20-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਚੋਣਾਂ ਦੇ ਮੱਦੇਨਜ਼ਰ ਅਸਲ੍ਹਾਧਾਰਕ ਆਪਣਾ ਅਸਲ੍ਹਾ ਜਮ੍ਹਾਂ ਕਰਵਾਉਣ : ਐੱਸ.ਐੱਚ.ਓ. ਰਜਵੰਤ ਕੌਰ

ਅਜੀਤ ਡੈਸਕ 05-12-2025
ਐੱਸ.ਐੱਚ.ਓ. ਰਜਵੰਤ ਕੌਰ


ਨੌਸ਼ਹਿਰਾ ਮੱਝਾ ਸਿੰਘ, 4 ਦਸੰਬਰ (ਰਵੀ ਭਗਤ)- ਪੰਜਾਬ ਰਾਜ ਚੋਣ ਕਮਿਸ਼ਨ ਵਲੋਂ ਸੂਬੇ ਅੰਦਰ 14 ਦਸੰਬਰ ਨੂੰ ਪਿੰਡਾ ਵਿਚ ਹੋਣ ਜਾ ਰਹੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਨੂੰ ਮੁੱਖ ਰੱਖਦੇ ਹੋਏ ਐੱਸ.ਐੱਚ.ਓ. ਥਾਣਾ ਸੇਖਵਾਂ ਰਜਵੰਤ ਕੌਰ ਨੇ ਕਿਹਾ ਕਿ ਜ਼ਿਲ੍ਹਾ ਮੈਜਿਸਟ੍ਰੇਟ ਗੁਰਦਾਸਪੁਰ ਆਦਿੱਤਿਆ ਉੱਪਲ ਅਤੇ ਐੱਸ.ਐੱਸ.ਪੀ. ਪੁਲਿਸ ਜ਼ਿਲ੍ਹਾ ਬਟਾਲਾ ਡਾ. ਮਹਿਤਾਬ ਸਿੰਘ ਦੇ ਹੁਕਮਾਂ ਅਨੁਸਾਰ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਪਿੰਡਾਂ ਦੇ ਲਾਇਸੰਸ ਅਸਲ੍ਹਾਧਾਰਕ ਆਪਣਾ ਅਸਲਾ ਥਾਣਾ ਸੇਖਵਾਂ ਜਾਂ ਗੰਨ ਹਾਊਸ ਵਿਖੇ ਛੇਤੀ ਜਮ੍ਹਾ ਕਰਵਾ ਕੇ ਰਸੀਦ ਪ੍ਰਾਪਤ ਕਰਨ | ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਕਿਸੇ ਨੂੰ ਵੀ ਅਮਨ-ਸ਼ਾਂਤੀ ਭੰਗ ਨਹੀਂ ਕਰਨ ਦਿੱਤੀ ਜਾਵੇਗੀ ਤੇ ਜੇਕਰ ਕਿਸੇ ਵੀ ਅਸਲ੍ਹਾਧਾਰਕ ਨੇ ਅਸਲਾ ਜਮ੍ਹਾ ਕਰਵਾਉਣ 'ਚ ਅਣਗਹਿਲੀ ਦਿਖਾਈ ਤਾਂ ਉਸ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ |
ਪਿਛਲੀ ਖ਼ਬਰ ਜ਼ੋਨ ਨੰਬਰ 20 ਤੋਂ 'ਆਪ' ਆਗੂ ਵਰਿੰਦਰ ਕੌਰ ਨੇ ਬਲਾਕ ਸੰਮਤੀ ਦੇ ਪੇਪਰ ਕੀਤੇ ਨਾਮਜ਼ਦ <br/> ਅਗਲੀ ਖ਼ਬਰ ਆਮ ਆਦਮੀ ਪਾਰਟੀ ਨੇ ਬੀਬੀ ਰੱਜੋ ਨੂੰ ਕਲੇਰ ਖੁਰਦ ਜ਼ੋਨ ਤੋਂ ਐਲਾਨਿਆ ਉਮੀਦਵਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।