21-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਝੋਨੇ ਦੀਆਂ ਬੋਰੀਆਂ ਲੈ ਕੇ ਜਾ ਰਹੇ ਓਵਰਲੋਡ ਟਰਾਲੇ, ਪ੍ਰਸ਼ਾਸਨ ਬੇਖਬਰ-ਦੁਕਾਨਦਾਰ ਪ੍ਰੇਸ਼ਾਨ

ਤਾਰਾਗੜ੍ਹ, 20 ਅਕਤੂਬਰ (ਸੋਹਨ ਲਾਲ)-ਜਦੋਂ ਤੋਂ ਮੰਡੀਆਂ ’ਚ ਝੋਨੇ ਦੀ ਢੁਆਈ ਦਾ ਕੰਮ ਚਾਲੂ ਹੋਇਆ ਹੈ, ਉਸ ਦਿਨ ਤੋਂ ਹੀ ਵੱਡੇ-ਵੱਡੇ ਟਰਾਲੇ ਓਵਰਲੋਡ ਝੋਨਾ ਲੋਡ ਕਰਕੇ ਲਗਾਤਾਰ ਜਾ ਰਹੇ ਹਨ । ਜਿਸ ਵੱਲ ਕਿਸੇ ਵੀ ਅਧਿਕਾਰੀ ਅਤੇ ਪ੍ਰਸ਼ਾਸਨ ਦਾ ਧਿਆਨ ਨਹੀਂ ਹੈ l ਸੰਪਰਕ ਸੜਕ ’ਤੇ ਓਵਰਲੋਡ ਵਾਹਨ ਚੱਲਣ ਨਾਲ ਕਿਸੇ ਵੇਲੇ ਵੀ ਕੋਈ ਵੱਡਾ ਹਾਦਸਾ ਹੋ ਸਕਦਾ ਹੈ ।

ਅਜੀਤ ਡੈਸਕ 21-10-2026
ਤਾਰਾਗੜ੍ਹ, 20 ਅਕਤੂਬਰ (ਸੋਹਨ ਲਾਲ)-ਜਦੋਂ ਤੋਂ ਮੰਡੀਆਂ ’ਚ ਝੋਨੇ ਦੀ ਢੁਆਈ ਦਾ ਕੰਮ ਚਾਲੂ ਹੋਇਆ ਹੈ, ਉਸ ਦਿਨ ਤੋਂ ਹੀ ਵੱਡੇ-ਵੱਡੇ ਟਰਾਲੇ ਓਵਰਲੋਡ ਝੋਨਾ ਲੋਡ ਕਰਕੇ ਲਗਾਤਾਰ ਜਾ ਰਹੇ ਹਨ । ਜਿਸ ਵੱਲ ਕਿਸੇ ਵੀ ਅਧਿਕਾਰੀ ਅਤੇ ਪ੍ਰਸ਼ਾਸਨ ਦਾ ਧਿਆਨ ਨਹੀਂ ਹੈ l ਸੰਪਰਕ ਸੜਕ ’ਤੇ ਓਵਰਲੋਡ ਵਾਹਨ ਚੱਲਣ ਨਾਲ ਕਿਸੇ ਵੇਲੇ ਵੀ ਕੋਈ ਵੱਡਾ ਹਾਦਸਾ ਹੋ ਸਕਦਾ ਹੈ । ਦੱਸ ਦੇਈਏ ਕਿ ਇਹ ਵੱਡੇ ਟਰਾਲੇ ਕਿਸੇ ਹੋਰ ਵਾਹਨ ਨੂੰ ਰਸਤਾ ਨਹੀਂ ਦਿੰਦੇ, ਕਿਉਂਕਿ ਇਹ ਬਹੁਤ ਜ਼ਿਆਦਾ ਓਵਰਲੋਡ ਹੁੰਦੇ ਹਨ । ਇਨ੍ਹਾਂ ਟਰਾਲਿਆਂ ਵਿਚ ਬਹੁਤ ਉੱਪਰ ਤੱਕ ਝੋਨੇ ਨੂੰ ਲੋਡ ਕੀਤਾ ਹੋਇਆ ਹੁੰਦਾ ਹੈ ਅਤੇ ਕਿਸੇ ਸਮੇਂ ਵੀ ਬਿਜਲੀ ਦੀਆਂ ਤਾਰਾਂ ਟਕਰਾ ਸਕਦੀਆਂ ਹਨ। ਜਿਸ ਨਾਲ ਬਹੁਤ ਜ਼ਿਆਦਾ ਨੁਕਸਾਨ ਹੋ ਸਕਦਾ ਹੈ l ਦੁਕਾਨਦਾਰਾਂ ਨੇ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ ਕਿ ਇਨ੍ਹਾਂ ਓਵਰਲੋਡ ਟਰਾਲਿਆਂ ’ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਜੋ ਭਵਿੱਖ ਵਿਚ ਕੋਈ ਅਣਹੋਣੀ ਘਟਨਾ ਨਾ ਹੋਵੇ l
ਪਿਛਲੀ ਖ਼ਬਰ ਸ੍ਰੀ ਸਾਈਂ ਕਾਲਜ ਦੀ ਭਾਰਤ ਸਰਕਾਰ ਦੇ ‘ਚਿਪਸ ਟੂ ਸਟਾਰਟਅੱਪ’ ਪ੍ਰੋਗਰਾਮ ਲਈ ਚੋਣ ਸੈਮੀਕੰਡਕਟਰ ਤੇ ਚਿੱਪ ਡਿਜ਼ਾਈਨ ਦੇ ਖੇ... ਅਗਲੀ ਖ਼ਬਰ 21, 22 ਅਕਤੂਬਰ ਨੂੰ ਸਰਕਾਰੀ ਦਫ਼ਤਰਾਂ ਵਿਚ ਰਹੇਗੀ ਮੁਕੰਮਲ ਹੜਤਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।