05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਪੈਨਸ਼ਨਰ ਐਂਡ ਸੀਨੀਅਰ ਸਿਟੀਜ਼ਨ ਵੈੱਲਫੇਅਰ ਐਸੋਸੀਏਸ਼ਨ ਦੀ ਮੀਟਿੰਗ <br/>

ਅਜੀਤ ਡੈਸਕ 05-12-2025
ਤਰਨ ਤਾਰਨ, 4 ਦਸੰਬਰ (ਇਕਬਾਲ ਸਿੰਘ ਸੋਢੀ)— ਪੈਨਸ਼ਨਰ ਐਂਡ ਸੀਨੀਅਰ ਸਿਟੀਜਨ ਵੈਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਬਲਦੇਵ ਸਿੰਘ ਕੱਲਾ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਸਭ ਤੋਂ ਪਹਿਲਾਂ ਅਮਰਨਾਥ ਮਹਿਤਾ, ਜਨਕ ਦੁਲਾਰੀ ਅਤੇ ਵਰਿੰਦਰ ਕੌਰ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ | ਮੀਟਿੰਗ ਦੌਰਾਨ ਜ਼ਿਲ੍ਹਾ ਸਕੱਤਰ ਸਤਪਾਲ ਸ਼ਰਮਾ ਨੇ ਪੰਜਾਬ ਸਰਕਾਰ ਦੀਆਂ ਗਲਤ ਨੀਤੀਆਂ ਦੀ ਜ਼ੋਰਦਾਰ ਨਿਖੇਧੀ ਕੀਤੀ ਅਤੇ ਕਿਹਾ ਕਿ ਬਜ਼ੁਰਗ ਪੈਨਸ਼ਨਰਾਂ ਨਾਲ ਸਰਕਾਰ ਬਹੁਤ ਵੱਡਾ ਧੋਖਾ ਕਰ ਰਹੀ ਹੈ | ਪੈਨਸ਼ਨਰਾਂ ਨੂੰ 2.59 ਦਾ ਫੈਕਟਰ ਡੀ.ਏ ਦਾ 16 ਫੀਸਦੀ ਕਿਸ਼ਤਾਂ ਦਾ ਬਕਾਇਆ, ਕੈਸ਼ਲੈਸ ਮੈਡੀਕਲ ਸਹੂਲਤ, ਯਕਮੁਸ਼ਤ ਬਕਾਇਆ ਨਹੀਂ ਦਿੱਤਾ ਜਾ ਰਿਹਾ | ਪੰਜਾਬ ਸਰਕਾਰ ਪੈਨਸ਼ਨਰਾਂ ਨਾਲ ਮੀਟਿੰਗ ਰੱਖ ਕੇ ਅਜੇ ਤੱਕ ਕੋਈ ਮੀਟਿੰਗ ਨਹੀਂ ਕਰ ਸਕੀ | ਸੂਬਾ ਕਮੇਟੀ ਮੈਂਬਰ ਜਗਤਾਰ ਸਿੰਘ ਆਸਲ ਨੇ ਕੇਂਦਰ ਅਤੇ ਪੰਜਾਬ ਸਰਕਾਰ ਦੀ ਪੁਰਾਣੀ ਪੈਨਸ਼ਨ ਬੰਦ ਕਰਨ ਦੀ ਘੋਰ ਨਿੰਦਾ ਕੀਤੀ ਕਿ ਨਵੇਂ ਕਿਰਤ ਕਾਨੂੰਨ ਜੋ ਮਜ਼ਦੂਰ, ਮੁਲਾਜ਼ਮ ਅਤੇ ਕਿਰਤੀ ਵਰਗ ਦੇ ਵਿਰੋਧ ਵਿਚ ਪਾਸ ਕੀਤੇ ਹਨ, ਉਹ ਫੈਸਲੇ ਵਾਪਸ ਲੈਣ ਦੀ ਮੰਗ ਕੀਤੀ | ਸ਼ਿੰਗਾਰਾ ਸਿੰਘ ਘੜਕਾ ਨੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਨੀਤੀਆਂ ਜੋ ਭਾਰਤੀ ਲੋਕਾਂ ਦੇ ਵਿਰੋਧ ਵਿੱਚ ਹਨ, ਉਨ੍ਹਾਂ 'ਤੇ ਚਾਨਣਾ ਪਾਇਆ | ਇਸ ਮੌਕੇ ਦਵਿੰਦਰ ਸਿੰਘ ਗਰੇਵਾਲ, ਦਲਬੀਰ ਸਿੰਘ ਚੋਹਲਾ ਸਾਹਿਬ, ਸੁਖਦੇਵ ਸਿੰਘ ਮਰਹਾਣਾ, ਬਖਸ਼ੀਸ਼ ਸਿੰਘ ਜਵੰਧਾ, ਸੁਖਦੇਵ ਸਿੰਘ ਬਾਗੜੀਆਂ, ਬਲਦੇਵ ਸਿੰਘ ਵਿੱਤ ਸਕੱਤਰ, ਨੀਰੂ ਧਵਨ, ਲੇਖਰਾਜ ਦੇਵਗਨ, ਤਜਿੰਦਰ ਸਿੰਘ ਕੱਲ੍ਹਾ, ਅਸ਼ਵਨੀ ਕੁਮਾਰ, ਸਰਪ੍ਰਸਤ ਗੋਪਾਲ ਸਿੰਘ, ਚਾਨਣ ਸਿੰਘ, ਓਮ ਪ੍ਰਕਾਸ਼, ਕਸ਼ਮੀਰ ਸਿੰਘ, ਗੁਰਮੀਤ ਸਿੰਘ ਮਾਨ, ਹਰਭੇਜ ਸਿੰਘ, ਬਲਵਿੰਦਰ ਸਿੰਘ ਸਰਹਾਲੀ, ਨਿਰਮਲ ਸਿੰਘ ਬੁਰਜ, ਗੁਰਨਾਮ ਸਿੰਘ, ਬਲਬੀਰ ਸਿੰਘ, ਜਗਤਾਰ ਸਿੰਘ ਚੰਬਾ, ਭੁਪਿੰਦਰ ਸਿੰਘ ਗੰਡੀਵਿੰਡ, ਜੱਸਾ ਸਿੰਘ, ਹਰਬੰਸ ਸਿੰਘ, ਗੁਰਮੇਲ ਸਿੰਘ, ਗਿਆਨ ਸਿੰਘ ਮੋਹਣਪੁਰਾ, ਅਵਤਾਰ ਸਿੰਘ, ਹਰਜਿੰਦਰ ਸਿੰਘ, ਬਲਦੇਵ ਸਿੰਘ, ਅਜੀਤ ਸਿੰਘ ਨਗਰ ਕੌਂਸਲ, ਨਿਰੰਜਨ ਸਿੰਘ, ਸੋਮਨਾਥ, ਅਮਰਜੀਤ ਸਿੰਘ, ਦਰਸ਼ਨ ਸਿੰਘ ਲੈਕਚਰਾਰ ਅਤੇ ਹੋਰ ਆਗੂ ਮੌਜੂਦ ਸਨ |

ਪਿਛਲੀ ਖ਼ਬਰ ਗੁਰੂ ਅਮਰਦਾਸ ਆਦਰਸ਼ ਇੰਸਟੀਚਿਊਟ ਨੇ ਕੀਤਾ ਓਵਰਆਲ ਟਰਾਫੀ 'ਤੇ ਕਬਜ਼ਾ <br/> ਅਗਲੀ ਖ਼ਬਰ ਸ੍ਰੀ ਹਰਿਗੋਬਿੰਦ ਸਾਹਿਬ ਸੀਨੀ. ਸੈਕੰ. ਸਕੂਲ ਦੇ ਖਿਡਾਰੀਆਂ ਨੇ ਮਾਰੀਆਂ ਮੱਲਾਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।