20-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

ਗਰਬਾ ਫੈਸਟੀਵਲ ਦੇ ਦੂਜੇ ਦਿਨ 150 ਦੇ ਕਰੀਬ ਵਿਦਿਆਰਥੀਆਂ ਨੇ ਲਿਆ ਭਾਗ

ਪਠਾਨਕੋਟ, 19 ਅਕਤੂਬਰ (ਸੰਧੂ)-ਓਮ ਨ੍ਰਿਤਯ ਕਲਾ ਮੰਦਿਰ ਤੇ ਵੀ. ਆਰ.

ਅਜੀਤ ਡੈਸਕ 20-10-2026
ਪਠਾਨਕੋਟ, 19 ਅਕਤੂਬਰ (ਸੰਧੂ)-ਓਮ ਨ੍ਰਿਤਯ ਕਲਾ ਮੰਦਿਰ ਤੇ ਵੀ.ਆਰ. ਡਾਂਸ ਸਟੂਡੀਓ ਵਲੋਂ ਸਨਮਤੀ ਵਿਮਲ ਜੈਨ ਸਕੂਲ ਪਠਾਨਕੋਟ ਵਿਖੇ ਕਰਵਾਏ ਜਾ ਰਹੇ ਗਰਬਾ ਫੈਸਟੀਵਲ ਦੇ ਦੂਜੇ ਦਿਨ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੁਰੇਸ਼ ਸ਼ਰਮਾ, ਸਮਾਜ ਸੇਵੀ ਮਨਮੋਹਨ ਗੋਰਖਾ, ਕਿਰਨ ਕਪੂਰ, ਲਾਇਨ ਦਿਨੇਸ਼ ਅਗਰਵਾਲ, ਸੋਨਾਲੀ ਅਬਰੋਲ ਤੇ ਟਿਨੀ ਟੌਇ ਸਕੂਲ ਦੇ ਡਾਇਰੈਕਟਰ ਗੌਰਵ ਗੁਪਤਾ ਤੇ ਅਚਿਤਾ ਸ਼ਰਮਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ । ਪ੍ਰਬੰਧਕ ਡਾ: ਮਨੂ ਸ਼ਰਮਾ, ਅੰਜੂ ਕਸ਼ਯਪ, ਮੋਨਿਕਾ ਸ਼ਰਮਾ, ਉਮਾ ਰਾਣੀ ਅਤੇ ਮਧੁਲਿਕਾ ਨੇ ਮਹਿਮਾਨਾਂ ਦਾ ਸਵਾਗਤ ਕੀਤਾ । ਸਮਾਗਮ ਦੀ ਸ਼ੁਰੂਆਤ ਮਾਂ ਭਗਵਤੀ ਦੀ ਪੂਜਾ ਤੇ ਕੰਨਿਆ ਪੂਜਨ ਨਾਲ ਹੋਈ । ਇਸ ਮੌਕੇ ਵੱਖ-ਵੱਖ ਸਕੂਲਾਂ ਦੇ ਲਗਭਗ 150 ਵਿਦਿਆਰਥੀਆਂ ਨੇ ਗਰਬਾ ਨਾਚ ’ਚ ਭਾਗ ਲਿਆ ਤੇ ਇਸ ਦੀਆਂ ਬਾਰੀਕੀਆਂ ਸਿੱਖੀਆਂ । ਇਸ ਤੋਂ ਇਲਾਵਾ ਰਾਮਾਇਣ ’ਤੇ ਆਧਾਰਿਤ ਪ੍ਰਸ਼ਨੋਤਰੀ ਮੁਕਾਬਲਾ ਵੀ ਕਰਵਾਇਆ ਗਿਆ, ਜਿਸ ਵਿਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ । ਮੁੱਖ ਮਹਿਮਾਨਾਂ ਨੇ ਸੰਸਥਾ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਬੱਚਿਆਂ ਨੂੰ ਆਪਣੀ ਸੰਸਕ੍ਰਿਤੀ ਨਾਲ ਜੋੜਨ ਤੇ ਉਨ੍ਹਾਂ ਨੂੰ ਮੰਚ ਪ੍ਰਦਾਨ ਕਰਨ ਦਾ ਇਹ ਉਪਰਾਲਾ ਸ਼ਲਾਘਾਯੋਗ ਹੈ ।
ਪਿਛਲੀ ਖ਼ਬਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ ਅਤੇ ਲੜਕੀਆਂ ਦੇ ਸਮੂਹਿਕ ਵਿਆਹ 22 ਨੂੰ ਅਗਲੀ ਖ਼ਬਰ ਕੇਂਦਰ ਸਰਕਾਰ ਪੂਰੀ ਨਿਸ਼ਠਾ ਨਾਲ ਕੰਮ ਕਰ ਰਹੀ- ਗਰੇਵਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।