ਜਲੰਧਰ, 7 ਮਈ (ਸ਼ਿਵ)-ਜੀ.ਐੱਸ.ਟੀ. ਵਿਭਾਗ ਦੇ ਡਿਪਟੀ ਕਮਿਸ਼ਨਰ ਦਰਬੀਰ ਰਾਜ ਦੀ ਅਗਵਾਈ ਵਿਚ ਵਿਭਾਗ ਨੇ ਜਲੰਧਰ ਡਵੀਜ਼ਨ ਦੇ ਜਲੰਧਰ-3 ਜ਼ਿਲ੍ਹੇ ਵਲੋਂ ਪਿੰਡ ਸਲੈਚਾਂ, ਸ਼ਾਹਕੋਟ ਸਥਿਤ ਮੈਸਰਜ਼ ਐਮ.ਆਰ. ਰਾਈਸ ਮਿਲਜ਼ ਦੀ ਜਾਇਦਾਦ ਦੀ ਸਫਲ ਬੋਲੀ ਕਰਕੇ ਸਰਕਾਰੀ ਬਕਾਇਆ ਦੀ ਵੱਡੀ ਰਕਮ ਵਸੂਲੀ ਹੈ¢ ਇਹ ਕਾਰਵਾਈ ਵਿਭਾਗ ਲਈ ਵਸੂਲੀ ਅਤੇ ਕਾਨੂੰਨੀ ਲਾਗੂ ਕਰਨ ਦੇ ਖੇਤਰ ਵਿਚ ਇੱਕ ਮਹੱਤਵਪੂਰਨ ਉਪਲਬਧੀ ਮੰਨੀ ਜਾ ਰਹੀ ਹੈ | ਬੋਲੀ ਦੀ ਕਾਰਵਾਈ ਪੂਰੀ ਤਰ੍ਹਾਂ ਪਾਰਦਰਸ਼ੀ ਅਤੇ ਨਿਯਮਾਂ ਅਨੁਸਾਰ ਕੀਤੀ ਗਈ¢ ਇਹ ਪ੍ਰਕਿਰਿਆ ਸਵੇਰੇ ਲਗਭਗ 11 ਵਜੇ ਵਿਭਾਗੀ ਅਧਿਕਾਰੀਆਂ ਅਤੇ ਬੋਲੀਦਾਰਾਂ ਦੀ ਮÏਜੂਦਗੀ ਵਿਚ ਸ਼ੁਰੂ ਹੋਈ¢ ਬੋਲੀ ਦÏਰਾਨ ਕੁੱਲ 61 ਬੋਲੀਆਂ ਪ੍ਰਾਪਤ ਹੋਈਆਂ | ਮੁਕਾਬਲੇਦਾਰ ਬੋਲੀਆਂ ਦੇ ਬਾਅਦ ਸਭ ਤੋਂ ਉੱਚੀ ਬੋਲੀ 1.11 ਕਰੋੜ ਰੁਪਏ ਦੀ ਪ੍ਰਾਪਤ ਹੋਈ, ਜਿਸ ਨੂੰ ਨਿਯਮਾਂ ਦੀ ਪਾਲਣਾ ਦੇ ਅਧੀਨ ਅਸਥਾਈ ਤÏਰ 'ਤੇ ਮਨਜ਼ੂਰ ਕੀਤਾ ਗਿਆ¢ ਵਿਭਾਗ ਨੇ ਪਹਿਲਾਂ ਹੀ ਸਾਰੇ ਬੋਲੀਦਾਰਾਂ ਨੂੰ ਜਾਣਕਾਰੀ ਦਿੱਤੀ ਸੀ ਕਿ ਕੁੱਲ ਜ਼ਬਤ ਕੀਤੀ ਜ਼ਮੀਨ ਵਿਚੋਂ 5 ਕਨਾਲ 2 ਮਰਲੇ 'ਤੇ ਬੈਂਕ ਦਾ ਕਬਜ਼ਾ ਹੈ¢ ਇਸ ਲਈ ਬੋਲੀ ਸਿਰਫ਼ ਬਾਕੀ ਰਹਿੰਦੀ 20 ਕਨਾਲ 3 ਮਰਲੇ ਜ਼ਮੀਨ ਲਈ ਹੀ ਕੀਤੀ ਗਈ¢ ਬੋਲੀ ਦੀਆਂ ਸ਼ਰਤਾਂ ਅਨੁਸਾਰ ਕੁੱਲ ਬੋਲੀ ਰਕਮ ਦਾ 25 ਫੀਸਦੀ ਹਿੱਸਾ, ਲਗਭਗ 28 ਲੱਖ ਰੁਪਏ, ਪਹਿਲਾਂ ਹੀ ਸਰਕਾਰੀ ਖ਼ਜ਼ਾਨੇ ਵਿਚ ਜਮਾਂ ਕਰਵਾ ਦਿੱਤਾ ਗਿਆ ਹੈ¢ ਵਿਭਾਗ ਅਨੁਸਾਰ ਡੀਲਰ ਖ਼ਿਲਾਫ਼ ਮੁੱਢਲੀ ਬਕਾਇਆ ਰਕਮ 20.77 ਲੱਖ ਜੋ ਵਿਆਜ ਸਮੇਤ 45 ਲੱਖ ਰੁਪਏ ਬਣਦਾ ਹੈ¢ ਇਹ ਕਾਰਵਾਈ ਡਿਪਟੀ ਕਮਿਸ਼ਨਰ ਸਟੇਟ ਟੈਕਸ ਮਿਸਿਜ਼ ਦਰਵੀਰ ਰਾਜ ਅਤੇ ਅਸਿਸਟੈਂਟ ਕਮਿਸ਼ਨਰ ਸਟੇਟ ਟੈਕਸ ਨਰਿੰਦਰ ਕÏਰ ਦੀ ਰਹਿਨੁਮਾਈ ਹੇਠ ਸੰਪੰਨ ਹੋਈ¢ ਇਸ ਦੇ ਨਾਲ ਸਟੇਟ ਟੈਕਸ ਅਫ਼ਸਰ ਨਵਤੇਜ ਸਿੰਘ, ਡਾ. ਮਿ੍ਣਾਲ ਸ਼ਰਮਾ ਅਤੇ ਕਰਨਬੀਰ ਸਿੰਘ ਰੰਧਾਵਾ ਨੇ ਇਸ ਕਾਰਵਾਈ ਨੂੰ ਸਫਲਤਾਪੂਰਵਕ ਅੰਜਾਮ ਦਿੱਤਾ¢