19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਗੁਰੂ ਗੋਬਿੰਦ ਸਿੰਘ ਹਾਕੀ ਚੈਂਪੀਅਨਸ਼ਿਪ 2025 ਮੁੰਡਿਆਂ ਵਿਚ ਜਰਖੜ ਅਕੈਡਮੀ ਤੇ ਕੁੜੀਆਂ ਵਿਚ ਅਮਰਗੜ੍ਹ ਬਣੇ ਚੈਂਪੀਅਨ <br/>

ਅਜੀਤ ਡੈਸਕ 05-12-2025
ਲੁਧਿਆਣਾ, 4 ਦਸੰਬਰ (ਜਸਵਿੰਦਰ ਸਿੰਘ)-ਲੁਧਿਆਣਾ ਸਪੋਰਟਸ ਵੈਲਫੇਅਰ ਐਸੋਸੀਏਸ਼ਨ ਵਲੋਂ 9ਵੀਂ ਗੁਰੂ ਗੋਬਿੰਦ ਸਿੰਘ ਹਾਕੀ ਚੈਂਪੀਅਨਸ਼ਿਪ ਜੋ ਓਲੰਪੀਅਨ ਪਿ੍ਥੀਪਾਲ ਸਿੰਘ ਹਾਕੀ ਸਟੇਡੀਅਮ ਪੀਏਯੂ ਵਿਖੇ ਧੂਮ ਧੜੱਕੇ ਨਾਲ ਸਮਾਪਤ ਹੋਈ | ਮੁੰਡਿਆਂ ਦੇ ਵਰਗ ਵਿਚ ਜਰਖੜ ਹਾਕੀ ਅਕੈਡਮੀ, ਕੁੜੀਆਂ ਦੇ ਵਰਗ ਵਿਚ ਨਨਕਾਣਾ ਸਾਹਿਬ ਅਕੈਡਮੀ ਅਮਰਗੜ੍ਹ ਨੇ ਖ਼ਿਤਾਬੀ ਜਿੱਤਾਂ ਹਾਸਲ ਕੀਤੀਆਂ | ਮੁੰਡਿਆਂ ਦੇ ਅੰਡਰ 17 ਸਾਲ ਵਰਗ ਵਿਚ ਜਰਖੜ ਹਾਕੀ ਅਕੈਡਮੀ ਨੇ ਏਕ ਨੂਰ ਅਕੈਡਮੀ ਤੇਹਿੰਗ ਨੂੰ ਕਰੜੇ ਸੰਘਰਸ਼ ਬਾਅਦ 2-1 ਗੋਲਾਂ ਨਾਲ ਹਰਾਕੇ ਚੈਂਪੀਅਨ ਜਿੱਤ ਹਾਸਿਲ ਕੀਤੀ | ਕੁੜੀਆਂ ਦੇ ਵਰਗ ਵਿਚ ਨਨਕਾਣਾ ਸਾਹਿਬ ਅਕੈਡਮੀ ਅਮਰਗੜ੍ਹ ਨੇ ਮੁੰਡੀਆਂ ਕਲਾਂ ਹਾਕੀ ਸੈਂਟਰ 3-0 ਨਾਲ ਹਰਾਇਆ | ਅੰਡਰ 19 ਸਾਲ ਵਰਗ ਵਿੱਚ ਵੀ ਜਰਖੜ ਹਾਕੀ ਅਕੈਡਮੀ ਨੇ ਮਾਲਵਾ ਹਾਕੀ ਅਕੈਡਮੀ ਨੂੰ 1-1 ਬਰਾਬਰੀ ਤੋਂ ਬਾਅਦ ਪਨੈਲਟੀ ਸ਼ੂਟ ਆਊਟ ਵਿਚ 3-2 ਗੋਲਾਂ ਨਾਲ ਹਰਾਇਆ | ਜਰਖੜ ਹਾਕੀ ਅਕੈਡਮੀ ਦੇ ਜੋਬਨਦੀਪ ਸਿੰਘ, ਤੇਹਿੰਗ ਅਕੈਡਮੀ ਦੇ ਨਿਖਿਲ ਮਹਿਮੀ, ਮੁੰਡੀਆ ਸੈਂਟਰ ਦੀ ਰਾਧਾ ਕੁਮਾਰੀ, ਰਜਨੀ, ਅਮਰਗੜ੍ਹ ਅਕੈਡਮੀ ਦੀ ਨਵਜੋਤ ਕੌਰ ਨੂੰ ਸਰਵੋਤਮ ਖਿਡਾਰੀ ਚੁਣੇ ਜਾਣ 'ਤੇ 1-1 ਸਾਈਕਲ ਦੇਕੇ ਸਨਮਾਨਿਤ ਕੀਤਾ ਜਦਕਿ ਮਾਨਵਦੀਪ ਸਿੰਘ ਜਰਖੜ 9 ਗੋਲ ਕਰਕੇ ਟੂਰਨਾਮੈਂਟ ਦਾ ਟਾਪ ਸਕੋਰਰ ਬਣਿਆ | ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਸ਼ਰਨਪਾਲ ਸਿੰਘ ਮੱਕੜ ਚੇਅਰਮੈਨ ਪੰਜਾਬ ਇੰਡਸਟਰੀ ਨੇ ਕੀਤੀ | ਇਸ ਤੋਂ ਪਹਿਲਾਂ ਸਵੇਰ ਦੇ ਸੈਸ਼ਨ ਵਿਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਉਪ ਕੁਲਪਤੀ ਡਾਕਟਰ ਸਤਿਬੀਰ ਸਿੰਘ ਗੋਸਲ, ਜੁਆਇੰਟ ਡਾਇਰੈਕਟਰ ਕਮਲਜੀਤ ਸਿੰਘ ਸੂਰੀ ਅਤੇ ਡਾਇਰੈਕਟਰ ਸਟੂਡੈਂਟ ਵੈਲਫੇਅਰ ਡਾ: ਨਿਰਮਲ ਸਿੰਘ ਜੌੜਾ ਨੇ ਮੁੱਖ ਮਹਿਮਾਨ ਵਜੋਂ ਟੀਮਾਂ ਨਾਲ ਜਾਣ ਪਹਿਚਾਣ ਕੀਤੀ | ਇਸ ਤੋਂ ਇਲਾਵਾ ਦੁਪਹਿਰ ਦੇ ਸੈਸ਼ਨ ਵਿਚ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਨ ਅਤੇ ਸਾਬਕਾ ਮੇਅਰ ਬਲਕਾਰ ਸਿੰਘ ਸੰਧੂ ਮੁੱਖ ਮਹਿਮਾਨ ਵਜੋਂ ਪੁੱਜੇ | ਇਸ ਮੌਕੇ ਭਾਰਤ ਭੂਸ਼ਨ ਸਾਬਕਾ ਕੈਬਨਿਟ ਮੰਤਰੀ ਨੇ ਗੁਰੂ ਗੋਬਿੰਦ ਸਿੰਘ ਹਾਕੀ ਚੈਂਪੀਅਨਸ਼ਿਪ ਵਾਸਤੇ 50 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ | ਇਸ ਮੌਕੇ ਦਰੋਣਾਚਾਰੀਆ ਕੋਚ ਬਲਦੇਵ ਸਿੰਘ ਅਤੇ ਓਲੰਪੀਅਨ ਹਰਦੀਪ ਸਿੰਘ ਗਰੇਵਾਲ ਨੇ ਆਏ ਮਹਿਮਾਨਾਂ ਦਾ ਵਿਸ਼ੇਸ਼ ਧੰਨਵਾਦ ਕੀਤਾ | ਮਾਸਟਰਜ਼ ਹਾਕੀ ਵਿਚ ਭਾਰਤ ਦੀ ਪ੍ਰਤੀਨਿਧਤਾ ਕਰਕੇ ਆਏ ਖਿਡਾਰੀ ਰਵਿੰਦਰ ਸਿੰਘ ਕਾਲਾ ਘਵੱਦੀ, ਬਲਜੀਤ ਕੌਰ ਜਲਾਲਦੀਵਾਲ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਦੇਵਿੰਦਰ ਸਿੰਘ ਕਾਲਾ ਘੁੰਮਣ, ਰਛਪਾਲ ਸਿੰਘ ਨਾਗੀ, ਰਵਿੰਦਰ ਸਿੰਘ ਰਾਏ ਯੂ ਕੇ, ਕੁਲਵਿੰਦਰ ਸਿੰਘ ਬੱਬੂ ਮੱਲ੍ਹੀ, ਅਰੁਣ ਸ਼ਰਮਾ ਆਮ ਆਦਮੀ ਪਾਰਟੀ, ਬਲਵਿੰਦਰ ਸਿੰਘ ਅੜੈਚਾਂ, ਤਰਲੋਚਨ ਸਿੰਘ ਧਮੋਟ, ਡਾ : ਵਿਸ਼ਵਜੀਤ ਸਿੰਘ ਹੰਸ, ਅਜੀਤ ਸਿੰਘ ਗੋਲੂ, ਹਰਮਿੰਦਰ ਸਿੰਘ ਅਰੋੜਾ, ਸੁਖਵਿੰਦਰ ਸਿੰਘ ਸਾਬਕਾ ਸੁਪਰਡੈਂਟ ਸਿਹਤ ਵਿਭਾਗ, ਮਹਿੰਦਰ ਸਿੰਘ ਗਿੱਲ, ਉੱਤਮ ਦੇਵ ਸਿੰਘ ਗੋਲਡੀ, ਭੁਪਿੰਦਰ ਸਿੰਘ ਭੋਲਾ ਹੈਬੋਵਾਲ, ਅਜੀਤ ਸਿੰਘ ਲਾਦੀਆਂ, ਹੁਕਮ ਸਿੰਘ ਗੁਰੂ ਨਾਨਕ ਕਾਰ ਬਜਾਰ, ਪ੍ਰੋਫੈਸਰ ਰਜਿੰਦਰ ਸਿੰਘ ਖ਼ਾਲਸਾ ਕਾਲਜ, ਤਜਿੰਦਰ ਸਿੰਘ ਲਾਡੀ ਡਾਇਰੈਕਟਰ ਟੂਰਨਾਮੈਂਟ, ਗੁਰਸਤਿੰਦਰ ਸਿੰਘ ਪ੍ਰਗਟ, ਜੀਵਨ ਸਿੰਘ ਗਿੱਲ, ਦਲਬੀਰ ਸਿੰਘ ਜਰਖੜ, ਕੁਲਵਿੰਦਰ ਸਿੰਘ ਰਾਜਨ ਆਦਿ ਖੇਡ ਜਗਤ ਦੀਆਂ ਹੋਰ ਉੱਘੀਆਂ ਸ਼ਖ਼ਸੀਅਤਾਂ ਹਾਜ਼ਰ ਸਨ |

ਪਿਛਲੀ ਖ਼ਬਰ ਡਾ. ਗੋਸਲ ਵਲੋਂ ਪੀ.ਏ.ਯੂ. ਵਿਖੇ ਜ਼ਿਲ੍ਹਾ ਪੱਧਰੀ ਫਿਲੇਟੈਲਿਕ ਪ੍ਰਦਰਸ਼ਨੀ ਦਾ ਉਦਘਾਟਨ <br/> ਅਗਲੀ ਖ਼ਬਰ ਗਲੋਬਲ ਗਰੇਵਾਲ ਦੀ ਅੰਤਰਰਾਸ਼ਟਰੀ ਮਿਲਣੀ 'ਚ ਲਲਤੋਂ ਕਲਾਂ ਤੋਂ 17ਵੀਂ ਪੀੜ੍ਹੀ ਦੇ ਗਰੇਵਾਲ ਸਨਮਾਨਿਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।