕੋਟਲਾ ਨਿਹੰਗ 'ਚੋਂ 2-2 ਨਾਮਜ਼ਦਗੀਆਂ ਦਾਖਲ ਹੋਈਆਂ ਹਨ |
ਪਿਛਲੀ ਖ਼ਬਰ ਨੰਗਲ-ਭਾਖੜਾ ਮੁੱਖ ਸੜਕ ਨਾ ਖੁੱਲ੍ਹਣ ਕਾਰਨ ਲੋਕ ਪ੍ਰੇਸ਼ਾਨ <br/> ਅਗਲੀ ਖ਼ਬਰ ਜਲ ਸਪਲਾਈ ਇਨਲਿਸਟਮੈਂਟ ਤੇ ਆਊਟਸੋਰਸ ਕਾਮਿਆਂ ਦੀ ਤਿੰਨ ਰੋਜ਼ਾ ਹੜਤਾਲ ਸਮਾਪਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।