19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ 'ਤੇ ਵਿਦਿਆਰਥੀਆਂ ਵਲੋਂ ਗੱਤਕੇ ਦੇ ਜੌਹਰ <br/>

ਅਜੀਤ ਡੈਸਕ 05-12-2025
ਲੁਧਿਆਣਾ, 4 ਦਸੰਬਰ (ਭੁਪਿੰਦਰ ਸਿੰਘ ਬੈਂਸ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਨਾਨਸੂ ਵਿਖੇ ਬਲਾਕ ਨੋਡਲ ਅਫ਼ਸਰ ਕਮ ਸਕੂਲ ਪਿ੍ੰਸੀਪਲ ਬਿੰਦੂ ਸੂਦ ਦੀ ਅਗਵਾਈ ਹੇਠ ਤੇ ਲੈਕਚਰਾਰ ਧਰਮਜੀਤ ਸਿੰਘ ਢਿੱਲੋਂ ਦੀ ਮੌਜੂਦਗੀ 'ਚ ਸ਼੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ ਗਿਆ | ਸਕੂਲ ਦੇ ਵਿਦਿਆਰਥੀਆਂ ਅਨੰਨਿਆ, ਖੁਸ਼ਮਨਪ੍ਰੀਤ ਕੌਰ, ਅਰਸ਼ਦੀਪ ਸਿੰਘ, ਨਵਦੀਪ ਸਿੰਘ, ਗੁਰਵਿੰਦਰ ਸਿੰਘ, ਸਿਕੰਦਰ ਸਿੰਘ ਅਤੇ ਬਲਜੀਤ ਸਿੰਘ ਵਲੋਂ ਬਹੁਤ ਜੋਸ਼ ਤੇ ਉਤਸ਼ਾਹ ਨਾਲ ਗੱਤਕੇ ਦੇ ਜੌਹਰ ਦਿਖਾਏ ਗਏ | ਇਸ ਮੌਕੇ ਗਿਆਨ ਪ੍ਰਕਾਸ਼ ਟਰੱਸਟ ਬੁੱਢੇਵਾਲ ਤੋਂ ਪ੍ਰੀਤਮ ਸਿੰਘ ਸੈਕਟਰੀ, ਪ੍ਰੋ. ਦਵਿੰਦਰ ਸਿੰਘ, ਪ੍ਰੋ. ਲਵਦੀਪ ਸਿੰਘ, ਬੀਬੀ ਸ਼ਰਨ ਕੌਰ ਟਰੱਸਟ ਦੀਆਂ ਵਿਦਿਆਰਥਣਾਂ ਚਰਨਪ੍ਰੀਤ ਕੌਰ, ਸੈਮਪ੍ਰੀਤ ਕੌਰ, ਮਨਿੰਦਰ ਕੌਰ, ਰਾਜਵਿੰਦਰ ਕੌਰ ਵਲੋਂ ਗੁਰੂ ਸਾਹਿਬ ਦੀ ਜੀਵਨੀ ਅਤੇ ਸ਼ਹਾਦਤ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ ਗਿਆ | ਇਸ ਮੌਕੇ ਸਕੂਲ ਕਮੇਟੀ ਦੇ ਚੇਅਰਮੈਨ ਸੁਨੀਤਾ ਰਾਣੀ ਤੇ ਮਨਪ੍ਰੀਤ ਕੌਰ, ਜਗਰੂਪ ਕੌਰ, ਦਿਲਪ੍ਰੀਤ ਕੌਰ, ਜਸਵੀਰ ਸਿੰਘ, ਰਿੰਕਲ ਸੈਣੀ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਸਕੂਲ ਵਲੋਂ ਗਿਆਨ ਪ੍ਰਕਾਸ਼ ਟਰੱਸਟ ਦੇ ਬੀਬੀ ਸ਼ਰਨ ਕੌਰ ਅਤੇ ਕਥਾ ਵਾਚਕ ਪ੍ਰੋਫੈਸਰ ਦਵਿੰਦਰ ਸਿੰਘ, ਗੱਤਕਾ ਵਿਦਿਆਰਥੀਆਂ ਨੂੰ ਅਤੇ ਗੱਤਕੇ ਦੇ ਕੋਚ ਅਵਤਾਰ ਸਿੰਘ ਅਤੇ ਰਿੰਕਲ ਸੈਣੀ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ |


ਪਿਛਲੀ ਖ਼ਬਰ ਗਲੋਬਲ ਗਰੇਵਾਲ ਦੀ ਅੰਤਰਰਾਸ਼ਟਰੀ ਮਿਲਣੀ 'ਚ ਲਲਤੋਂ ਕਲਾਂ ਤੋਂ 17ਵੀਂ ਪੀੜ੍ਹੀ ਦੇ ਗਰੇਵਾਲ ਸਨਮਾਨਿਤ <br/> ਅਗਲੀ ਖ਼ਬਰ 'ਆਪ' ਵਲੋਂ ਹਲਕਾ ਆਤਮ ਨਗਰ ਤੇ ਕੇਂਦਰੀ ਵਿਚ ਮਹਿਲਾ ਵਿੰਗ ਦੀ ਮਜ਼ਬੂਤੀ ਲਈ ਮੀਟਿੰਗਾਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।