ਲੁਧਿਆਣਾ, 8 ਦਸੰਬਰ (ਡਾ. ਤਰਲੋਚਨ ਸਿੰਘ)-ਬਾਲੀਵੁੱਡ ਦੇ ਹੀ-ਮੈਨ ਅਤੇ ਪੰਜਾਬ ਦੀ ਸ਼ਾਨ ਸਵ: ਅਦਾਕਾਰ ਧਰਮਿੰਦਰ ਨੂੰ ਅੱਜ ਇੱਥੇ ਇਕ ਵਿਸ਼ੇਸ਼ ਸੰਗੀਤਕ ਸਮਾਗਮ ਰਾਹੀਂ ਸ਼ਰਧਾਂਜਲੀ ਭੇਟ ਕੀਤੀ ਗਈ | ਸਮਾਗਮ ਵਿਚ ਲੁਧਿਆਣਾ ਦੇ ਸ਼ਹਿਰ ਵਾਸੀਆਂ ਨੇ ਆਪਣੇ ਚਹੇਤੇ ਸੁਪਰ ਸਟਾਰ ਸਵ: ਧਰਮਿੰਦਰ ਦੀਆਂ ਬਲਾਕ ਬਸਟਰ ਫ਼ਿਲਮਾਂ ਸ਼ੋਲੇ, ਚੁਪਕੇ-ਚੁਪਕੇ, ਸ਼ਾਲੀਮਾਰ ਅਤੇ ਹੋਰ ਬਹੁਤ ਸਾਰੀਆਂ ਫ਼ਿਲਮਾਂ ਦੇ ਗੀਤ ਗਾ ਕੇ ਆਪਣੇ ਹਰਮਨ ਪਿਆਰੇ ਅਦਾਕਾਰ ਨਾਲ ਜੁੜੀਆਂ ਯਾਦਾਂ ਸਾਂਝੀਆਂ ਕੀਤੀਆਂ | ਸਮਾਗਮ ਦਾ ਪ੍ਰਬੰਧ ਮਹਿਫਲ-ਏ-ਸੰਗੀਤ ਸਿੰਗਰ ਕਲੱਬ, ਲੁਧਿਆਣਾ ਵਲੋਂ ਸਰਾਭਾ ਨਗਰ ਵਿਖੇ ਕੀਤਾ ਗਿਆ | ਇਸ ਮੌਕੇ ਕਲੱਬ ਦੇ ਸੰਸਥਾਪਕ ਡਾ. ਅਸ਼ਵਨੀ ਵਰਮਾ ਨੇ ਕਿਹਾ ਕਿ ਭਾਵੇਂ ਸਵ: ਧਰਮਿੰਦਰ ਅੱਜ ਸਰੀਰਕ ਤੌਰ 'ਤੇ ਸਾਡੇ ਵਿਚਕਾਰ ਨਹੀਂ, ਪਰ ਉਨ੍ਹਾਂ ਦੀਆਂ ਫ਼ਿਲਮਾਂ, ਗੀਤਾਂ ਅਤੇ ਪੰਜਾਬੀਅਤ ਪ੍ਰਤੀ ਉਨ੍ਹਾਂ ਦੇ ਪਿਆਰ ਜਰੀਏ ਉਹ ਹਮੇਸ਼ਾ ਪ੍ਰਸੰਸਕਾਂ ਦੇ ਦਿਲਾਂ ਵਿਚ ਜਿੰਦਾ ਰਹਿਣਗੇ | ਸਮਾਗਮ ਦਾ ਮੁੱਖ ਆਕਰਸ਼ਨ ਧਰਮਿੰਦਰ ਦੀਆਂ ਯਾਦਗਾਰੀ ਫ਼ਿਲਮਾਂ ਦੇ ਗੀਤਾਂ ਦਾ ਲਾਈਵ ਗਾਇਣ ਸੀ | ਇਸ ਮੌਕੇ ਡਾ. ਨਵਜੋਤ ਕੌਰ, ਡਾ. ਜਸਵਿੰਦਰ ਸਿੰਘ, ਡਾ. ਮੀਰਾ ਮਲਹੋਤਰਾ, ਗੁਰਵਿੰਦਰ ਕੌਰ, ਇਸ਼ੀਤਾ ਗੋਇਲ, ਚਰਨਜੀਤ ਸਿੰਘ, ਹਰਲੀਨ ਕੌਰ ਅਤੇ ਦਵਿੰਦਰ ਪਾਲ ਸਿੰਘ ਨੇ ਧਰਮਿੰਦਰ ਦੀਆਂ ਸੁਪਰਹਿੱਟ ਫ਼ਿਲਮਾਂ ਦੇ ਗੀਤ ਗਾ ਕੇ ਸਰੋਤਿਆਂ ਨੂੰ ਝੂਮਣ 'ਤੇ ਮਜਬੂਰ ਕਰ ਦਿੱਤਾ |