ਨੂਰਪੁਰ ਬੇਦੀ, 4 ਦਸੰਬਰ (ਰਾਜੇਸ਼ ਚੌਧਰੀ ਤਖਤਗੜ੍ਹ)-ਕੇਂਦਰੀ ਸਿੱਖਿਆ ਮੰਤਰਾਲਾ ਤੇ ਐਨ. ਸੀ. ਈ. ਆਰ. ਟੀ. ਵਲੋਂ ਰਿਜਨਲ ਇੰਸਟੀਚਿਊਟ ਆਫ਼ ਐਜੂਕੇਸ਼ਨ ਭੋਪਾਲ ਵਿਖੇ ਕਰਵਾਈ 52ਵੀਂ ਰਾਸ਼ਟਰੀ ਬਾਲ ਵਿਗਿਆਨ ਪ੍ਰਦਰਸ਼ਨੀ 2025 ਦੌਰਾਨ ਰੂਪਨਗਰ ਜ਼ਿਲੇ੍ਹ ਦੇ ਵਿਦਿਆਰਥੀਆਂ ਵਲੋਂ ਤਿਆਰ ਕੀਤੇ ਆਟੋਮੈਟਿਕ ਵਰਮੀ ਕੰਪੋਸਟ ਮਾਡਲ ਨੇ ਉੱਚ ਸਥਾਨ ਹਾਸਿਲ ਕਰ ਕੇ ਸਮੁੱਚੇ ਪੰਜਾਬ ਦਾ ਮਾਣ ਵਧਾਇਆ ਹੈ | ਜ਼ਿਕਰਯੋਗ ਹੈ ਕਿ ਇਹ ਮਾਡਲ ਸੂਬਾ ਪੱਧਰ 'ਤੇ ਪਹਿਲਾ ਸਥਾਨ ਪ੍ਰਾਪਤ ਕਰਨ ਉਪਰੰਤ ਕੌਂਸਲਿੰਗ ਰਾਹੀਂ ਐਨ. ਸੀ. ਈ. ਆਰ. ਟੀ. ਦਿੱਲੀ ਵਿਖੇ ਭਾਰਤ ਦੇ 240 ਵਧੀਆ ਮਾਡਲਾਂ 'ਚ ਦਰਜ ਹੋਇਆ | ਸਰਕਾਰੀ ਹਾਈ ਸਕੂਲ ਰਾਏਪੁਰ ਦੇ ਵਿਦਿਆਰਥੀ ਸਹਿਜਪ੍ਰੀਤ ਸਿੰਘ ਤੇ ਮੋਹਿਤ ਨੇ ਆਪਣੇ ਗਾਈਡ ਅਧਿਆਪਕ ਜਗਜੀਤ ਸਿੰਘ ਰਾਏਪੁਰ ਦੀ ਰਹਿਨੁਮਾਈ ਹੇਠ ਉਕਤ ਮਾਡਲ ਨੂੰ ਭੋਪਾਲ 'ਚ ਕਾਮਯਾਬੀ ਨਾਲ ਪੇਸ਼ ਕੀਤਾ, ਜੋ ਨੈਸ਼ਨਲ ਪ੍ਰਦਰਸ਼ਨੀ ਦੌਰਾਨ ਬੈੱਸਟ ਮੂਵਮੈਂਟ ਕੈਟਾਗਰੀ 'ਚ ਸ਼ਾਮਿਲ ਹੋਇਆ | ਭੋਪਾਲ ਤੋਂ ਵਾਪਸ ਪਰਤਣ 'ਤੇ ਗਾਈਡ ਅਧਿਆਪਕ ਜਗਜੀਤ ਸਿੰਘ ਦਾ ਜ਼ਿਲ੍ਹਾ ਸਿੱਖਿਆ ਅਫ਼ਸਰ ਰੂਪਨਗਰ ਪ੍ਰੇਮ ਕੁਮਾਰ ਮਿੱਤਲ ਨੇ ਵਿਸ਼ੇਸ਼ ਤੌਰ 'ਤੇ ਸਨਮਾਨ ਕਰਦਿਆਂ ਕਿਹਾ ਕਿ ਰਾਸ਼ਟਰ ਪੱਧਰ 'ਤੇ ਉਕਤ ਮਾਡਲ ਦੀ ਪ੍ਰਾਪਤੀ ਸਮੁੱਚੇ ਜ਼ਿਲੇ੍ਹ ਲਈ ਮਾਣ ਵਾਲੀ ਗੱਲ ਹੈ | ਡਾਈਟ ਪਿ੍ੰਸੀਪਲ ਮੋਨਿਕਾ ਭਟਾਨੀ ਨੇ ਵੀ ਪੂਰੀ ਟੀਮ ਨੂੰ ਮੁਬਾਰਕਬਾਦ ਦਿੰਦਿਆਂ ਇਸ ਸਫਲਤਾ ਹੋਰਾਂ ਲਈ ਪੇ੍ਰਰਨਾ ਸਰੋਤ ਦੱਸਿਆ |