19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਗਲੋਬਲ ਗਰੇਵਾਲ ਦੀ ਅੰਤਰਰਾਸ਼ਟਰੀ ਮਿਲਣੀ 'ਚ ਲਲਤੋਂ ਕਲਾਂ ਤੋਂ 17ਵੀਂ ਪੀੜ੍ਹੀ ਦੇ ਗਰੇਵਾਲ ਸਨਮਾਨਿਤ <br/>

ਅਜੀਤ ਡੈਸਕ 05-12-2025
ਫੁੱਲਾਂਵਾਲ, 4 ਦਸੰਬਰ (ਮਨਜੀਤ ਸਿੰਘ ਦੁੱਗਰੀ)-ਗਰੇਵਾਲ ਭਾਈਚਾਰੇ ਦੇ ਅਗਾਂਹਵਧੂ ਲੋਕਾਂ ਨੇ ਗਰੇਵਾਲ਼ ਭਾਈਚਾਰੇ ਦੇ ਲੋਕਾਂ ਨੂੰ ਇਕ ਮੰਚ 'ਤੇ ਇਕੱਠਾ ਕਰਨ ਦੇ ਉਦੇਸ਼ ਵਜੋਂ ਸੰਗਠਨ ਕੀਤੀ ਗਰੇਵਾਲ ਸਭਾ ਦਾ ਤੀਜਾ ਅੰਤਰਰਾਸ਼ਟਰੀ ਸਮਾਗਮ ਪਿੰਡ ਬਾਂਵਲਾ, ਭਵਾਨੀ (ਹਰਿਆਣਾ) ਵਿਖੇ ਹੋਇਆ, ਜਿਸ ਵਿਚ ਪੰਜਾਬ, ਹਰਿਆਣਾ, ਰਾਜਸਥਾਨ, ਯੂਪੀ, ਦਿੱਲੀ, ਜੰਮੂ ਕਸ਼ਮੀਰ ਅਤੇ ਵਿਦੇਸ਼ਾਂ ਤੋਂ ਗਰੇਵਾਲ ਭਾਈਚਾਰੇ ਦੇ 2000 ਦੇ ਕਰੀਬ ਮੈਂਬਰਾਂ ਤੋਂ ਇਲਾਵਾ ਗਰੇਵਾਲ ਭਾਈਚਾਰੇ ਨਾਲ਼ ਸਬੰਧਿਤ ਆਈ.ਏ.ਐਸ., ਪੀ.ਸੀ.ਐਸ., ਕਰਨਲ, ਬਿ੍ਗੇਡੀਅਰ, ਵਾਇਸ ਚਾਂਸਲਰ, ਮੇਜਰ, ਜੱਜ, ਵਕੀਲ, ਪੁਲਿਸ ਅਫ਼ਸਰ, ਖਿਡਾਰੀ, ਰਾਸ਼ਟਰੀ ਪੱਧਰ ਦੇ ਆਗੂ ਸ਼ਾਮਲ ਹੋਏ | ਗਰੇਵਾਲ ਸਭਾ ਦੇ ਰਾਸ਼ਟਰੀ ਪ੍ਰਧਾਨ ਕਰਨਲ ਦਲਵਿੰਦਰ ਸਿੰਘ ਗਰੇਵਾਲ ਨੇ ਇਸ ਮੌਕੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਗਰੇਵਾਲ ਭਾਈਚਾਰਾ ਪੂਰੀ ਦੁਨੀਆ ਵਿਚ ਫੈਲਿਆ ਹੈ | ਵੱਖ-ਵੱਖ ਰਾਜਾਂ ਵਿਚ ਇਸ ਦੇ 275 ਪਿੰਡ ਬਾਰੇ ਉਨ੍ਹਾਂ ਜਾਣਕਾਰੀ ਇਕੱਠੀ ਕੀਤੀ ਹੈ | ਪਾਕਿਸਤਾਨ ਵਿਚ ਵੀ ਗਰੇਵਾਲ ਭਾਈਚਾਰੇ ਦੇ ਲੋਕ ਹਨ | ਸਭਾ ਦਾ ਉਦੇਸ਼ ਗਰੇਵਾਲ ਭਾਈਚਾਰੇ ਨੂੰ ਆਪਣੀਆਂ ਜੜਾਂ ਬਾਰੇ ਦੱਸਣਾ ਅਤੇ ਸਹਿਯੋਗ ਵਧਾਉਣਾ ਹੈ | ਲੈਫ਼ਟੀਨੈਂਟ ਜਨਰਲ ਐੱਸ ਐੱਸ ਗਰੇਵਾਲ ਨੇ ਵੀ ਵਿਚਾਰ ਸਾਂਝੇ ਕੀਤੇ | ਮਨਜਿੰਦਰ ਸਿੰਘ ਗਰੇਵਾਲ ਨੇ ਦੱਸਿਆ ਕਿ ਲਲਤੋਂ ਕਲਾ ਪਿੰਡ ਦਾ ਮੁੱਢ ਕਾਹਲ਼ਾ ਜੀ ਨੇ ਬੰਨਿ੍ਹਆ | ਇਸ ਮੌਕੇ ਸਭਾ ਵਲੋਂ ਪੰਜਾਬ ਤੋਂ ਗਏ ਗਰੇਵਾਲ਼ਾਂ ਦਾ ਸਨਮਾਨ ਕੀਤਾ ਗਿਆ | ਕਰਮਜੀਤ ਸਿੰਘ ਗਰੇਵਾਲ ਨੈਸ਼ਨਲ ਅਵਾਰਡੀ ਨੇ ਬੋਲਦਿਆਂ ਕਿਹਾ ਕਿ ਆਪਣੇ ਪੁਰਖਿਆਂ ਦੇ ਮਾਣਮੱਤੇ ਇਤਿਹਾਸ ਬਾਰੇ ਸੁਣ ਕੇ ਬਹੁਤ ਵਧੀਆ ਲੱਗਿਆ | ਲਲਤੋਂ ਕਲਾਂ ਲੁਧਿਆਣਾ ਤੋਂ ਗਰੇਵਾਲ਼ਾਂ ਦੀ 17ਵੀਂ ਪੀੜ੍ਹੀ ਵਿਚੋਂ ਮਨਜਿੰਦਰ ਸਿੰਘ ਗਰੇਵਾਲ, ਸਿਕੰਦਰ ਸਿੰਘ ਗੋਰਾ, ਸੁਖਵਿੰਦਰ ਸਿੰਘ ਸੁੱਖਾ, ਗੁਰਜੰਟ ਸਿੰਘ, ਕਮਲਜੀਤ ਸਿੰਘ ਕਮਲ, ਸ਼ਮਸ਼ੇਰ ਸਿੰਘ ਸ਼ੇਰੀ, ਤੇਜਪਾਲ ਸਿੰਘ ਤੇਜ਼ੀ, ਧਨਵੰਤ ਸਿੰਘ ਗਰੇਵਾਲ ਥਰੀਕੇ, ਸਤਪਾਲ ਸਿੰਘ ਚੀਫ਼ ਇੰਜੀਨੀਅਰ, ਕਰਮਜੀਤ ਸਿੰਘ ਕਮਲ, ਭੁਪਿੰਦਰ ਸਿੰਘ ਬੱਬੂ ਆਦਿ ਨੇ ਸ਼ਮੂਲੀਅਤ ਕੀਤੀ |

ਪਿਛਲੀ ਖ਼ਬਰ ਗੁਰੂ ਗੋਬਿੰਦ ਸਿੰਘ ਹਾਕੀ ਚੈਂਪੀਅਨਸ਼ਿਪ 2025 ਮੁੰਡਿਆਂ ਵਿਚ ਜਰਖੜ ਅਕੈਡਮੀ ਤੇ ਕੁੜੀਆਂ ਵਿਚ ਅਮਰਗੜ੍ਹ ਬਣੇ ਚੈਂਪੀਅਨ... ਅਗਲੀ ਖ਼ਬਰ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ 'ਤੇ ਵਿਦਿਆਰਥੀਆਂ ਵਲੋਂ ਗੱਤਕੇ ਦੇ ਜੌਹਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।