ਗੁਰਦਾਸਪੁਰ, 4 ਦਸੰਬਰ (ਅਸ਼ੋਕ ਸ਼ਰਮਾ)- ਵਿਧਾਨ ਸਭਾ ਹਲਕਾ ਦੀਨਾਨਗਰ ਅੰਦਰ ਪੈਂਦੇ ਜ਼ੋਨ ਨੰਬਰ 20 ਬਹਾਦਰ ਤੋਂ ਬਲਾਕ ਸੰਮਤੀ ਮੈਂਬਰ ਵਰਿੰਦਰ ਕੌਰ ਪਤਨੀ ਸਰਪੰਚ ਸੁਰਿੰਦਰ ਸਿੰਘ ਜੱਜ ਨੇ ਨਾਮਜ਼ਦਗੀ ਪੇਪਰ ਦੀਨਾਨਗਰ ਵਿਖੇ ਐਸ.ਡੀ.ਐਮ. ਦੀ ਅਦਾਲਤ ਵਿਚ ਨਾਮਜ਼ਦ ਕੀਤੇ ਹਨ | ਬੀਬੀ ਵਰਿੰਦਰ ਕੌਰ ਨੇ ਦੱਸਿਆ ਕਿ ਬਹਾਦਰ ਜ਼ੋਨ ਅੰਦਰ ਪਿੰਡ ਨਵਾਂ ਪਿੰਡ ਬਹਾਦਰ, ਨੌਸ਼ਹਿਰਾ ਤੇ ਨਵਾਂ ਨੌਸ਼ਹਿਰਾ ਆਉਂਦੇ ਹਨ | ਉਨ੍ਹਾਂ ਦੱਸਿਆ ਕਿ ਇਨ੍ਹਾਂ ਪਿੰਡਾਂ ਵਿਚ ਇਕ ਪਿੰਡ ਨੌਸ਼ਹਿਰਾ ਛੱਡ ਕੇ ਬਾਕੀ ਤਿੰਨ ਪਿੰਡਾਂ ਵਿਚ ਆਮ ਆਦਮੀ ਪਾਰਟੀ ਸਰਪੰਚ ਹਨ | ਉਨ੍ਹਾਂ ਦੱਸਿਆ ਕਿ ਸੰਮਤੀ ਮੈਂਬਰ ਵਰਿੰਦਰ ਕੌਰ ਨੰੂ ਸੀਟ ਜਿੱਤਾਉਣ ਵਾਸਤੇ ਲੋਕਾਂ 'ਚ ਭਾਰੀ ਉਤਸ਼ਾਹ ਹੈ ਤੇ ਇਹ ਸੀਟਾਂ ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਅਤੇ ਪੰਜਾਬ ਸਰਕਾਰ ਦੀ ਝੋਲੀ ਪਾਈ ਜਾਵੇਗੀ | ਇਸ ਮੌਕੇ ਉਨ੍ਹਾਂ ਨਾਲ ਮੈਂਬਰ ਮਨਜਿੰਦਰ ਸਿੰਘ, ਮਨਜਿੰਦਰ ਸਿੰਘ ਰਿੰਕੂ, ਬਲਕਾਰ ਸਿੰਘ ਨੌਸ਼ਹਿਰਾ, ਮਹਿੰਦਰ ਸਿੰਘ ਚਾਵਾ, ਸਰਬਜੀਤ ਸਿੰਘ ਬੱਲੀ, ਪ੍ਰੇਮ ਸਿੰਘ, ਅਸ਼ਵਨੀ, ਬਲਦੇਵ ਸਿੰਘ ਟੀਟਾ ਤੋਂ ਇਲਾਵਾ ਹੋਰ ਵਰਕਰ ਆਦਿ ਹਾਜ਼ਰ ਸਨ