16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-12-2025

ਜੀ.ਏ.ਡੀ. ਅਕੈਡਮੀ ਦੇ ਵਿਦਿਆਰਥੀਆਂ ਨੇ ਹੈਂਡਬਾਲ ਟੂਰਨਾਮੈਂਟ 'ਚ ਦਿਖਾਇਆ ਕਮਾਲ <br/>

ਅਜੀਤ ਡੈਸਕ 09-12-2025
ਲਾਡੋਵਾਲ, 8 ਦਸੰਬਰ (ਬਲਬੀਰ ਸਿੰਘ ਰਾਣਾ)-ਜੀ.ਏ.ਡੀ. ਅਕੈਡਮੀ ਲਾਦੀਆਂ ਖ਼ੁਰਦ ਨੇ ਐਲਪਾਈਨਵੁੱਡ ਵਿਚ ਹੋਏ ਲੁਧਿਆਣਾ ਸਹੋਦਿਯਾ ਸਕੂਲ ਕੰਪਲੈਕਸ ਵਿਖੇ ਹੈਂਡਬਾਲ ਟੂਰਨਾਮੈਂਟ ਵਿਚ ਸਕੂਲ ਦੀਆਂ ਟੀਮਾਂ ਨੇ ਹਿੰਮਤ, ਅਨੁਸ਼ਾਸਨ ਤੇ ਟੀਮ ਵਰਕ ਦਾ ਬੇਮਿਸਾਲ ਪ੍ਰਦਰਸ਼ਨ ਕੀਤਾ | ਇਸ ਸਬੰਧੀ ਗੱਲਬਾਤ ਕਰਦਿਆਂ ਮੈਨੇਜਿੰਗ ਡਾਇਰੈਕਟਰ ਹਰਗੁਲਾਬ ਸਿੰਘ ਨੇ ਦੱਸਿਆ ਕਿ ਅਕੈਡਮੀ ਦੇ ਬੱਚਿਆਂ ਨੇ ਅੰਡਰ–14 ਅਤੇ ਅੰਡਰ–17 ਦੋਵੇਂ ਸ਼੍ਰੇਣੀਆਂ ਵਿਚ ਉਤਕ੍ਰਿਸ਼ਟ ਸਥਾਨ ਪ੍ਰਾਪਤ ਕਰਕੇ ਅਕੈਡਮੀ ਦਾ ਨਾਮ ਉਚਾ ਕੀਤਾ ¢ ਇਸ ਮÏਕੇ ਅਕੈਡਮੀ ਦੇ ਚੇਅਰਮੈਨ ਪਰਮਪ੍ਰੀਤ ਸਿੰਘ ਨੇ ਖਿਡਾਰਨਾਂ ਦੇ ਅਨੁਸ਼ਾਸਨ ਅਤੇ ਖੇਡ ਪ੍ਰਤੀ ਜਜ਼ਬੇ ਦੀ ਸ਼ਲਾਘਾ ਕੀਤੀ | ਪਿ੍ੰਸੀਪਲ ਰੀਮਾ ਸ਼ਰਮਾ ਨੇ ਕਿਹਾ ਕਿ ਵਿਦਿਆਰਥਣਾਂ ਦੀ ਇਹ ਜਿੱਤ ਹੋਰ ਵਿਦਿਆਰਥੀਆਂ ਲਈ ਪੇ੍ਰਰਨਾ ਦਾ ਸਰੋਤ ਬਣੇਗੀ ¢ ਜਦ ਕਿ ਕੋਚ ਸਾਹਿਲ ਸ਼ਰਮਾ ਵਲੋਂ ਕਰਵਾਈ ਮਿਹਨਤ ਨੇ ਆਪਣਾ ਨਵੇਕਲਾ ਰੰਗ ਵਿਖਾਇਆ | ਇਸ ਮÏਕੇ ਜੇਤੂ ਬੱਚਿਆਂ ਨੂੰ ਮੈਡਲ ਅਤੇ ਪ੍ਰਮਾਣ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ |

ਪਿਛਲੀ ਖ਼ਬਰ ਵਿਧਾਇਕ ਬੱਗਾ ਵਲੋਂ ਗਲੀਆਂ ਦੀ ਮੁਰੰਮਤ ਲਈ 40 ਲੱਖ ਰੁਪਏ ਦਾ ਪ੍ਰੋਜੈਕਟ ਲਾਂਚ ਅਗਲੀ ਖ਼ਬਰ ਸਵ: ਅਦਾਕਾਰ ਧਰਮਿੰਦਰ ਨੂੰ ਸੰਗੀਤਕ ਸਮਾਗਮ ਦੌਰਾਨ ਦਿੱਤੀ ਸ਼ਰਧਾਂਜਲੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।