ਲੁਧਿਆਣਾ, 4 ਦਸੰਬਰ (ਡਾ. ਤਰਲੋਚਨ ਸਿੰਘ)-ਆਮ ਆਦਮੀ ਪਾਰਟੀ ਮਹਿਲਾ ਵਿੰਗ ਦੀ ਮਜ਼ਬੂਤੀ ਲਈ ਮਾਲਵਾ ਸੈਂਟਰਲ ਜ਼ੋਨ ਇੰਚਾਰਜ ਅਜਿੰਦਰ ਪਾਲ ਕÏਰ ਵਲੋਂ ਹਲਕਾ ਆਤਮ ਨਗਰ ਅਤੇ ਹਲਕਾ ਕੇਂਦਰੀ ਵਿਚ ਤਿੰਨ ਮੀਟਿੰਗਾਂ ਨੂੰ ਸੰਬੋਧਨ ਕੀਤਾ ਗਿਆ¢ ਹਲਕਾ ਕੋਆਰਡੀਨੇਟਰ ਸੁਖਪ੍ਰੀਤ ਕÏਰ ਵਲੋਂ ਵਾਰਡ ਨੰਬਰ 40 ਅਤੇ 41 ਵਿਚ ਮਹਿਲਾ ਵਿੰਗ ਦੀ ਭਰਵੀਂ ਮੀਟਿੰਗ ਕੀਤੀ, ਜਿਸ ਵਿਚ ਵਿਧਾਇਕ ਕੁਲਵੰਤ ਸਿੰਘ ਸਿੱਧੂ ਅਤੇ ਜ਼ਿਲ੍ਹਾ ਮਹਿਲਾ ਇੰਚਾਰਜ ਮਨੀਸ਼ਾ ਕਪੂਰ ਪ੍ਰਮੁੱਖ ਤÏਰ 'ਤੇ ਸ਼ਾਮਿਲ ਹੋਏ ¢ ਇਸ ਮÏਕੇ ਵਿਧਾਇਕ ਸਿੱਧੂ ਨੇ ਹਾਲ ਹੀ ਵਿਚ ਹੜ੍ਹ ਪ੍ਰਭਾਵਿਤ ਖੇਤਰਾਂ ਅਤੇ ਤਰਨਤਾਰਨ ਉਪ ਚੋਣ ਵਿਚ ਮਹਿਲਾ ਵਿੰਗ ਵਲੋਂ ਕੀਤੇ ਕੰਮਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਮਹਿਲਾ ਵਿੰਗ 'ਆਪ' ਦਾ ਇਕ ਅਹਿਮ ਹਿੱਸਾ ਹੈ, ਜੋ ਜਨਤਾ ਅਤੇ ਪਾਰਟੀ ਵਿਚਕਾਰ ਇਕ ਕੜੀ ਵਜੋਂ ਕੰਮ ਕਰਦਾ ਹੈ¢ ਮਾਲਵਾ ਜ਼ੋਨ ਇੰਚਾਰਜ ਅਜਿੰਦਰ ਕÏਰ ਨੇ ਕਿਹਾ ਕਿ ਸੂਬਾ ਪ੍ਰਧਾਨ ਡਾ. ਅਮਨਦੀਪ ਅਰੋੜਾ ਦੀ ਅਗਵਾਈ ਹੇਠ ਪਹਿਲਾਂ ਹਲਕਾ ਕੋਆਰਡੀਨੇਟਰ, ਬਲਾਕ ਮੁਖੀ ਅਤੇ ਵਾਰਡ ਮੁਖੀ ਨਿਯੁਕਤ ਕਰਕੇ ਅÏਰਤਾਂ ਨੂੰ ਸੰਗਠਨ ਵਿਚ ਮਹੱਤਵਪੂਰਨ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ¢ ਹੁਣ ਬੂਥ ਪੱਧਰ 'ਤੇ ਮਹਿਲਾ ਕਮੇਟੀਆਂ ਬਣਾਈਆਂ ਜਾ ਰਹੀਆਂ ਹਨ ¢ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਸੂਬਾ ਇੰਚਾਰਜ ਮਨੀਸ਼ ਸਿਸੋਦੀਆ ਨੇ ਜ਼ਿਲ੍ਹਾ ਬਲਾਕ ਕਮੇਟੀ ਕੌਂਸਲ ਚੋਣਾਂ ਵਿਚ ਮਹਿਲਾ ਵਿੰਗ ਆਗੂਆਂ ਨੂੰ ਉਮੀਦਵਾਰ ਨਾਮਜ਼ਦ ਕਰਕੇ ਇਕ ਮਿਸਾਲ ਕਾਇਮ ਕੀਤੀ ਹੈ ¢ ਉਨ੍ਹਾਂ ਕਿਹਾ ਕਿ ਕੇਂਦਰੀ ਹਲਕੇ ਵਿਚ ਵਾਰਡ ਨੰਬਰ 80 ਵਿਚ ਕੋਆਰਡੀਨੇਟਰ ਅਲਕਾ ਮਲਹੋਤਰਾ ਵਲੋਂ ਕਰਵਾਈ ਮੀਟਿੰਗ ਵਿਚ ਅਜਿੰਦਰ ਕੌਰ ਨੇ ਕਿਹਾ ਕਿ ਪਾਰਟੀ ਲਈ ਸਖ਼ਤ ਮਿਹਨਤ ਕਰਨ ਵਾਲੀਆਂ ਮਹਿਲਾ ਆਗੂਆਂ ਨੂੰ ਵੱਖ-ਵੱਖ ਸਰਕਾਰੀ ਕਮੇਟੀਆਂ ਦੇ ਮੈਂਬਰ ਨਿਯੁਕਤ ਕੀਤਾ ਜਾਵੇਗਾ ¢ ਇਨ੍ਹਾਂ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਮਨੀਸ਼ਾ ਕਪੂਰ ਨੇ ਕਿਹਾ ਕਿ ਸ਼ਹਿਰ ਵਿਚ ਵੱਖ-ਵੱਖ ਖੇਤਰਾਂ ਵਿਚ ਆਪਣੀ ਪਛਾਣ ਬਣਾਉਣ ਵਾਲੀਆਂ ਅÏਰਤਾਂ ਨੂੰ ਇਕਜੁੱਟ ਕਰਕੇ ਮਹਿਲਾ ਵਿੰਗ ਇਤਿਹਾਸ ਰਚ ਰਹੀ ਹੈ ¢