20-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਸੀਨੀਅਰ 'ਆਪ' ਆਗੂ ਐਡਵੋਕੇਟ ਸੁੱਚਾ ਸਿੰਘ ਮੁਲਤਾਨੀ ਨੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਵਜੋਂ ਪੇਪਰ ਨਾਮਜ਼ਦ ਕੀਤੇ <br/>

ਅਜੀਤ ਡੈਸਕ 05-12-2025
ਗੁਰਦਾਸਪੁਰ, 4 ਦਸੰਬਰ (ਅਸ਼ੋਕ ਸ਼ਰਮਾ)- ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਐਡਵੋਕੇਟ ਸੁੱਚਾ ਸਿੰਘ ਮੁਲਤਾਨੀ ਨੇ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਗੋਹਤ ਪੋਖਰ ਤੋਂ ਆਪਣੇ ਪੇਪਰ ਏ.ਡੀ.ਸੀ. (ਜ) ਕਮ ਰਿਟਰਨਿੰਗ ਅਫ਼ਸਰ ਜ਼ਿਲ੍ਹਾ ਪ੍ਰੀਸ਼ਦ ਗੁਰਦਾਸਪੁਰ ਦੀ ਹਾਜ਼ਰੀ ਵਿਚ ਨਾਮਜ਼ਦ ਕੀਤੇ ਹਨ | ਇਸ ਮੌਕੇ ਉਨ੍ਹਾਂ ਨਾਲ ਕਾਫ਼ੀ 'ਆਪ' ਆਗੂ ਹਾਜ਼ਰ ਸਨ | ਉਨ੍ਹਾਂ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਵਧੀਆ ਕਾਰਗੁਜ਼ਾਰੀ ਕਰਕੇ ਲੋਕ ਪਾਰਟੀ ਦੀਆਂ ਨੀਤੀਆਂ ਤੋਂ ਕਾਫ਼ੀ ਖੁਸ਼ ਹਨ ਅਤੇ ਲੋਕਾਂ ਦਾ ਪੰਜਾਬ ਸਰਕਾਰ ਪ੍ਰਤੀ ਕਾਫ਼ੀ ਵਿਸ਼ਵਾਸ ਬਣ ਚੁੱਕਾ ਹੈ ਤੇ ਲੋਕ ਉਨ੍ਹਾਂ ਨੰੂ ਜਿੱਤਾਉਣ ਵਾਸਤੇ ਭਰਵਾਂ ਹੁੰਗਾਰਾ ਦੇ ਰਹੇ ਹਨ | ਉਨ੍ਹਾਂ ਦੱਸਿਆ ਕਿ ਪੰਜਾਬ ਅੰਦਰ ਵੱਖ-ਵੱਖ ਪਾਰਟੀਆਂ ਨੇ ਰਾਜ ਕੀਤਾ ਹੈ | ਉਨ੍ਹਾਂ ਨੇ ਵਿਕਾਸ ਦੀ ਥਾਂ ਵਿਨਾਸ਼ ਕੀਤਾ ਹੈ | ਲੋਕ ਜ਼ਿਲ੍ਹਾ ਪ੍ਰੀਸ਼ਦ ਦੀ ਸੀਟ ਜਿਤਾ ਕੇ ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਤੇ ਪੰਜਾਬ ਦੇ ਮੁੱਖ ਮੰਤਰੀ ਦੀ ਝੋਲੀ ਪਾਉਣਗੇ | ਇਸ ਮੌਕੇ ਉਨ੍ਹਾਂ ਨਾਲ ਨੰਬਰਦਾਰ ਵਜ਼ੀਰ ਸਿੰਘ, ਠੇਕੇਦਾਰ ਬਲਜੀਤ ਸਿੰਘ ਬੂਆ ਪੁਲ ਤਿੱਬੜੀ, ਜੇ.ਈ. ਤੀਰਥ ਸਿੰਘ, ਨੰਬਰਦਾਰ ਮਲਕੀਅਤ ਸਿੰਘ ਤੋਂ ਇਲਾਵਾ ਪੇਂਡੂ ਵਰਕਰ ਤੇ ਆਗੂ ਹਾਜ਼ਰ ਸਨ |


ਜ਼ਿਲ੍ਹਾ ਪ੍ਰੀਸ਼ਦ ਜ਼ੋਨ ਗੋਹਤ ਪੋਖਰ ਤੋਂ ਸੀਨੀਅਰ 'ਆਪ' ਆਗੂ ਸੁੱਚਾ ਸਿੰਘ ਮੁਲਤਾਨੀ ਪੇਪਰ ਏ.ਡੀ.ਸੀ. ਕਮ ਰਿਟਰਨਿੰਗ ਅਫ਼ਸਰ ਨੰੂ ਜਮ੍ਹਾਂ ਕਰਵਾਉਂਦੇ ਹੋਏ | ਤਸਵੀਰ: ਵਿਸ਼ਾਲ ਮੁੰਨਾ


ਪਿਛਲੀ ਖ਼ਬਰ ਵਿਧਾਇਕ ਸ਼ੈਰੀ ਕਲਸੀ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਦੇ ਪਿੰਡ ਉੱਚਾ ਠੀਕਰੀਵਾਲ ਤੋਂ ਰਾਜਿੰਦਰ ਮਸੀਹ ਵੱਡੀ ਗਿਣਤੀ 'ਚ ਸ... ਅਗਲੀ ਖ਼ਬਰ ਜ਼ੋਨ ਨੰਬਰ 20 ਤੋਂ 'ਆਪ' ਆਗੂ ਵਰਿੰਦਰ ਕੌਰ ਨੇ ਬਲਾਕ ਸੰਮਤੀ ਦੇ ਪੇਪਰ ਕੀਤੇ ਨਾਮਜ਼ਦ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।