13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਰਾਮਦਾਸ ਸਿੰਘ ਮੁਕੰਦਪੁਰ ਤੋਂ ਕਾਂਗਰਸ ਦੇ ਹੋਣਗੇ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ

ਅਜੀਤ ਡੈਸਕ 05-12-2025

ਮੁਕੰਦਪੁਰ, 4 ਦਸੰਬਰ (ਅਮਰੀਕ ਸਿੰਘ ਢੀਂਡਸਾ) - ਚੋਣ ਕਮਿਸ਼ਨਰ ਪੰਜਾਬ ਵਲੋਂ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਤੇ ਬਲਾਕ ਸੰਮਤੀ ਚੋਣਾਂ ਦੇ ਐਲਾਨ ਨਾਲ ਹਰ ਪਾਰਟੀ ਆਪਣੇ ਉਮੀਦਵਾਰ ਮੈਦਾਨ 'ਚ ਉਤਾਰਨ ਲਈ ਪੱਬਾਂ ਭਾਰ ਹੋਈ ਪਈ ਹੈ | ਇਸੇ ਲੜੀ ਤਹਿਤ ਵਿਧਾਨ ਸਭਾ ਹਲਕਾ ਬੰਗਾ ਦੇ ਪਿੰਡ ਮੁਕੰਦਪੁਰ ਤੋਂ ਕਾਂਗਰਸ ਪਾਰਟੀ ਹਾਈਕਮਾਨ ਨੇ ਰਾਮਦਾਸ ਸਿੰਘ ਮੁਕੰਦਪੁਰ ਨੂੰ ਜ਼ਿਲ੍ਹਾ ਪ੍ਰੀਸ਼ਦ ਚੋਣ ਮੁਕੰਦਪੁਰ ਜੋਨ (ਐਸ. ਸੀ) ਲਈ ਉਮੀਦਵਾਰ ਐਲਾਨਿਆ ਹੈ | ਦੱਸਣਯੋਗ ਹੈ ਰਾਮ ਦਾਸ ਸਿੰਘ ਪੰਜਾਬ ਪੁਲਿਸ ਦੇ ਉੱਚ ਅਹੁਦੇ ਤੋਂ ਰਿਟਾਇਰ ਹਨ ਤੇ ਪਿੰਡ ਮੁਕੰਦਪੁਰ ਅੰਦਰ ਆਪਣੇ ਸਮਾਜ ਸੇਵੀ ਕਾਰਜਾਂ ਲਈ ਜਾਣੇ ਜਾਂਦੇ ਹਨ ਤੇ ਹੁਣ ਕਾਂਗਰਸ ਪਾਰਟੀ ਦੇ ਬਲਾਕ ਪ੍ਰਧਾਨ ਵਜੋਂ ਪਾਰਟੀ ਅੰਦਰ ਸੇਵਾਵਾਂ ਨਿਭਾ ਰਹੇ ਹਨ | ਵਰਨਣਯੋਗ ਹੈ ਕਿ ਰਾਮ ਦਾਸ ਸਿੰਘ ਦੇ ਪਿਤਾ ਸਵ: ਲਹਿੰਬਰ ਰਾਮ ਜੋ ਕਾਂਗਰਸ ਪਾਰਟੀ ਦੇ ਟਕਸਾਲੀ ਸਿਪਾਹੀ ਸਨ ਤੇ ਉਨ੍ਹਾਂ ਨੇ ਕਈ ਵਾਰ ਕਾਂਗਰਸ ਪਾਰਟੀ ਲਈ ਜੇਲ ਯਾਤਰਾਵਾਂ ਵੀ ਕੀਤੀਆਂ | ਇਸ ਮੌਕੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਡਾ. ਨਿਰੰਜਣ ਪਾਲ ਹੀਉਂ ਨੇ ਕਿਹਾ ਕਿ ਮੁਕੰਦਪੁਰ ਜੋਨ ਜ਼ਿਲ੍ਹਾ ਪ੍ਰੀਸ਼ਦ ਤੋਂ ਪਾਰਟੀ ਦੇ ਉਮੀਦਵਾਰ ਰਾਮ ਦਾਸ ਸਿੰਘ ਨੂੰ ਮੁਕੰਦਪੁਰ ਸੀਟ ਤੋਂ ਭਾਰੀ ਬਹੁਮਤ ਨਾਲ ਜਿਤਾ ਕੇ ਸੀਟ ਕਾਂਗਰਸ ਪਾਰਟੀ ਦੀ ਝੋਲੀ ਪਾਈ ਜਾਵੇਗੀ |

ਪਿਛਲੀ ਖ਼ਬਰ ਡਾ. ਮਹਿੰਦਰ ਸਿੰਘ ਪਾਬਲਾ ਹੋਣਗੇ ਉੜਾਪੜ ਜ਼ੋਨ ਤੋਂ ਅਕਾਲੀ ਦਲ ਦੇ ਉਮੀਦਵਾਰ ਅਗਲੀ ਖ਼ਬਰ ਲੋਕ ਸੇਵਾ ਤੇ ਵਿਕਾਸ ਦੇ ਏਜੰਡੇ ਨਾਲ ਮੈਦਾਨ 'ਚ ਉਤਰਨਗੇ 'ਆਪ' ਦੇ ਉਮੀਦਵਾਰ-ਲਿਸਟ ਹੋਈ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।