ਧਾਰੀਵਾਲ, 4 ਦਸੰਬਰ (ਸਵਰਨ ਸਿੰਘ)- ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਨਾਮਜ਼ਦਗੀਆਂ ਤਹਿਤ ਇਥੋਂ ਨਜ਼ਦੀਕੀ ਪਿੰਡ ਖੁੰਡੀ ਤੋਂ ਨੈਸ਼ਨਲ ਅਵਾਰਡੀ ਸਰਪੰਚ ਜਤਿੰਦਰ ਕੌਰ ਖੁੰਡੀ ਨੇ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਤਿੱਬੜ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਵਜੋਂ ਨਾਮਜ਼ਦਗੀ ਕਾਗਜ ਦਾਖਲ ਕੀਤੇ ਹੈ | ਨੈਸ਼ਨਲ ਐਵਾਰਡੀ ਸਰਪੰਚ ਜਤਿੰਦਰ ਕੌਰ ਖੁੰਡੀ ਨੇ ਆਪਣੇ ਨਾਮਜ਼ਦਗੀ ਕਾਗਜ ਰਿਟਾਰਨਿੰਗ ਅਫ਼ਸਰ ਜ਼ਿਲ੍ਹਾ ਪ੍ਰੀਸ਼ਦ ਕਮ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਗੁਰਦਾਸਪੁਰ ਗੁਰਸਿਮਰਨ ਸਿੰਘ ਢਿੱਲੋਂ ਨੂੰ ਦਾਖਲ ਕਰਾਉਣ ਉਪਰੰਤ ਕਿਹਾ ਕਿ ਇਹ ਜ਼ਿਲ੍ਹਾ ਪ੍ਰੀਸ਼ਦ ਦੀ ਸੀਟ ਜਿੱਤ ਕੇ ਪਾਰਟੀ ਦੀ ਝੋਲੀ ਪਾਵਾਂਗੀ | ਉਨ੍ਹਾਂ ਦੱਸਿਆ ਕਿ 40 ਪਿੰਡਾਂ ਦੇ ਇਸ ਜ਼ੋਨ ਅੰਦਰ ਬਹੁਤੇ ਪਿੰਡਾਂ ਵਿਚ ਉਹ ਪਹਿਲਾਂ ਤੋਂ ਹੀ ਵਿਚਰਦੇ ਹਨ ਤੇ ਵੋਟਰਾਂ ਨਾਲ ਚੰਗੀ ਜਾਣ ਪਹਿਚਾਣ ਰੱਖਦੇ ਹਨ | ਇਸ ਮੌਕੇ ਚੇਅਰਮੈਨ ਭੁਪਿੰਦਰ ਸਿੰਘ ਰਿੰਕਾ, ਸਰਪੰਚ ਮਨਿੰਦਰ ਸਿੰਘ, ਜਗੀਰ ਪੰਚ, ਅਮਰਬੀਰ ਸਿੰਘ, ਰੁਪਿੰਦਰ ਕੌਰ, ਅਮਨਦੀਪ ਕੌਰ, ਮਨਦੀਪ ਕੌਰ, ਰਣਜੀਤ ਕੌਰ, ਹਰਜੋਤ ਸਿੰਘ, ਨਿਸਾਨ ਸਿੰਘ, ਗੁਰਨਾਮ ਸਿੰਘ, ਰੋਹਿਤ ਸ਼ਰਮਾਂ, ਜਤਿੰਦਰ ਕੁਮਾਰ, ਅਭੀਜੀਤ ਸਿੰਘ, ਪਰਮਿੰਦਰ ਸਿੰਘ, ਨਵਤੇਜ ਸਿੰਘ, ਡਾ. ਸਤਨਾਮ ਸਿੰਘ ਆਦਿ ਹਾਜ਼ਰ ਸਨ |