29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਪੈਨਸ਼ਨਰਜ਼ ਐਂਡ ਰਿਟਾਇਰੀਜ਼ ਐਸੋਸੀਏਸ਼ਨ ਵਲੋਂ ਕਈ ਮੁੱਦਿਆਂ 'ਤੇ ਚਰਚਾ <br/>

ਮੀਟਿੰਗ ਵਿਚ ਸ਼ੋਕ ਹਰਨ ਸਿੰਘ, ਰਾਜੇਸ਼ ਕੁਮਾਰ, ਅਮਿਤ ਦੱਤਾ ਤੇ ਹੋਰ | ਤਸਵੀਰ: ਮੁਨੀਸ਼ <br/> 08-05-2026
ਜਲੰਧਰ, 7 ਮਈ (ਸ਼ਿਵ)-ਆਲ ਇੰਡੀਆ ਪੰਜਾਬ ਨੈਸ਼ਨਲ ਬੈਂਕ ਪੈਨਸ਼ਨਰਜ਼ ਐਂਡ ਰਿਟਾਇਰੀਜ਼ ਐਸੋਸੀਏਸ਼ਨ ਜਲੰਧਰ ਸਰਕਲ ਦੀ ਜਨਰਲ ਬਾਡੀ ਦੀ ਮੀਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਡੀ.ਡੀ. ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਬੈਂਕ ਦੇ ਡਿਪਟੀ ਜ਼ੋਨਲ ਹੈੱਡ ਰਾਜੇਸ਼ ਕੁਮਾਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜਦਕਿ ਜਲੰਧਰ ਸਰਕਲ ਦੇ ਸਰਕਲ ਹੈੱਡ ਅਮਿੱਤ ਦੱਤਾ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਰਹੇ¢ ਬਦਲਦੇ ਬੈਂਕਿੰਗ ਹਾਲਾਤਾਂ ਅਤੇ ਖ਼ਾਸ ਕਰਕੇ ਸੇਵਾਮੁਕਤ ਕਰਮਚਾਰੀਆਂ ਨੂੰ ਆ ਰਹੀਆਂ ਮੁਸ਼ਕਲਾਂ ਸਬੰਧੀ ਜਾਣਕਾਰੀ ਅਤੇ ਮਾਰਗ ਦਰਸ਼ਨ ਦੇਣ ਲਈ ਆਲ ਇੰਡੀਆ ਜਨਰਲ ਸਕੱਤਰ ਸ਼ੋਕ ਹਰਨ ਪ੍ਰਸਾਦ ਸਿੰਘ ਅਤੇ ਆਲ ਇੰਡੀਆ ਸਲਾਹਕਾਰ ਸ਼੍ਰੀ ਕੇ.ਡੀ. ਖੇੜਾ ਮੁੱਖ ਬੁਲਾਰੇ ਵਜੋਂ ਹਾਜ਼ਰ ਸਨ¢ ਇਸ ਮੀਟਿੰਗ ਵਿਚ ਕਈ ਮੁੱਦਿਆਂ 'ਤੇ ਚਰਚਾ ਕੀਤੀ ਗਈ | ਸਰਕਲ ਪ੍ਰਧਾਨ ਲਖਬੀਰ ਸਿੰਘ ਅਤੇ ਸਰਕਲ ਸਕੱਤਰ ਕੇ.ਆਰ. ਜੈਨ ਵਲੋਂ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨਾਂ ਦਾ ਭਰਵਾਂ ਸਵਾਗਤ ਕੀਤਾ¢ ਉਨ੍ਹਾਂ ਕਿਹਾ ਕਿ ਸਾਰੇ ਸੇਵਾਮੁਕਤ ਕਰਮਚਾਰੀਆਂ ਨੂੰ ਸ਼ਾਖਾ ਪੱਧਰ 'ਤੇ ਯੋਗ ਸਨਮਾਨ ਮਿਲਣਾ ਚਾਹੀਦਾ ਹੈ | ਆਪਣੇ ਮੁੱਖ ਸੰਬੋਧਨ ਵਿਚ ਸ਼੍ਰੀ ਕੇ.ਡੀ. ਖੇੜਾ ਨੇ ਦੇਸ਼ ਦੇ ਬੈਂਕਿੰਗ ਖੇਤਰ ਵਿਚ ਹੋ ਰਹੇ ਬਦਲਾਵਾਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ¢ ਮੁੱਖ ਮਹਿਮਾਨ ਅਤੇ ਡਿਪਟੀ ਜ਼ੋਨਲ ਹੈੱਡ ਰਾਜੇਸ਼ ਕੁਮਾਰ ਨੇ ਸੇਵਾਮੁਕਤ ਬੈਂਕ ਕਰਮਚਾਰੀਆਂ ਦੇ ਯੋਗਦਾਨ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਬੈਂਕ ਦੇ ਬਰਾਂਡ ਐੱਮਬੈਸਡਰ ਕਰਾਰ ਦਿੱਤਾ¢ ਸ਼ੋਕ ਹਰਨ ਪ੍ਰਸਾਦ ਸਿੰਘ ਨੇ ਭਰੋਸੇ ਨਾਲ ਕਿਹਾ ਕਿ ਪੈਨਸ਼ਨ ਸੋਧ ਹੋ ਕੇ ਰਹੇਗੀ¢ ਇਸ ਮੌਕੇ ਹਰਸ਼ਵਰਧਨ ਸ਼ਰਮਾ, ਆਰ.ਕੇ. ਕÏਸ਼ਲ, ਰਤਨ ਲਾਲ ਭਗਤ, ਰਾਜ ਕੁਮਾਰ ਰਤਨ, ਬੀ.ਬੀ. ਧੀਰ, ਰਾਜਨ ਦੁੱਗਲ, ਜੇ.ਐੱਮ. ਸ਼ਰਮਾ, ਆਈ.ਐੱਸ. ਨਿੱਜਰ, ਗੁਲਸ਼ਨ ਅਰੋੜਾ, ਰਵਿੰਦਰ ਸੇਠ, ਪ੍ਰਦੀਪ ਥਾਪਾ, ਸੁਰਿੰਦਰ ਪੁਜਾਰਾ, ਕਾਬੁਲ ਸਿੰਘ, ਮਹਿੰਦਰ ਪਾਲ, ਓਮ ਪ੍ਰਕਾਸ਼ ਭਗਤ, ਨਰੇਸ਼ ਸ਼ਰਮਾ, ਸੰਜੀਵ ਓਬਰਾਏ, ਐੱਸ.ਪੀ. ਚੋਢਾ, ਬਖ਼ਸ਼ੀਸ਼ ਸਿੰਘ ਬਾਗਲਾ, ਪ੍ਰਦੀਪ ਜੈਨ ਹਾਜਰ ਸਨ |

ਪਿਛਲੀ ਖ਼ਬਰ ਮੁੱਖ ਮੰਤਰੀ ਦੇ ਦੋਸ਼ਾਂ ਤੋਂ ਭੜਕੀ ਭਾਜਪਾ ਦਾ ਰੋਸ ਪ੍ਰਦਰਸ਼ਨ ਅੱਜ <br/> ਅਗਲੀ ਖ਼ਬਰ ਜੀ.ਐੱਸ.ਟੀ. ਵਿਭਾਗ ਨੇ ਡਿਫਾਲਟਰ ਸ਼ੈਲਰ ਦੀ ਜ਼ਮੀਨ ਦੀ ਕਰਵਾਈ ਬੋਲੀ ਵਿਭਾਗ ਦੀ ਡੀ.ਸੀ.ਐੱਸ.ਟੀ. ਦੀ ਅਗਵਾਈ ਵਿਚ ਬੋਲੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।