12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਰੱਤੇਵਾਲ ਬੀ.ਡੀ.ਓ. ਬਸਤੀ ਵਿਚ ਹੋ ਰਹੇ ਨਾਜਾਇਜ਼ ਕਬਜ਼ੇ ਸੰਬੰਧੀ ਪਿੰਡ ਵਾਸੀ ਬੀ.ਡੀ.ਪੀ.ਓ ਬਲਾਚੌਰ ਨੂੰ ਮਿਲੇ <br/>

ਅਜੀਤ ਡੈਸਕ 05-12-2025

ਰੱਤੇਵਾਲ, 4 ਦਸੰਬਰ (ਅਸ਼ੋਕ ਕੁਮਾਰ ਲੀਲ)-ਬਲਾਕ ਬਲਾਚੌਰ 'ਚ ਪੈਂਦੇ ਪਿੰਡ ਰੱਤੇਵਾਲ ਬੀ.ਡੀ.ਓ ਬਸਤੀ ਵਿੱਚ ਹੋ ਰਹੇ ਨਜਾਇਜ਼ ਕਬਜ਼ੇ ਸੰਬੰਧੀ ਪਿੰਡ ਵਾਸੀਆਂ ਵੱਲੋਂ ਬੀ.ਡੀ.ਪੀ.ਓ ਬਲਾਚੌਰ ਨੂੰ ਇੱਕ ਲਿਖਤੀ ਦਰਖਾਸਤ ਦਿੱਤੀ ਸੀ, ਪਰੰਤੂ ਫਿਰ ਵੀ ਕਬਜ਼ਾਧਾਰੀਆਂ ਵਲੋਂ ਰਸਤੇ 'ਤੇ ਨਜਾਇਜ਼ ਕਬਜ਼ਾ ਕਰ ਲਿਆ | ਇੱਥੇ ਦੱਸਣਯੋਗ ਹੈ ਕਿ ਆਮ ਲੋਕ ਨਜਾਇਜ਼ ਕਬਜ਼ਿਆਂ ਸੰਬੰਧੀ ਸਰਪੰਚ ਅਤੇ ਉੱਚ ਅਧਿਕਾਰੀਆਂ ਤੱਕ ਪਹੁੰਚ ਕਰਦੇ ਹਨ, ਪਰੰਤੂ ਪੰਚਾਇਤਾਂ ਦੁਆਰਾ ਆਪਣੇ ਵੋਟ ਬੈਂਕ ਲਈ ਚੁੱਪੀ ਧਾਰ ਲਈ ਜਾਂਦੀ ਹੈ ਅਤੇ ਕਬਜ਼ਾਧਾਰੀ ਕਬਜ਼ਾ ਕਰਨ ਵਿੱਚ ਸਫਲ ਹੋ ਜਾਂਦੇ ਹਨ | ਲੋਕ ਇਹਨਾਂ ਕਬਜ਼ਾਧਾਰੀਆਂ ਨਾਲ ਲੜਾਈ-ਝਗੜੇ ਜਾਂ ਅਦਾਲਤੀ ਕੇਸਾਂ ਵਿੱਚ ਫਸ ਜਾਂਦੇ ਹਨ ਜਦਕਿ ਗਰਾਮ ਪੰਚਾਇਤਾਂ ਜ਼ਿਨਾਂ ਦਾ ਸਰਕਾਰੀ ਪ੍ਰਾਪਰਟੀ ਨੂੰ ਨਾਜਾਇਜ਼ ਕਬਜ਼ੇ ਤੋਂ ਬਚਾਉਣ ਲਈ ਅਹਿਮ ਯੋਗਦਾਨ ਹੋਣਾ ਚਾਹੀਦਾ ਹੈ | ਜੋ ਕੰਮ ਲੋਕ ਕਰਦੇ ਹਨ ਉਹ ਕੰਮ ਗਰਾਮ ਪੰਚਾਇਤ ਦਾ ਹੈ | ਪਰੰਤੂ ਗਰਾਮ ਪੰਚਾਇਤ ਦੇ ਮੈਂਬਰ ਆਪਣੀ ਜ਼ਿੰਮੇਵਾਰੀ ਤੋਂ ਭੱਜਦੇ ਹੋਏ ਇਹਨਾਂ ਕਬਜ਼ਾਧਾਰੀਆਂ 'ਤੇ ਕੋਈ ਕਾਰਵਾਈ ਨਹੀਂ ਕਰਾਉਣਾ ਚਾਹੁੰਦੇ ਅਤੇ ਨਾ ਹੀ ਲੜਾਈ-ਝਗੜੇ ਵਿੱਚ ਪੈਣਾ ਚਾਹੁੰਦੇ ਹਨ | ਜਿਸ ਕਾਰਨ ਇਹ ਕਬਜ਼ਾਧਾਰੀ ਪੰਚਾਇਤੀ ਜ਼ਮੀਨਾਂ 'ਤੇ ਆਰਾਮ ਨਾਲ ਕਬਜ਼ਾ ਕਰ ਲੈਂਦੇ ਹਨ | ਅਜਿਹਾ ਹੀ ਮਾਮਲਾ ਬੀ.ਡੀ.ਓ ਬਸਤੀ ਵਿੱਚ ਸਾਹਮਣੇ ਆਇਆ ਹੈ | ਜਿਸ ਵਿੱਚ ਗਰਾਮ ਪੰਚਾਇਤ ਦੇ ਰਸਤੇ ਨੂੰ ਕੁੱਝ ਵਿਅਕਤੀਆਂ ਵੱਲੋਂ ਆਪਣੇ ਘਰ ਵਿੱਚ ਮਿਲਾ ਲਿਆ ਗਿਆ | ਬੀ.ਡੀ.ਪੀ.ਓ ਬਲਾਚੌਰ ਨੂੰ ਦਰਖਾਸਤ ਦੇਣ 'ਤੇ ਵੀ ਉਹ ਵਿਅਕਤੀ ਨਜਾਇਜ਼ ਕਬਜ਼ਾ ਕਰਨ ਤੂੰ ਨਹੀਂ ਰੋਕੇ | ਫਿਰ ਜਦੋਂ ਨਜਾਇਜ਼ ਕਬਜ਼ੇ ਦਾ ਕੰਮ ਚੱਲ ਰਿਹਾ ਸੀ ਤਾਂ ਓਾਕਾਰ ਪੁੱਤਰ ਦਰਸ਼ਨ ਅਤੇ ਦਰਸ਼ਨ ਲਾਲ ਪੁੱਤਰ ਦਾਤਾ ਰਾਮ ਵਾਸੀ ਬੀ.ਡੀ.ਓ ਬਸਤੀ ਰੱਤੇਵਾਲ ਨੇ ਬੀ.ਡੀ.ਓ ਬਲਾਚੌਰ ਨੂੰ ਸ਼ਰੇਆਮ ਹੋ ਰਹੇ ਨਜਾਇਜ਼ ਕਬਜ਼ੇ ਸੰਬੰਧੀ ਮੁਲਾਕਾਤ ਕੀਤੀ | ਉਹਨਾਂ ਦੱਸਿਆ ਕਿ ਕੁੱਝ ਵਿਅਕਤੀਆਂ ਵੱਲੋਂ ਪੰਚਾਇਤੀ ਰਸਤੇ ਵਿੱਚ ਬਣੀ ਗਲੀ ਨੂੰ ਬਿਨਾਂ ਕਿਸੇ ਸਰਕਾਰੀ ਆਗਿਆ ਤੋਂ ਤੋੜ ਕੇ ਆਪਣੇ ਘਰ ਵਿੱਚ ਮਿਲਾਇਆ ਜਾ ਰਿਹਾ ਹੈ | ਜਿਸ ਸੰਬੰਧੀ ਉਹਨਾਂ ਨੇ ਬੀ.ਡੀ.ਪੀ.ਓ ਬਲਾਚੌਰ ਨੂੰ ਲਿਖਤੀ ਰੂਪ ਵਿੱਚ ਸ਼ਿਕਾਇਤ ਕੀਤੀ ਸੀ | ਜਿਸ 'ਤੇ ਬੀ.ਡੀ.ਪੀ.ਓ ਬਲਾਚੌਰ ਨੇ ਇੱਕ ਪੱਤਰ ਨੰਬਰ 3957, 18 ਨਵੰਬਰ 2025 ਰਾਹੀਂ ਐੱਸ.ਐੱਚ.ਓ ਕਾਠਗੜ ਨੂੰ ਬਣਦੀ ਕਾਨੂੰਨੀ ਕਾਰਵਾਈ ਕਰਨ ਲਈ ਲਿਖਿਆ ਸੀ | ਪਰੰਤੂ ਫਿਰ ਵੀ ਕਬਜ਼ਾਧਾਰੀਆਂ ਵੱਲੋਂ ਕਥਿਤ ਤੌਰ 'ਤੇ ਧੱਕੇਸ਼ਾਹੀ ਕਰਦੇ ਹੋਏ ਸਰਕਾਰੀ ਰਸਤੇ 'ਤੇ ਨਜਾਇਜ਼ ਕਬਜ਼ਾ ਕੀਤਾ ਜਾ ਰਿਹਾ ਹੈ | ਇਸ ਨਜਾਇਜ਼ ਕਬਜ਼ੇ ਸੰਬੰਧੀ ਜਦੋਂ ਪੰਚਾਇਤ ਸਕੱਤਰ ਮੁਖ਼ਤਿਆਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਗਰਾਮ ਪੰਚਾਇਤ ਵੱਲੋਂ ਉਹਨਾਂ ਨੂੰ ਨੋਟਿਸ ਦਿੱਤਾ ਗਿਆ ਸੀ ਅਤੇ ਮੌਕੇ 'ਤੇ ਕੰਮ ਬੰਦ ਕਰਵਾ ਦਿੱਤਾ ਗਿਆ ਸੀ | ਇਸ ਸੰਬੰਧੀ ਜਦੋਂ ਬੀ.ਡੀ.ਪੀ.ਓ ਬਲਾਚੌਰ ਵਰਿੰਦਰ ਕੁਮਾਰ ਨਾਲ ਗੱਲ ਕਰਨੀ ਚਾਹੀ ਤਾਂ ਉਹਨਾਂ ਨੇ ਦੱਸਿਆ ਕਿ ਜੋ ਵੀ ਨਜਾਇਜ਼ ਕਬਜ਼ਾ ਕਰ ਰਹੇ ਹਨ ਉਹਨਾਂ 'ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਤੇ ਅੱਜ ਹੀ ਕੰਮ ਨੂੰ ਬੰਦ ਕਰਵਾ ਦਿੱਤਾ ਜਾਵੇਗਾ | ਉਹਨਾਂ ਦੱਸਿਆ ਕਿ ਪਹਿਲਾਂ ਵੀ ਸ਼ਿਕਾਇਤ ਕਰਤਾਵਾਂ ਵੱਲੋਂ ਦਿੱਤੀ ਸ਼ਿਕਾਇਤ 'ਤੇ ਥਾਣਾ ਕਾਠਗੜ ਨੂੰ ਕਾਰਵਾਈ ਲਈ ਲਿਖਿਆ ਸੀ | ਇਹਨਾਂ ਦੇ ਦੱਸਣ ਅਨੁਸਾਰ ਕਿ ਕਬਜ਼ਾਧਾਰੀ ਫਿਰ ਤੋਂ ਨਜਾਇਜ਼ ਉਸਾਰੀ ਕਰ ਰਹੇ ਹਨ | ਮੈਂ ਹੁਣ ਫਿਰ ਤੋਂ ਦੁਬਾਰਾ ਟੀਮ ਭੇਜ ਰਿਹਾ ਜੋ ਕਿ ਕੰਮ ਵੀ ਬੰਦ ਕਰਵਾਏਗੀ ਤੇ ਨਾਲ ਹੀ ਗਰਾਮ ਪੰਚਾਇਤ ਨੂੰ ਇਹਨਾਂ ਖ਼ਿਲਾਫ਼ ਬਣਦੀ ਕਾਰਵਾਈ ਕਰਨ ਲਈ ਪੱਤਰ ਵੀ ਜਾਰੀ ਕੀਤਾ ਜਾਵੇਗਾ | ਜੇਕਰ ਗਰਾਮ ਪੰਚਾਇਤ ਦੀ ਨਜਾਇਜ਼ ਕਬਜ਼ਾ ਕਰਵਾਉਣ ਵਿੱਚ ਸ਼ਮੂਲੀਅਤ ਪਾਈ ਗਈ ਤਾਂ ਉਹਨਾਂ ਖ਼ਿਲਾਫ਼ ਵੀ ਬਣਦੀ ਕਾਰਵਾਈ ਕੀਤੀ ਜਾਵੇਗੀ |

ਪਿਛਲੀ ਖ਼ਬਰ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਸ਼ਾਨ ਨਾਲ ਜਿੱਤਾਂਗੇ -ਸ਼ੁਕਾਰ ਅਗਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦੌਰਾਨ ਜ਼ਿਲ੍ਹੇ 'ਚ ਜ਼ਿਲ੍ਹਾ ਪ੍ਰੀਸ਼ਦ ਲਈ 49 ਤੇ ਬਲਾਕ ਸੰਮਤੀਆਂ ਲਈ 311...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।