02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-07-2026

ਭਾਕਿਯੂ (ਡਕੌਂਦਾ) ਵਲੋਂ ਬਿਜਲੀ ਗਰਿੱਡ ਕੁੱਲਰੀਆਂ ਅੱਗੇ ਰੋਸ ਧਰਨਾ

ਅਜੀਤ ਡੈਸਕ 02-07-2026
ਬਰੇਟਾ, 1 ਜੁਲਾਈ (ਪਾਲ ਸਿੰਘ ਮੰਡੇਰ)- ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਵਲੋਂ ਖੇਤੀ ਮੋਟਰਾਂ ਨੂੰ ਪੂਰੀ ਬਿਜਲੀ ਸਪਲਾਈ ਨਾ ਮਿਲਣ ਕਾਰਨ ਬਿਜਲੀ ਗਰਿੱਡ ਕੁੱਲਰੀਆਂ ਅੱਗੇ ਰੋਸ ਧਰਨਾ ਲਗਾਇਆ ਗਿਆ। ਆਗੂਆਂ ਨੇ ਕਿਹਾ ਕਿ ਇਸ ਸਮੇਂ ਝੋਨੇ ਦੀ ਫ਼ਸਲ ਦੀ ਲਵਾਈ ਪੂਰੇ ਜ਼ੋਰਾਂ ‘ਤੇ ਹੈ ਪਰ ਪਾਵਰਕਾਮ ਵਲੋਂ ਲੰਮੇ ਕੱਟ ਲਗਾ ਕੇ ਬਿਜਲੀ ਸਪਲਾਈ ਪੂਰੀ ਨਹੀਂ ਦਿੱਤੀ ਜਾ ਰਹੀ। ਇਕ ਪਾਸੇ ਆਪ ਸਰਕਾਰ ਦਾਅਵੇ ਕਰਦੀ ਹੈ ਕਿ ਕਿਸਾਨਾਂ ਨੂੰ ਨਿਰਵਿਘਨ 8 ਘੰਟੇ ਦੀ ਸਪਲਾਈ ਦਿੱਤੀ ਜਾ ਰਹੀ ਹੈ ਪਰ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਮੁਸ਼ਕਿਲ ਨਾਲ 5 ਘੰਟੇ ਸਪਲਾਈ ਦਿੱਤੀ ਜਾ ਰਹੀ ਹੈ, ਜਿਸ ਨਾਲ ਝੋਨੇ ਦੀ ਫ਼ਸਲ ਅੱਤ ਦੀ ਗਰਮੀ ਨਾਲ ਖ਼ਰਾਬ ਹੋ ਰਹੀ ਹੈ। ਆਗੂਆਂ ਨੇ ਕਿਹਾ ਕਿ ਜੋ ਪਿਛਲੇ ਸੀਜ਼ਨ ‘ਚ ਬਿਜਲੀ ਦਿਨ ਸਮੇਂ ਦੋ ਗਰੁੱਪਾਂ ‘ਚ ਦਿੱਤੀ ਜਾ ਰਹੀ ਸੀ, ਇਸ ਸਮੇਂ ਤਿੰਨ ਗਰੁੱਪ ਬਣਾ ਦਿੱਤੇ, ਜਿਸ ਕਾਰਨ ਰਾਤ ਸਮੇਂ ਵੀ ਬਿਜਲੀ ਦੀ ਸਪਲਾਈ ਮਿਲੇਗੀ, ਕਿਸਾਨਾਂ ਨੇ ਪਾਵਰਕਾਮ ਦੇ ਇਸ ਫ਼ੈਸਲੇ ਦੀ ਨਿੰਦਾ ਕੀਤੀ ਹੈ। ਇਸ ਮੌਕੇ ਪਾਲਾ ਸਿੰਘ ਕੁੱਲਰੀਆਂ, ਲੀਲਾ ਸਿੰਘ ਕੁੱਲਰੀਆਂ, ਬਲਦੇਵ ਸਿੰਘ ਧਰਮਪੁਰਾ, ਤਰਸੇਮ ਸਿੰਘ ਚੱਕ ਅਲੀਸ਼ੇਰ, ਗੁਰਪ੍ਰੀਤ ਸਿੰਘ ਧਰਮਪੁਰਾ, ਮੇਜਰ ਸਿੰਘ ਕੁੱਲਰੀਆਂ, ਜਗਮੇਲ ਸਿੰਘ ਕੁੱਲਰੀਆਂ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਇਟਲੀ ’ਚ ਪੰਜਾਬਣ ਲੜਕੀ ਡੇਜ਼ੀ ਹੀਰ ਨੇ ਮੈਡੀਕਲ ਡਿਪਲੋਮੇ ’ਚ ਪਹਿਲਾ ਸਥਾਨ ਹਾਸਿਲ ਕਰਕੇ ਵਧਾਇਆ ਮਾਣ ਅਗਲੀ ਖ਼ਬਰ ਪਿੰਡ ਬੱਲੋ ਦੀ ਪੰਚਾਇਤ ਦਾ ਇਨਕਲਾਬੀ ਕਦਮ-ਸ਼ੁਰੂ ਕੀਤੀ ‘ਧੀਆਂ ਦੇ ਸਿਰਤਾਜ ਮਾਪੇ’ ਸਕੀਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।