01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-07-2026

ਇਟਲੀ ’ਚ ਪੰਜਾਬਣ ਲੜਕੀ ਡੇਜ਼ੀ ਹੀਰ ਨੇ ਮੈਡੀਕਲ ਡਿਪਲੋਮੇ ’ਚ ਪਹਿਲਾ ਸਥਾਨ ਹਾਸਿਲ ਕਰਕੇ ਵਧਾਇਆ ਮਾਣ

ਅਜੀਤ ਡੈਸਕ 02-07-2026
ਵੈਨਿਸ, 1 ਜੁਲਾਈ (ਹਰਦੀਪ ਸਿੰਘ ਕੰਗ)- ਇਟਲੀ ਦੇ ਵਿਦਿਅਕ ਖੇਤਰ ’ਚ ਭਾਰਤੀ ਵਿਦਿਆਰਥੀਆਂ ਦੁਆਰਾ ਲਗਾਤਾਰ ਸਫਲਤਾ ਦੇ ਝੰਡੇ ਗੱਡੇ ਜਾ ਰਹੇ ਹਨ। ਪੰਜਾਬ ਦੀ ਇਕ ਹੋਰ ਹੋਣਹਾਰ ਧੀ ਡੇਜੀ ਹੀਰ ਨੇ ਇਟਲੀ ਦੇ ਮੈਡੀਕਲ ਵਿਭਾਗ ਨਾਲ਼ ਸਬੰਧਿਤ ਪੰਜ ਸਾਲਾਂ ਡਿਪਲੋਮੇ ਵਿਚ 100 ’ਚੋਂ 98 ਅੰਕ ਲੈ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ ।ਡੇਜੀ ਹੀਰ ਨੇ ਇਹ ਡਿਪਲੋਮਾ ਲੋਨੀਗੋ ਇੰਸਟੀਚਿਉਟ ਤੋਂ ਮੁਕੰਮਲ ਕੀਤਾ ਹੈ। ਹੁਣ ਉਹ ਯੁਨੀਵਰਸਿਟੀ ’ਚ ਦਾਖਲਾ ਲੈ ਕੇ ਆਪਣੀ ਪੜ੍ਹਾਈ ਵਿਚ ਹੋਰ ਅੱਗੇ ਵਧੇਗੀ। ਉਸ ਦੇ ਪਿਤਾ ਜਸਵੀਰ ਚੰਦ ਉਰਫ ਬੱਬੂ ਜਲੰਧਰੀਆ (ਪ੍ਰਸਿੱਧ ਖੇਡ ਕੁਮੈਂਟੇਟਰ) ਅਤੇ ਮਾਤਾ ਕੁਲਵਿੰਦਰ ਕੌਰ ਵਧਾਈ ਦੇ ਪਾਤਰ ਹਨ ਜਿਨ੍ਹਾਂ ਦੀ ਇਸ ਹੋਣਹਾਰ ਧੀ ਨੇ ਇਟਲੀ ਦੇ ਵਿਦਿੱਅਕ ਖੇਤਰ ਵਿਚ ਚੰਗੇ ਨੰਬਰ ਲੈ ਕੇ ਇਕ ਨਿਵੇਕਲੀ ਮੱਲ ਮਾਰੀ ਹੈ। ਜ਼ਿਕਰਯੋਗ ਹੈ ਕਿ ਇਹ ਪਰਿਵਾਰ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਮੁਲੜੋਆਲ ਨਾਲ਼ ਸਬੰਧਿਤ ਹੈ ਅਤੇ ਉਹ ਲੰਬੇ ਅਰਸੇ ਤੋਂ ਵੈਰੋਨਾ ਜ਼ਿਲ੍ਹੇ ਦੇ ਲੋਕਾਰਾ ਪਿੰਡ ਵਿਚ ਰਹਿ ਰਹੇ ਹਨ।
ਪਿਛਲੀ ਖ਼ਬਰ ਚੀਲ ਦੇ ਪੂਰਬੀ ਟਾਪੂ ’ਚ ਵੋਲਕਾਨੋ ਮੈਰਾਥਾਨ ਪੂਰੀ ਕਰਨ ਤੋਂ ਬਾਅਦ ਅਗਲੀ ਖ਼ਬਰ ਭਾਕਿਯੂ (ਡਕੌਂਦਾ) ਵਲੋਂ ਬਿਜਲੀ ਗਰਿੱਡ ਕੁੱਲਰੀਆਂ ਅੱਗੇ ਰੋਸ ਧਰਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।