04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਜਲ ਸਪਲਾਈ ਇਨਲਿਸਟਮੈਂਟ ਤੇ ਆਊਟਸੋਰਸ ਕਾਮਿਆਂ ਦੀ ਤਿੰਨ ਰੋਜ਼ਾ ਹੜਤਾਲ ਸਮਾਪਤ

ਧਰਨਾ ਸਮਾਪਤ ਕਰਨ ਮੌਕੇ ਜਲ ਸਪਲਾਈ ਕਾਮੇ | <br/> 05-12-2025
ਰੂਪਨਗਰ, 4 ਦਸੰਬਰ (ਸਤਨਾਮ ਸਿੰਘ ਸੱਤੀ)-ਜਲ ਸਪਲਾਈ ਵਿਭਾਗ ਦੇ ਇਨਲਿਸਟਮੈਂਟ ਤੇ ਆਊਟਸੋਰਸ ਮੁਲਾਜ਼ਮਾਂ ਵਲੋਂ ਤਿੰਨ ਦਿਨਾਂ ਤੋਂ ਡਵੀਜ਼ਨ ਦਫ਼ਤਰ ਅੱਗੇ ਚੱਲ ਰਹੀ ਹੜਤਾਲ ਅਤੇ ਦਿਨ-ਰਾਤ ਦੇ ਧਰਨੇ ਅੱਜ ਦੇਰ ਸ਼ਾਮ ਸਮਾਪਤ ਕਰ ਦਿੱਤੇ | ਹੜਤਾਲ ਖਤਮ ਕਰਨ ਦਾ ਐਲਾਨ ਸਰਕਲ ਪ੍ਰਧਾਨ ਸੋਹਣ ਸਿੰਘ ਸੋਨੂੰ ਨੇ ਕੀਤਾ | ਕੱਲ੍ਹ ਤੋਂ ਚਮਕੌਰ ਸਾਹਿਬ, ਰੋਪੜ ਤੇ ਮੋਰਿੰਡਾ ਦੇ ਸਾਰੇ ਕਾਮੇ ਦੁਬਾਰਾ ਆਪਣੀਆਂ ਡਿਊਟੀਆਂ 'ਤੇ ਵਾਪਸ ਜਾਣਗੇ | ਹੜਤਾਲ ਦੀ ਹਮਾਇਤ ਵਿਚ ਅੱਜ ਪੀ. ਡਬਲਿਊ. ਡੀ. ਇਲੈਕਟਰੀਕਲ ਵਿੰਗ ਦੇ ਠੇਕਾ ਕਾਮੇ ਵੀ ਪਹੁੰਚੇ | ਦੂਜੇ ਤੇ ਤੀਜੇ ਦਿਨ ਦੀ ਰਾਤ ਵਾਲੇ ਧਰਨਿਆਂ ਦੀ ਅਗਵਾਈ ਵਰਿੰਦਰ ਸਿੰਘ ਭਰਤਗੜ੍ਹ ਤੇ ਗੁਰਵਿੰਦਰ ਪਾਲ ਆਦਿ ਨੇ ਕੀਤੀ | ਇਸ ਮੌਕੇ ਸਰਕਾਰ ਨੂੰ ਚਿਤਾਵਨੀ ਦਿੱਤੀ ਗਈ ਕਿ ਸੰਵਿਧਾਨਕ ਅਧਿਕਾਰ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾ ਸਕਦਾ | ਜਸਪਾਲ ਸਿੰਘ ਮੋਰਿੰਡਾ ਨੇ ਕਿਹਾ ਕਿ ਯੂਨੀਅਨ ਦਾ ਸੰਘਰਸ਼ ਪੰਜਾਬ ਸਰਕਾਰ ਦੀਆਂ ਵਿਰੋਧੀ ਨੀਤੀਆਂ ਖ਼ਿਲਾਫ਼ ਹੈ | ਵਰਿੰਦਰ ਸਿੰਘ ਨੇ ਮੰਗ ਕੀਤੀ ਕਿ ਸਰਕਾਰ ਆਪਣੇ ਵਾਅਦੇ ਅਨੁਸਾਰ ਇਨਲਿਸਟਮੈਂਟ ਤੇ ਆਊਟਸੋਰਸ ਮੁਲਾਜ਼ਮਾਂ ਨੂੰ ਬਿਨਾਂ ਕਿਸੇ ਸ਼ਰਤ ਪੱਕਾ ਰੁਜ਼ਗਾਰ ਦੇਵੇ | ਜਲ ਸਪਲਾਈ ਯੋਜਨਾਵਾਂ ਦਾ ਨਿੱਜੀਕਰਨ ਤੇ ਪੰਚਾਇਤੀਕਰਨ ਤੁਰੰਤ ਰੋਕਿਆ ਜਾਵੇ | ਸਬਕਮੇਟੀ ਵਲੋਂ 19 ਦਸੰਬਰ ਤੱਕ ਮੰਗਾਂ ਨਿਪਟਾਉਣ ਦਾ ਭਰੋਸਾ ਦਿੱਤਾ ਗਿਆ ਹੈ, ਪਰ ਜੇਕਰ ਅਜਿਹਾ ਨਾ ਹੋਇਆ ਤਾਂ ਆਉਣ ਵਾਲੇ ਮਹੀਨਿਆਂ ਵਿਚ ਤਿੱਖਾ ਆਰ-ਪਾਰ ਦਾ ਸੰਘਰਸ਼ ਹੋਵੇਗਾ | ਰੋਪੜ ਦੇ ਕਾਰਜਕਾਰੀ ਇੰਜੀ ਰੋਹਿਤ ਕੁਮਾਰ ਨੂੰ ਅਪੀਲ ਕੀਤੀ ਗਈ ਕਿ ਨਿੱਜੀਕਰਨ ਅਤੇ ਪੰਚਾਇਤੀਕਰਨ ਦੀਆਂ ਕਾਰਵਾਈਆਂ ਤੁਰੰਤ ਰੋਕੀਆਂ ਜਾਣ | ਚਿਤਾਵਨੀ ਦਿੱਤੀ ਗਈ ਕਿ ਜੇ. ਬੀ. ਈ., ਜੇ. ਈ, ਐਸ. ਡੀ. ਈ., ਵਿਧਾਇਕ, ਚੇਅਰਮੈਨ ਜਾਂ ਕੋਈ ਵੀ ਸਿਆਸੀ ਮੰਤਰੀ ਜਲ ਸਪਲਾਈ ਸਕੀਮਾਂ ਦੇ ਨਿੱਜੀਕਰਨ ਜਾਂ ਪੰਚਾਇਤੀਕਰਨ ਲਈ ਪਿੰਡਾਂ 'ਚ ਆਏ ਤਾਂ ਉਹਨਾਂ ਦਾ ਪਰਿਵਾਰਾਂ ਸਮੇਤ ਕਾਲੇ ਝੰਡੇ ਦਿਖਾ ਕੇ ਘਿਰਾਓ ਕੀਤਾ ਜਾਵੇਗਾ | ਇਸ ਮੌਕੇ ਮਨਦੀਪ ਸਿੰਘ ਮੜੌਲੀ, ਪ੍ਰਵੇਸ਼, ਬਲਵਿੰਦਰ, ਅਮਰਜੀਤ ਸਿੰਘ ਅਮਰਾਲੀ ਆਦਿ ਸਾਥੀ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਦੇ 10 ਜ਼ੋਨਾਂ ਲਈ 46 ਤੇ 6 ਬਲਾਕ ਸੰਮਤੀਆਂ ਦੇ 93 ਜ਼ੋਨਾਂ ਲਈ 350 ਉਮੀਦਵਾਰਾਂ ਨੇ ਭਰੀਆਂ ਨਾਮਜ਼ਦਗ... ਅਗਲੀ ਖ਼ਬਰ ਰਾਸ਼ਟਰੀ ਬਾਲ ਵਿਗਿਆਨ ਪ੍ਰਦਰਸ਼ਨੀ 'ਚ ਐਵਾਰਡ ਮਿਲਣ 'ਤੇ ਮਾ. ਜਗਜੀਤ ਸਿੰਘ ਦਾ ਡੀ. ਈ. ਓ. ਵਲੋਂ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।