14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਕਾਲਾ ਸੰਘਿਆਂ ਪੁਲਿਸ ਨੇ ਗੁੰਮ ਹੋਈ ਗੱਡੀ ਲੱਭ ਕੇ ਕੀਤੀ ਵਾਰਿਸਾਂ ਹਵਾਲੇ

ਕਾਲਾ ਸੰਘਿਆਂ, 13 ਅਕਤੂਬਰ (ਸੰਘਾ)-ਥਾਣਾ ਸਦਰ ਕਪੂਰਥਲਾ ਦੇ ਅਧੀਨ ਪੈਂਦੀ ਪੁਲਿਸ ਚੌਂਕੀ ਕਾਲਾ ਸੰਘਿਆਂ ਦੀ ਪੁਲਿਸ ਨੇ ਪਿਛਲੇ ਦਿਨੀਂ ਗੁੰਮ ਹੋਈ ਟਾਟਾ 207 ਗੱਡੀ ਲੱਭ ਕੇ ਗੱਡੀ ਮਾਲਿਕ ਹਵਾਲੇ ਕੀਤੀ| ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੁਲਿਸ ਚੌਂਕੀ ਕਾਲਾ ਸੰਘਿਆਂ ਦੇ ਇੰਚਾਰਜ ਏ ਐਸ ਆਈ ਅਮਰਜੀਤ ਸਿੰਘ ਨੇ ਦੱਸਿਆ ਕਿ ਬੀਤੀ 29 ਸਤੰਬਰ ਨੂੰ ਪਿੰਡ ਵਰਿਆਹਾਂ ਦੋਨਾ ਤੋਂ ਸਨੀ ਲੋਟੀਆ ਪੁੱਤਰ ਅਮਰਜੀਤ ਸਿੰਘ ਵਾਸੀ ਵਰਿਆਹ ਦੋਨਾਂ ਦੀ ਗੱਡੀ ਟਾਟਾ 207 ਨੰਬਰ ਪੀ ਬੀ 10 ਡੀ ਸੀ 3779 ਗੁੰਮ ਹੋਣ ਸਬੰਧੀ ਸ਼ਿਕਾਇਤ ਪ੍ਰਾਪਤ ਹੋਈ ਸੀ ਜਿਸ ਤੇ ਡੀ ਐਸ ਪੀ ਸਬ ਡਵੀਜ਼ਨ ਡਾ. ਸੀਤਲ ਸਿੰਘ ਅਤੇ ਥਾਣਾ ਸਦਰ ਮੁਖੀ ਸਬ ਇੰਸਪੈਕਟਰ ਮੇਜਰ ਸਿੰਘ ਦੀਆਂ ਹਦਾਇਤਾਂ ਅਨੁਸਾਰ ਪੁਲਿਸ ਵੱਲੋਂ ਟੀਮਾਂ ਬਣਾ ਕੇ ਗੱਡੀ ਦੀ ਭਾਲ਼ ਕਰਕੇ ਇਲਾਕੇ ਦੇ ਵੱਖ ਵੱਖ ਸੀਸੀਟੀਵੀ ਕੈਮਰੇ ਚੈੱਕ ਕੀਤੇ ਗਏ ਸਨ ਤੇ ਲੁਧਿਆਣਾ ਰਾਏਕੋਟ ਤੱਕ ਚੈਕਿੰਗ ਕੀਤੀ ਗਈ ਸੀ| ਚੌਂਕੀ ਇੰਚਾਰਜ ਨੇ ਦੱਸਿਆ ਕਿ ਵੱਖ ਵੱਖ ਥਾਵਾਂ ਤੇ ਚੈਕਿੰਗ ਲਈ ਨਾਕੇਬੰਦੀ ਵੀ ਕੀਤੀ ਗਈ ਸੀ ਅਤੇ ਪੁਲਿਸ ਦੀ ਮੁਸਤੈਦੀ ਤੇ ਨਾਕੇਬੰਦੀ ਕਾਰਨ ਸ਼ਰਾਰਤੀ ਅਨਸਰ ਇਲਾਕੇ ਵਿਚ ਗੱਡੀ ਛੱਡ ਕੇ ਫ਼ਰਾਰ ਹੋ ਗਏ | ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਗੱਡੀ ਬਰਾਮਦ ਕਰਕੇ ਗੱਡੀ ਦੇ ਮਾਲਕਾਂ ਹਵਾਲੇ ਕਰ ਦਿੱਤੀ ਗਈ ਹੈ ਅਤੇ ਤਫ਼ਤੀਸ਼ ਜਾਰੀ ਹੈ ਅਤੇ ਇਸ ਘਟਨਾ ਲਈ ਜ਼ਿੰਮੇਵਾਰ ਵਿਅਕਤੀਆਂ ਨੂੰ ਜਲਦ ਕਾਬੂ ਕਰਕੇ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ |

ਅਜੀਤ ਡੈਸਕ 14-10-2026

ਪਿਛਲੀ ਖ਼ਬਰ ­ਅਨੰਦ ਕਾਲਜ ਆਫ਼ ਇੰਜੀਨੀਅਰਿੰਗ ਐਂਡ ਮੈਨੇਜਮੈਂਟ ’ਚ ਵਿਸ਼ਵ ਮਾਨਸਿਕ ਸਿਹਤ ਦਿਵਸ ਸੰਬੰਧੀ ਸਮਾਗਮ ਕਰਵਾਇਆ ਅਗਲੀ ਖ਼ਬਰ ਹੈਰੋਇਨ ਸਮੇਤ 1 ਵਿਅਕਤੀ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।