ਜਾਣਕਾਰੀ ਅਨੁਸਾਰ ਪੇਰੂ ਦੀਆਂ ਔਖੀਆਂ ਅਤੇ ਖ਼ਤਰਨਾਕ ਪਹਾੜੀ ਸੜਕਾਂ ’ਤੇ ਸਫ਼ਰ ਕਰਨ ਲਈ ਪੋਪ ਲੀਓ XIV ਮਹਿੰਦਰਾ ਦੀ 4X4 ਸਕਾਰਪੀਓ ਪਿਕਅੱਪ ਦੀ ਵਰਤੋਂ ਕਰਦੇ ਸਨ। ਇਸ ਗੱਡੀ ਦੀ ਮਜ਼ਬੂਤੀ ਅਤੇ ਮੁਸ਼ਕਲ ਰਸਤਿਆਂ ’ਤੇ ਚੱਲਣ ਦੀ ਸਮਰੱਥਾ ਨੇ ਉਨ੍ਹਾਂ ਦੇ ਸਫ਼ਰ ਨੂੰ ਆਸਾਨ ਬਣਾਇਆ।
ਇਸ ਦਿਲਚਸਪ ਕਿੱਸੇ ਨੂੰ ਮਹਿੰਦਰਾ ਐਂਡ ਮਹਿੰਦਰਾ ਦੇ ਚੇਅਰਮੈਨ ਆਨੰਦ ਮਹਿੰਦਰਾ ਨੇ ਸੋਸ਼ਲ ਮੀਡੀਆ ’ਤੇ ਸਾਂਝਾ ਕੀਤਾ ਹੈ। ਉਨ੍ਹਾਂ ਦੀ ਪੋਸਟ ਤੋਂ ਬਾਅਦ ਇਹ ਮਾਮਲਾ ਚਰਚਾ ਦਾ ਵਿਸ਼ਾ ਬਣ ਗਿਆ ਹੈ।
ਖ਼ਾਸ ਗੱਲ ਇਹ ਹੈ ਕਿ ਭਾਰਤ ਵਿਚ ਤਿਆਰ ਕੀਤੀ ਗਈ ਇਹ ਸਕਾਰਪੀਓ ਪਿਕਅੱਪ ਇਕ ਅਜਿਹੀ ਸ਼ਖ਼ਸੀਅਤ ਦੀ ਸਾਥੀ ਰਹੀ, ਜੋ ਅੱਜ ਦੁਨੀਆ ਭਰ ਵਿਚ ਪੋਪ ਲੀਓ XIV ਦੇ ਨਾਂ ਨਾਲ ਜਾਣੇ ਜਾਂਦੇ ਹਨ। ਇਹ ਕਿੱਸਾ ਭਾਰਤੀ ਆਟੋਮੋਬਾਈਲ ਉਦਯੋਗ ਦੀ ਵਿਸ਼ਵ ਪੱਧਰ ’ਤੇ ਪਹੁੰਚ ਨੂੰ ਵੀ ਦਰਸਾਉਂਦਾ ਹੈ।