ਮੇਅਰ ਇੰਦਰਜੀਤ ਕੌਰ ਨੇ ਛਠ ਪੂਜਾ ਦੇ ਸਮਾਗਮਾਂ ’ ਚ ਕੀਤੀ ਸ਼ਿਰਕਤ
ਲੁਧਿਆਣਾ, 15 ਨਵੰਬਰ (ਭੁਪਿੰਦਰ ਸਿੰਘ ਬੈਂਸ)- ਛਠ ਪੂਜਾ ਦੇ ਮੌਕੇ ‘ਤੇ ਸਾਰਿਆਂ ਨੂੰ ਵਧਾਈ ਦਿੰਦਿਆਂ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਨੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਸਟਾਰ ਕਾਲੋਨੀ, ਗਿਆਸਪੁਰਾ, ਸ਼ੇਰਪੁਰ, ਸੁਭਾਸ਼ ਨਗਰ, ਚੀਮਾ ਚੌਕ ਅਤੇ ਪੱਖੋਵਾਲ ਰੋਡ ਆਦਿ ਵਿਚ ਕਰਵਾਏ ਛਠ ਪੂਜਾ ਸਮਾਗਮਾਂ ਵਿਚ ਸ਼ਿਰਕਤ ਕੀਤੀ। ਮੇਅਰ ਇੰਦਰਜੀਤ ਕੌਰ ਨੇ ਸ਼ਰਧਾਲੂਆਂ ਨਾਲ ਮਿਲ ਕੇ ਇਸ ਪਵਿੱਤਰ ਤਿਉਹਾਰ ਨੂੰ ਮਨਾਇਆ ਅਤੇ ਇਸ ਨੂੰ ਮਨਾਉਣ ਵਾਲੇ ਲੋਕਾਂ ਨੂੰ ਦਿਲੋਂ ਵਧਾਈ ਦਿੱਤੀ।
ਲੁਧਿਆਣਾ, 15 ਨਵੰਬਰ (ਭੁਪਿੰਦਰ ਸਿੰਘ ਬੈਂਸ)- ਛਠ ਪੂਜਾ ਦੇ ਮੌਕੇ ‘ਤੇ ਸਾਰਿਆਂ ਨੂੰ ਵਧਾਈ ਦਿੰਦਿਆਂ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਨੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਸਟਾਰ ਕਾਲੋਨੀ, ਗਿਆਸਪੁਰਾ, ਸ਼ੇਰਪੁਰ, ਸੁਭਾਸ਼ ਨਗਰ, ਚੀਮਾ ਚੌਕ ਅਤੇ ਪੱਖੋਵਾਲ ਰੋਡ ਆਦਿ ਵਿਚ ਕਰਵਾਏ ਛਠ ਪੂਜਾ ਸਮਾਗਮਾਂ ਵਿਚ ਸ਼ਿਰਕਤ ਕੀਤੀ। ਮੇਅਰ ਇੰਦਰਜੀਤ ਕੌਰ ਨੇ ਸ਼ਰਧਾਲੂਆਂ ਨਾਲ ਮਿਲ ਕੇ ਇਸ ਪਵਿੱਤਰ ਤਿਉਹਾਰ ਨੂੰ ਮਨਾਇਆ ਅਤੇ ਇਸ ਨੂੰ ਮਨਾਉਣ ਵਾਲੇ ਲੋਕਾਂ ਨੂੰ ਦਿਲੋਂ ਵਧਾਈ ਦਿੱਤੀ। ਉਨ੍ਹਾਂ ਨੇ ਲੋਕਾਂ ਦੇ ਧਾਰਮਿਕ ਉਤਸ਼ਾਹ ਅਤੇ ਸ਼ਰਧਾ ਦੀ ਸ਼ਲਾਘਾ ਕੀਤੀ ਅਤੇ ਸਮਾਜਿਕ ਸਦਭਾਵਨਾ, ਏਕਤਾ ਅਤੇ ਸਭਿਆਚਾਰਕ ਕਦਰਾਂ-ਕੀਮਤਾਂ ਨੂੰ ਉਤਸ਼ਾਹਿਤ ਕਰਨ ਵਿਚ ਤਿਉਹਾਰਾਂ ਦੀ ਮਹੱਤਤਾ ‘ਤੇ ਚਾਨਣਾ ਪਾਇਆ। ਸ਼ਰਧਾਲੂਆਂ ਨੂੰ ਸੰਬੋਧਨ ਕਰਦਿਆਂ ਮੇਅਰ ਇੰਦਰਜੀਤ ਕੌਰ ਨੇ ਕਿਹਾ ਛਠ ਮਹਾਪਰਵ ਦੇ ਮੌਕੇ ‘ਤੇ ਸਾਰੇ ਵਸਨੀਕਾਂ ਨੂੰ ਦਿਲੋਂ ਵਧਾਈਆਂ, ਕੁਦਰਤ ਦੀ ਪੂਜਾ ਨੂੰ ਸਮਰਪਿਤ ਇਹ ਪਵਿੱਤਰ ਦਿਹਾੜਾ ਲੋਕਾਂ ਵਿਚ ਨਵੀਂ ਜਾਗਰੂਕਤਾ ਲਿਆਵੇ ਅਤੇ ਸਮਾਜ ਵਿਚ ਆਪਸੀ ਸਦਭਾਵਨਾ ਨੂੰ ਹੋਰ ਮਜ਼ਬੂਤ ਕਰੇ। ਮੇਅਰ ਇੰਦਰਜੀਤ ਕੌਰ ਨੇ ਕਿਹਾ ਕਿ ਛਠ ਪੂਜਾ ਦਾ ਵਿਸ਼ੇਸ਼ ਮਹੱਤਵ ਹੈ, ਕਿਉਂਕਿ ਇਹ ਕੁਦਰਤ ਅਤੇ ਸੂਰਜ ਦੇਵਤਾ ਪ੍ਰਤੀ ਲੋਕਾਂ ਦੇ ਕ੍ਰਿਤੱਗਤਾ ਭਾਵ ਨੂੰ ਦਰਸਾਉਂਦੀ ਹੈ ਅਤੇ ਨਾਲ ਹੀ ਇਹ ਆਸਥਾ, ਅਨੁਸ਼ਾਸਨ ਅਤੇ ਏਕਤਾ ਦਾ ਸੰਦੇਸ਼ ਵੀ ਫੈਲਾਉਂਦੀ ਹੈ। ਲੋਕਾਂ ਨੇ ਇਕੱਠੇ ਹੋ ਕੇ ਪ੍ਰਾਰਥਨਾਵਾਂ ਕੀਤੀਆਂ ਤੇ ਆਪਣੇ ਪਰਿਵਾਰਾਂ ਦੀ ਭਲਾਈ ਅਤੇ ਖੁਸ਼ਹਾਲੀ ਲਈ ਅਸ਼ੀਰਵਾਦ ਮੰਗਿਆ।