01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਭਾਰਤ ਤੇ ਪਾਕਿਸਤਾਨ ਵਿਚਾਲੇ ਹੋਵੇਗਾ ਫਾਈਨਲ

ਨਿਸ਼ਿਨ (ਜਪਾਨ), 1 ਅਕਤੂਬਰ (ਪੀ. ਟੀ. ਆਈ.)-ਈਸ਼ਾਨ ਕਿਸ਼ਨ ਵਲੋਂ ਮੁਸ਼ਕਲ ਪਿੱਚ ’ਤੇ ਠਰੰਮੇ ਨਾਲ ਖੇਡਦਿਆਂ 46 ਗੇਂਦਾਂ ’ਤੇ ਬਣਾਈਆਂ ਅਜੇਤੂ 80 ਦੌੜਾਂ (ਚੌਕੇ: 4, ਛੱਕੇ: 5) ਅਤੇ ਵੈਭਵ ਸੂਰੀਆਵੰਸ਼ੀ ਦੀਆਂ 21 ਗੇਂਦਾਂ ’ਤੇ 38 ਦੌੜਾਂ ...

ਅਜੀਤ ਡੈਸਕ 02-10-2026

ਨਿਸ਼ਿਨ (ਜਪਾਨ), 1 ਅਕਤੂਬਰ (ਪੀ. ਟੀ. ਆਈ.)-ਈਸ਼ਾਨ ਕਿਸ਼ਨ ਵਲੋਂ ਮੁਸ਼ਕਲ ਪਿੱਚ ’ਤੇ ਠਰੰਮੇ ਨਾਲ ਖੇਡਦਿਆਂ 46 ਗੇਂਦਾਂ ’ਤੇ ਬਣਾਈਆਂ ਅਜੇਤੂ 80 ਦੌੜਾਂ (ਚੌਕੇ: 4, ਛੱਕੇ: 5) ਅਤੇ ਵੈਭਵ ਸੂਰੀਆਵੰਸ਼ੀ ਦੀਆਂ 21 ਗੇਂਦਾਂ ’ਤੇ 38 ਦੌੜਾਂ ਦੀ ਮਦਦ ਨਾਲ ਭਾਰਤ ਨੇ ਏਸ਼ਿਆਈ ਖੇਡਾਂ ਦੇ ਮਰਦਾਂ ਦੇ ਕ੍ਰਿਕਟ ਸੈਮੀਫਾਈਨਲ ’ਚ ਸ੍ਰੀਲੰਕਾ ’ਤੇ 124 ਦੌੜਾਂ ਦੀ ਵੱਡੀ ਜਿੱਤ ਦਰਜ ਕਰਦਿਆਂ ਫਾਈਨਲ ’ਚ ਜਗ੍ਹਾ ਬਣਾਈ, ਜਿਥੇ ਉਸ ਦਾ ਸਾਹਮਣਾ ਪਾਕਿਸਤਾਨ ਨਾਲ ਹੋਵੇਗਾ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 7 ਵਿਕਟਾਂ ’ਤੇ 169 ਦੌੜਾਂ ਬਣਾਈਆਂ। ਜਵਾਬ ’ਚ ਸ੍ਰੀਲੰਕਾ ਨੇ ‘ਪਾਵਰਪਲੇਅ’ ਵਿਚਾਲੇ ਹੀ 6 ਵਿਕਟਾਂ 31 ਦੌੜਾਂ ’ਤੇ ਗਵਾ ਦਿੱਤੀਆਂ ਸਨ ਅਤੇ ਪੂਰੀ ਟੀਮ 9.5 ਓਵਰਾਂ ’ਚ 45 ਦੌੜਾਂ ’ਤੇ ਆਊਟ ਹੋ ਗਈ। ਜਸਪ੍ਰੀਤ ਬੁਮਰਾਹ ਨੇ ਪਹਿਲੀਆਂ ਹੀ ਦੋ ਗੇਂਦਾਂ ’ਤੇ ਦੋ ਵਿਕਟਾਂ ਹਾਸਿਲ ਕੀਤੀਆਂ, ਜਦੋਂਕਿ ਅਕਸ਼ਰ ਪਟੇਲ ਨੇ ਵੀ ਦੋ ਵਿਕਟਾਂ ਲਈਆਂ। ਸ੍ਰੀਲੰਕਾ ਦੇ ਦੋ ਬੱਲੇਬਾਜ਼ ਰਨ ਆਊਟ ਵੀ ਹੋਏ।

ਪਿਛਲੀ ਖ਼ਬਰ ਇਕ ਦਿਨਾ ਵਿਸ਼ਵ ਕੱਪ 2027 ਦੀ ਸਮਾਂ-ਸਾਰਣੀ ਜਾਰੀ ਅਗਲੀ ਖ਼ਬਰ ਕੰਪਾਊਂਡ ਤੀਰਅੰਦਾਜ਼ੀ : ਗਣੇਸ਼ ਥਿਰੁਮੁਰੂ ਨੇ ਜਿੱਤਿਆ ਕਾਂਸੀ ਦਾ ਤਗਮਾ