ਘੁਮਾਣ, 4 ਦਸੰਬਰ (ਬੰਮਰਾਹ)- ਹਲਕਾ ਸ਼੍ਰੀ ਹਰਗੋਬਿੰਦਪੁਰ ਸਾਹਿਬ ਅਧੀਨ ਆਉਂਦੇ ਜ਼ਿਲ੍ਹਾ ਪ੍ਰੀਸ਼ਦ ਦੇ ਵੱਖ-ਵੱਖ ਚਾਰ ਜ਼ੋਨਾਂ ਘੁਮਾਣ, ਚੀਮਾ ਖੁੱਡੀ, ਹਰਚੋਵਾਲ ਤੇ ਪੰਜਗਰਾਈਆਂ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੇ ਕਾਗਜ਼ ਦਾਖਲ ਕਰ ਦਿੱਤੇ ਹਨ | ਘੁਮਾਣ (ਐਸ.ਸੀ.) ਤੋਂ ਵਿਧਾਇਕ ਅਮਰਪਾਲ ਸਿੰਘ ਕਿਸ਼ਨਕੋਟ ਦੇ ਭਰਾ ਅਮਰੀਕ ਸਿੰਘ ਗੋਲਡੀ, ਚੀਮਾ ਖੁੱਡੀ (ਜਨਰਲ) ਤੋਂ ਨਰਿੰਦਰ ਸਿੰਘ ਮਿੱਠੂ ਭਰਥ, ਹਰਚੋਵਾਲ (ਐਸ.ਸੀ.) ਇਸਤਰੀ ਤੋਂ ਰਾਜ ਰਾਣੀ ਪਤਨੀ ਇਕਬਾਲ ਮਸੀਹ ਤੇ ਜ਼ੋਨ ਪੰਜਗਰਾਈਆਂ (ਜਨਰਲ ਇਸਤਰੀ) ਅਮਨਦੀਪ ਕੌਰ ਪਤਨੀ ਦਵਿੰਦਰ ਸਿੰਘ ਨੂੰ ਆਮ ਆਦਮੀ ਪਾਰਟੀ ਨੇ ਉਮੀਦਵਾਰ ਬਣਾਇਆ ਹੈ ਤੇ ਇਨ੍ਹਾਂ ਚਾਰੇ ਉਮੀਦਵਾਰਾਂ ਵਲੋਂ ਗੁਰਦਾਸਪੁਰ ਵਿਖੇ ਪਹੁੰਚ ਕੇ ਆਪਣੇ ਕਾਗਜ਼ ਦਾਖਲ ਕੀਤੇ ਹਨ |