ਨਵੀਂ ਦਿੱਲੀ, 15 ਨਵੰਬਰ (ਪੀ.ਟੀ.ਆਈ.)-ਆਪਣੇ ਪਿਤਾ ਵਰਿੰਦਰ ਸਹਿਵਾਗ ਨਾਲ ਇਕ ਦਿਲ ਨੂੰ ਛੂਹ ਲੈਣ ਵਾਲੀ ਵੀਡੀਓ ਕਾਲ ਦੌਰਾਨ, ਭਾਰਤ ਦੇ ਅੰਡਰ-19 ਏਸ਼ੀਆ ਕੱਪ ਦੇ ਹੀਰੋ ਆਰਿਆਵੀਰ ਨੇ ਖੁਲਾਸਾ ਕੀਤਾ ਕਿ ਉਸਨੂੰ ਪਾਕਿਸਤਾਨੀ ਪ੍ਰਸ਼ੰਸਕਾਂ ਦਾ ਸਮਰਥਨ ਉਦੋਂ ਵੀ ਮਿਲਿਆ, ਜਦੋਂ ਰੋਮਾਂਚਕ ਫਾਈਨਲ ਮੁਕਾਬਲੇ ’ਚ ਉਨ੍ਹਾਂ ਦੀ ਪਾਕਿਸਤਾਨ ਖ਼ਿਲਾਫ਼ ਖੇਡੇ।
ਵਰਿੰਦਰ ਸਹਿਵਾਗ ਦੁਆਰਾ ਸਾਂਝੀ ਕੀਤੀ ਗਈ ਇਕ ਵੀਡੀਓ ਕਾਲ ’ਚ, ਆਰਿਆਵੀਰ ਨੇ ਦੱਸਿਆ ਕਿ ਜਦੋਂ ਮੋਹਿਤ ਉਲਵਾ ਤੇ ਮਨਾਲ ਚੌਹਾਨ ਟੀਮ ਨੂੰ ਲਗਭਗ ਹਾਰ ਦੀ ਕਗਾਰ ਤੋਂ ਬਾਹਰ ਕੱਢ ਕੇ ਮੈਚ ਨੂੰ ਅੰਤਿਮ ਪੜਾਅ ਤੱਕ ਲੈ ਗਏ ਸਨ, ਤਾਂ ਉਹ ਲਗਾਤਾਰ ਜਾਪ ਕਰ ਰਿਹਾ ਸੀ।
ਆਰਿਆਵੀਰ ਨੇ ਆਪਣੀ ਕੂਹਣੀ ‘ਤੇ ਸੱਟ ਲੱਗਣ ਦੇ ਬਾਵਜੂਦ ਹਿੰਮਤ ਨਹੀਂ ਹਾਰੀ ਤੇ ਟੀਮ ਲਈ ਇਕ ਅਹਿਮ ਯੋਗਦਾਨ ਪਾਇਆ। ਵੀਡੀਓ ਪੋਸਟ ਕੀਤੇ ਜਾਣ ਤੋਂ ਕੁਝ ਹੀ ਸਮੇਂ ਬਾਅਦ ਹੀ ਇਸਨੂੰ ਲੱਖਾਂ ਵਾਰ ਦੇਖਿਆ ਗਿਆ।