02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਭਾਰਤੀ ਨੌਜਵਾਨ ਨੂੰ ਬੰਦੀ ਬਣਾ ਕੇ ਫਿਰੌਤੀ ਮੰਗਣ ਵਾਲੇ 9 ਭਾਰਤੀ ਇਟਲੀ ਪੁਲਿਸ ਵਲੋਂ ਕਾਬੂ

ਬਰੇਸ਼ੀਆ (ਇਟਲੀ), 1 ਅਕਤੂਬਰ (ਬਲਦੇਵ ਸਿੰਘ ਬੂਰੇ ਜੱਟਾਂ)-ਇਟਲੀ ਦੀ ਪੁਲਿਸ ਨੇ ਇਕ ਵਿਸ਼ੇਸ਼ ਜਾਂਚ ਤੋਂ ਬਾਅਦ 9 ਵਿਦੇਸ਼ੀਆਂ ਉਪਰ ਕਾਰਵਾਈ ਕਰਦਿਆਂ ਇਕ ਪ੍ਰਵਾਸੀ ਅਪਰਾਧਿਕ ਟੋਲੇ ਦਾ ਪਰਦਾਸਫ਼ਾਸ ਕੀਤਾ ਹੈ। ਸੂਬਾ ਲੰਬਾਰਦੀਆਂ ਦੀ ਪੁਲਿਸ ਨੇ 9 ਅਜਿਹੇ ਭਾਰਤੀ ਗ੍ਰਿਫ਼ਤਾਰ ਕੀਤੇ ਹਨ, ਜਿਹੜੇ ਕਿ ਆਪਣੇ ਹੀ ਦੇਸ਼ ਦੇ ਨਾਗਰਿਕ ਨੂੰ ਕਥਿਤ ਤੌਰ ’ਤੇ ਅਗਵਾ ਕਰਕੇ ਕੁੱਟਮਾਰ ਕਰਕੇ ਉਸ ਤੋਂ ਫਿਰੌਤੀ ਮੰਗ ਰਹੇ ਸਨ।

ਅਜੀਤ ਡੈਸਕ 02-10-2026
ਬਰੇਸ਼ੀਆ (ਇਟਲੀ), 1 ਅਕਤੂਬਰ (ਬਲਦੇਵ ਸਿੰਘ ਬੂਰੇ ਜੱਟਾਂ)-ਇਟਲੀ ਦੀ ਪੁਲਿਸ ਨੇ ਇਕ ਵਿਸ਼ੇਸ਼ ਜਾਂਚ ਤੋਂ ਬਾਅਦ 9 ਵਿਦੇਸ਼ੀਆਂ ਉਪਰ ਕਾਰਵਾਈ ਕਰਦਿਆਂ ਇਕ ਪ੍ਰਵਾਸੀ ਅਪਰਾਧਿਕ ਟੋਲੇ ਦਾ ਪਰਦਾਸਫ਼ਾਸ ਕੀਤਾ ਹੈ। ਸੂਬਾ ਲੰਬਾਰਦੀਆਂ ਦੀ ਪੁਲਿਸ ਨੇ 9 ਅਜਿਹੇ ਭਾਰਤੀ ਗ੍ਰਿਫ਼ਤਾਰ ਕੀਤੇ ਹਨ, ਜਿਹੜੇ ਕਿ ਆਪਣੇ ਹੀ ਦੇਸ਼ ਦੇ ਨਾਗਰਿਕ ਨੂੰ ਕਥਿਤ ਤੌਰ ’ਤੇ ਅਗਵਾ ਕਰਕੇ ਕੁੱਟਮਾਰ ਕਰਕੇ ਉਸ ਤੋਂ ਫਿਰੌਤੀ ਮੰਗ ਰਹੇ ਸਨ।ਇਹ ਦਿਲ ਦਹਿਲਾਉਣ ਵਾਲੀ ਕਹਾਣੀ ਜ਼ਿਲ੍ਹਾ ਬਰੇਸ਼ੀਆ ਦੇ ਸ਼ਹਿਰ ਗੇਧੀ ਤੋਂ ਇਸੇ ਹੀ ਸਾਲ ਦੇ ਜਨਵਰੀ ਮਹੀਨੇ ਦੀ 9 ਤਾਰੀਕ ਤੋਂ ਸ਼ੁਰੂ ਹੁੰਦੀ ਹੈ।ਇਸ ਦਿਨ ਬਰੇਸ਼ੀਆਂ ਦੀ ਪੁਲਿਸ ਨੇ 3 ਭਾਰਤੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ ਸੀ, ਜਿਹੜੇ ਕਿ ਇਕ ਭਾਰਤੀ ਨੌਜਵਾਨ ਅਤੇ ਉਸ ਦੀ ਮਾਂ ਨੂੰ ਸ਼ਹਿਰ ਗੇਧੀ ਦੇ ਡਾਕਘਰ ਧੱਕੇ ਨਾਲ ਲੈਕੇ ਗਏ।ਇਨ੍ਹਾਂ 3 ਭਾਰਤੀ ਨੌਜਵਾਨਾਂ ਨੇ ਪਿਸਤੌਲ ਨਾਲ ਧਮਕਾਉਂਦਿਆਂ ਬੰਦੀ ਬਣਾਏ ਭਾਰਤੀ ਨੂੰ ਆਪਣੇ ਬੱਚਤਖਾਤੇ ਵਿਚੋਂ 6000 ਯੂਰੋ ਕਢਵਾਉਣ ਲਈ ਮਜ਼ਬੂਰ ਕੀਤਾ ਪਰ ਬੰਦੀ ਭਾਰਤੀ ਨੇ ਹੌਸਲਾ ਨਹੀਂ ਛੱਡਿਆ ਤੇ ਕਿਸੇ ਤਰ੍ਹਾਂ ਅੱਖ ਬਚਾ ਉਹ ਇਕ ਪੁਲਿਸ ਵਾਲੇ ਤੋਂ (ਜਿਹੜਾ ਉਸ ਸਮੇਂ ਨਾ ਵਰਦੀ ਵਿਚ ਸੀ ਤੇ ਨਾ ਹੀ ਡਿਊਟੀ ਉਪਰ ਸੀ)ਮਦਦ ਲੈਣ ਵਿੱਚ ਕਾਮਯਾਬ ਹੋ ਗਿਆ। ਬਰੇਸ਼ੀਆਂ ਪੁਲਿਸ ਤੁਰੰਤ ਹਰਕਤ ਵਿਚ ਆਉਂਦਿਆਂ ਉਕਤ 3 ਭਾਰਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ, ਜਿਨ੍ਹਾਂ ਦੇ ਕਬਜ਼ੇ ’ਚੋਂ 2 ਪਿਸਤੌਲ 25 ਕਾਰਤੂਸ ਬਰਾਮਦ ਹੋਏ ਸਨ। 2 ਪਿਸਤੋਲਾਂ ਵਿਚੋਂ ਵੀ 1 ਚੋਰੀ ਦਾ ਸੀ। ਇਸ ਸਾਰੇ ਮਾਮਲੇ ਵਿਚ ਪੁਲਿਸ ਨੇ ਹੁਣ ਤੱਕ 9 ਭਾਰਤੀ ਨੌਜਵਾਨਾਂ ਨੂੰ ਜਾਂਚ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਵਿਚੋ 8 ਨੂੰ ਜੇਲ੍ਹ ਭੇਜ ਦਿੱਤਾ ਹੈ, ਜਦੋਂਕਿ 1 ਨੂੰ ਘਰ ਵਿਚ ਨਜ਼ਰਬੰਦ ਹੈ।
ਪਿਛਲੀ ਖ਼ਬਰ ਸਿਆਟਲ ਦੇ ‘ ਸਿੱਧੂ ਫਾਰਮ ’ ਦੇ ਮਾਲਕ ਚੇਤ ਸਿੰਘ ਸਿੱਧੂ ਨੂੰ ਭਾਰੀ ਸਦਮਾ , ਛੋਟੇ ਭਰਾ ਦਾ ਦਿਹਾਂਤ ਅਗਲੀ ਖ਼ਬਰ ਵਾਹਨ ਨੇ ਚਾਰ ਪੈਦਲ ਯਾਤਰੀ ਦਰੜੇ, ਦੋ ਦੀ ਮੌਤ, ਦੋ ਜ਼ਖ਼ਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।