14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

45 ਸਾਲਾਂ ਬਾਅਦ ਮੁੜ ਪੜ੍ਹਾਈ ਕਰਕੇ 61 ਸਾਲਾ ਮਹਿਲਾ ਨੇ ਮਾਰੀ ਬਾਜ਼ੀ <br/>

ਅਜੀਤ ਡੈਸਕ 17-05-2026
ਫਗਵਾੜਾ, 16 ਮਈ (ਹਰਜੋਤ ਸਿੰਘ ਚਾਨਾ)-ਜਿੱਥੇ ਅਕਸਰ ਲੋਕ ਉਮਰ ਦੇ ਇਕ ਪੜਾਅ 'ਤੇ ਆਪਣੇ ਸੁਪਨਿਆਂ ਨੂੰ ਅਧੂਰਾ ਛੱਡ ਦਿੰਦੇ ਹਨ, ਉੱਥੇ ਹੀ ਫਗਵਾੜਾ ਦੇ ਪਿੰਡ ਸਰਹਾਲੀ ਦੀ ਰਹਿਣ ਵਾਲੀ 61 ਸਾਲਾ ਨਰਿੰਦਰ ਕੌਰ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਸਿੱਖਣ ਤੇ ਅੱਗੇ ਵਧਣ ਲਈ ਉਮਰ ਕਦੇ ਵੀ ਰੁਕਾਵਟ ਨਹੀਂ ਬਣਦੀ | ਲਗਭਗ 45 ਸਾਲਾਂ ਦੇ ਫ਼ਾਸਲੇ ਤੋਂ ਬਾਅਦ ਉਸ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਦਸਵੀਂ ਜਮਾਤ ਦੀ ਪ੍ਰੀਖਿਆ ਓਪਨ ਸਕੂਲ ਰਾਹੀਂ 77 ਫ਼ੀਸਦੀ ਅੰਕਾਂ ਨਾਲ ਪਾਸ ਕਰਕੇ ਇੱਕ ਮਿਸਾਲ ਕਾਇਮ ਕੀਤੀ ਹੈ | ਸਰਾਭਾ ਨਗਰ ਦੀ ਵਸਨੀਕ ਨਰਿੰਦਰ ਕੌਰ ਨੇ ਆਪਣੀ ਇਸ ਕਾਮਯਾਬੀ ਦਾ ਸਿਹਰਾ ਆਪਣੇ ਪੁੱਤਰਾਂ ਨੂੰ ਦਿੱਤਾ, ਜਿਨ੍ਹਾਂ ਨੇ ਉਨ੍ਹਾਂ ਨੂੰ ਮੁੜ ਪੜ੍ਹਾਈ ਸ਼ੁਰੂ ਕਰਨ ਲਈ ਪ੍ਰੇਰਿਤ ਕੀਤਾ | ਉਨ੍ਹਾਂ ਕਿਹਾ ਕਿ ਬਚਪਨ 'ਚ ਪਰਿਵਾਰਕ ਹਾਲਾਤਾਂ ਕਾਰਨ ਉਨ੍ਹਾਂ ਨੂੰ 1981 'ਚ ਆਪਣੀ ਪੜ੍ਹਾਈ ਵਿਚਕਾਰ ਹੀ ਛੱਡਣੀ ਪਈ ਸੀ | ਵਿਆਹ ਤੇ ਘਰੇਲੂ ਜ਼ਿੰਮੇਵਾਰੀਆਂ ਕਾਰਨ ਉਹ ਆਪਣਾ ਸੁਪਨਾ ਪੂਰਾ ਨਾ ਕਰ ਸਕੀਆਂ, ਪਰ ਮਨ 'ਚ ਪੜ੍ਹਨ ਦੀ ਇੱਛਾ ਹਮੇਸ਼ਾ ਜਿਉਂਦੀ ਰਹੀ | ਉਨ੍ਹਾਂ ਦੱਸਿਆ ਕਿ ਪਰਿਵਾਰ ਦੇ ਸਹਿਯੋਗ ਨਾਲ ਉਨ੍ਹਾਂ ਨੇ ਮੁੜ ਕਿਤਾਬਾਂ ਹੱਥ 'ਚ ਫੜੀਆਂ ਤੇ ਘਰੇਲੂ ਕੰਮਕਾਜ ਦੇ ਨਾਲ-ਨਾਲ ਪੜ੍ਹਾਈ ਕੀਤੀ | ਉਨ੍ਹਾਂ ਦੀ ਇਸ ਲਗਨ ਅਤੇ ਮਿਹਨਤ ਦਾ ਨਤੀਜਾ ਅੱਜ ਸਭ ਦੇ ਸਾਹਮਣੇ ਹੈ | ਨਰਿੰਦਰ ਕੌਰ ਦੀ ਇਹ ਉਪਲਬਧੀ ਸਮਾਜ ਲਈ ਪੇ੍ਰਰਨਾ ਬਣੀ ਹੋਈ ਹੈ | ਉਨ੍ਹਾਂ ਦੀ ਕਹਾਣੀ ਇਹ ਸੰਦੇਸ਼ ਦਿੰਦੀ ਹੈ ਕਿ ਜੇ ਮਨ ਵਿਚ ਕੁੱਝ ਕਰ ਦਿਖਾਉਣ ਦਾ ਜਜ਼ਬਾ ਹੋਵੇ ਤਾਂ ਕੋਈ ਵੀ ਸੁਪਨਾ ਅਧੂਰਾ ਨਹੀਂ ਰਹਿੰਦਾ |

ਪਿਛਲੀ ਖ਼ਬਰ ਗੁਰਦੁਆਰਾ ਘੰਟਾ ਘਰ ਦੀ ਜ਼ਮੀਨ ਨੂੰ ਲੈ ਕੇ ਆਲਮਗੀਰ ਦੀ ਪੰਚਾਇਤ ਨੇ ਬੁਲਾਇਆ ਆਮ ਇਜਲਾਸ ਅਗਲੀ ਖ਼ਬਰ ਗ੍ਰੇਟਰ ਕਲਾਸ ਵੈੱਲਫੇਅਰ ਸੁਸਾਇਟੀ ਦੀ ਚੋਣ ਅਮਨ ਬਹਿਲ ਪ੍ਰਧਾਨ ਤੇ ਰਾਹੁਲ ਗੁਪਤਾ ਜਨਰਲ ਸਕੱਤਰ ਬਣੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।