ਕਪੂਰਥਲਾ, 16 ਮਈ (ਵਿਸ਼ੇਸ਼ ਪ੍ਰਤੀਨਿਧ)-ਗ੍ਰੇਟਰ ਕਲਾਸ ਕਲੋਨੀ ਪੀਰ ਚੌਧਰੀ ਰੋਡ ਕਪੂਰਥਲਾ ਦੀ ਇਕ ਜ਼ਰੂਰੀ ਮੀਟਿੰਗ ਹੋਈ, ਜਿਸ ਵਿਚ ਹਾਜ਼ਰ ਕਲੋਨੀ ਦੇ ਮੈਂਬਰਾਂ ਨੇ ਕਲੋਨੀ ਦੇ ਲੋਕਾਂ ਦੀਆਂ ਮੁਸ਼ਕਲਾਂ ਦੇ ਨਿਪਟਾਰੇ ਲਈ ਗਰੇਟਰ ਕਲਾਸ ਵੈੱਲਫੇਅਰ ਸੁਸਾਇਟੀ ਬਣਾਉਣ ਦਾ ਫ਼ੈਸਲਾ ਲਿਆ | ਮੀਟਿੰਗ ਉਪਰੰਤ ਵੈੱਲਫੇਅਰ ਸੁਸਾਇਟੀ ਦੀ ਚੋਣ ਕਰਵਾਈ ਗਈ ਜਿਸ ਵਿਚ ਅਮਨ ਬਹਿਲ (ਨੀਟਾ) ਨੂੰ ਪ੍ਰਧਾਨ, ਰਾਹੁਲ ਗੁਪਤਾ ਨੂੰ ਜਨਰਲ ਸਕੱਤਰ, ਗੌਰਵ ਸੂਦ ਨੂੰ ਖ਼ਜ਼ਾਨਚੀ, ਹਰਦੀਪ ਸਿੰਘ ਸੇਵਾ ਮੁਕਤ ਡੀ.ਐੱਸ.ਪੀ. ਨੂੰ ਲੀਗਲ ਐਡਵਾਈਜ਼ਰ, ਮਨੀਸ਼ ਅਰੋੜਾ ਐਡਵੋਕੇਟ ਨੂੰ ਲੀਗਲ ਐਡਵਾਈਜ਼ਰ, ਰਾਜ ਕੁਮਾਰ ਮਨੋਚਾ ਨੂੰ ਸਰਪ੍ਰਸਤ, ਡਾ. ਮੁਹੰਮਦ ਰਮਜ਼ਾਨ ਖਾਨ ਨੂੰ ਸਲਾਹਕਾਰ, ਰਜੇਸ਼ ਮੈਂਗੀ ਨੂੰ ਦਫ਼ਤਰ ਸਕੱਤਰ ਤੇ ਦੀਕਸ਼ਾਂਤ ਵਾਲੀਆ, ਦਰਸ਼ਨ ਸਿੰਘ ਗਿੱਲ, ਸੰਜੀਵ ਸ਼ਰਮਾ, ਮਨਪ੍ਰੀਤ ਸਿੰਘ ਕਲਸੀ, ਗੁਰਬਖ਼ਸ਼ ਕੌਰ, ਅਭਿਸ਼ੇਕ ਬਹਿਲ, ਬਲਵਿੰਦਰ ਕੌਰ ਸੁਸਾਇਟੀ ਦੇ ਕਮੇਟੀ ਦੇ ਮੈਂਬਰ ਚੁਣੇ ਗਏ | ਚੋਣ ਉਪਰੰਤ ਸੁਸਾਇਟੀ ਦੇ ਪ੍ਰਧਾਨ ਅਮਨ ਬਹਿਲ ਨੇ ਕਿਹਾ ਕਿ ਸੁਸਾਇਟੀ ਵਲੋਂ ਕਲੋਨੀ ਵਾਸੀਆਂ ਦੇ ਸਹਿਯੋਗ ਨਾਲ ਵਿਕਾਸ ਕਾਰਜ ਵਿਚ ਤੇਜ਼ੀ ਲਿਆਉਣ ਦੇ ਨਾਲ-ਨਾਲ ਕਲੋਨੀ ਨੂੰ ਸਾਫ਼ ਸੁਥਰਾ ਰੱਖਣ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ | ਜਦਕਿ ਜਨਰਲ ਸਕੱਤਰ ਰਾਹੁਲ ਗੁਪਤਾ ਨੇ ਕਿਹਾ ਕਿ ਕਲੋਨੀ ਦੀ ਸੁਰੱਖਿਆ ਲਈ ਕਲੋਨੀ ਦੀ ਚਾਰ ਦੀਵਾਰੀ ਤੇ ਕੰਡੇਦਾਰ ਤਾਰ ਲਗਾਈ ਜਾਵੇਗੀ | ਉਨ੍ਹਾਂ ਕਿਹਾ ਕਿ ਨਗਰ ਨਿਗਮ ਨਾਲ ਸੰਪਰਕ ਕਰਕੇ ਕਲੋਨੀ ਦੀ ਸਫ਼ਾਈ ਲਈ ਉਚਿੱਤ ਪ੍ਰਬੰਧ ਕੀਤਾ ਜਾਵੇਗਾ | ਮੀਟਿੰਗ ਵਿਚ ਕਲੋਨੀ ਦੇ ਤਿੰਨਾਂ ਐਂਟਰੀ ਗੇਟਾਂ 'ਤੇ ਸੀ.ਸੀ.ਟੀ.ਵੀ. ਕੈਮਰੇ ਲਗਾਉਣ ਦਾ ਮਤਾ ਵੀ ਪਾਸ ਕੀਤਾ ਗਿਆ | ਇਸ ਮੌਕੇ ਰਾਮ ਕੁਮਾਰ ਚੋਪੜਾ, ਸੁਰਿੰਦਰ ਲਾਡੀ, ਰਾਹੁਲ ਉਭਰਾਏ, ਪੰਕਜ ਮਨੋਚਾ, ਸੁਮਨ ਸੂਦ, ਮਨਜੀਤ ਕੌਰ ਵਾਲੀਆ, ਬ੍ਰਹਮ ਦੇਵ, ਪਵਨ ਜੋਸ਼ੀ, ਸ੍ਰੀ ਅਗਰਵਾਲ, ਰਾਕੇਸ਼ ਕਟੋਚ, ਰਾਜਿੰਦਰ ਚੋਪੜਾ, ਸੋਨੂੰ ਪੱਡਾ ਤੇ ਹੋਰ ਕਲੋਨੀ ਮੈਂਬਰ ਹਾਜ਼ਰ ਸਨ |