22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2026

ਪੱਤਰਕਾਰ ਸੁਖਜਿੰਦਰ ਸਿੰਘ ਢੱਡੇ ਦਾ ਇੰਗਲੈਂਡ ’ ਚ ‘ ਲੈਸਟਰ ਕਮਿਊਨਿਟੀ ਆਨਰਜ਼ ਐਵਾਰਡ ’ ਨਾਲ ਵਿਸ਼ੇਸ਼ ਸਨਮਾਨ

ਬਰਮਿੰਘਮ, 22 ਨਵੰਬਰ (ਪ੍ਰਵਿੰਦਰ ਸਿੰਘ)-ਰੋਜ਼ਾਨਾ ‘ਅਜੀਤ’ ਦੇ ਪੱਤਰਕਾਰ ਸੁਖਜਿੰਦਰ ਸਿੰਘ ਢੱਡੇ ਨੂੰ ਇੰਗਲੈਂਡ ਦੇ ਸ਼ਹਿਰ ਲੈਸਟਰ ਵਿਖੇ ਪੱਤਰਕਾਰੀ ਤੇ ਭਾਈਚਾਰਕ ਸੇਵਾਵਾਂ ਬਦਲੇ ਵੱਕਾਰੀ ‘ਲੈਸਟਰ ਕਮਿਊਨਿਟੀ ਆਨਰਜ਼ ਐਵਾਰਡ’ ਨਾਲ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਲੈਸਟਰ ਦੇ ਲਾਰਡ ਮੇਅਰ ਕੌਂਸਲਰ ਕੁਲਵਿੰਦਰ ਸਿੰਘ ਜੌਹਲ, ਲੈਸਟਰਸ਼ਾਇਰ ਦੇ ਹਾਈ ਸ਼ੈਰਿਫ਼ ਮੈਲਡਿਨ ਥਾਮਸ, ਲੈਸਟਰਸ਼ਾਇਰ ਕਾਊਂਟੀ ਕੌਂਸਲ ਦੀ ਚੇਅਰਪਰਸਨ ਕੌਂਸਲਰ ਲਿੰਡਾ ਡੈਂਕਸ ਤੇ ਲੈਸਟਰਸ਼ਾਇਰ ਪੁਲਿਸ ਦੇ ਚੀਫ਼ ਕਾਂਸਟੇਬਲ ਡੇਵਿਡ ਸੈਂਡਲ ਵਲੋਂ ਸਾਂਝੇ ਤੌਰ ’ਤੇ ਪ੍ਰਦਾਨ ਕੀਤਾ ਗਿਆ।

ਅਜੀਤ ਡੈਸਕ 23-11-2026
ਬਰਮਿੰਘਮ, 22 ਨਵੰਬਰ (ਪ੍ਰਵਿੰਦਰ ਸਿੰਘ)-ਰੋਜ਼ਾਨਾ ‘ਅਜੀਤ’ ਦੇ ਪੱਤਰਕਾਰ ਸੁਖਜਿੰਦਰ ਸਿੰਘ ਢੱਡੇ ਨੂੰ ਇੰਗਲੈਂਡ ਦੇ ਸ਼ਹਿਰ ਲੈਸਟਰ ਵਿਖੇ ਪੱਤਰਕਾਰੀ ਤੇ ਭਾਈਚਾਰਕ ਸੇਵਾਵਾਂ ਬਦਲੇ ਵੱਕਾਰੀ ‘ਲੈਸਟਰ ਕਮਿਊਨਿਟੀ ਆਨਰਜ਼ ਐਵਾਰਡ’ ਨਾਲ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਲੈਸਟਰ ਦੇ ਲਾਰਡ ਮੇਅਰ ਕੌਂਸਲਰ ਕੁਲਵਿੰਦਰ ਸਿੰਘ ਜੌਹਲ, ਲੈਸਟਰਸ਼ਾਇਰ ਦੇ ਹਾਈ ਸ਼ੈਰਿਫ਼ ਮੈਲਡਿਨ ਥਾਮਸ, ਲੈਸਟਰਸ਼ਾਇਰ ਕਾਊਂਟੀ ਕੌਂਸਲ ਦੀ ਚੇਅਰਪਰਸਨ ਕੌਂਸਲਰ ਲਿੰਡਾ ਡੈਂਕਸ ਤੇ ਲੈਸਟਰਸ਼ਾਇਰ ਪੁਲਿਸ ਦੇ ਚੀਫ਼ ਕਾਂਸਟੇਬਲ ਡੇਵਿਡ ਸੈਂਡਲ ਵਲੋਂ ਸਾਂਝੇ ਤੌਰ ’ਤੇ ਪ੍ਰਦਾਨ ਕੀਤਾ ਗਿਆ। ਜ਼ਿਕਰਯੋਗ ਹੈ ਕਿ ਅੰਮ੍ਰਿਤਸਰ ਦੇ ਪਿੰਡ ਢੱਡੇ ਦੇ ਜੰਮਪਲ ਸੁਖਜਿੰਦਰ ਸਿੰਘ ਢੱਡੇ ਪਿਛਲੇ 27 ਸਾਲਾਂ ਤੋਂ ਪੰਜਾਬੀ ਦੇ ਪ੍ਰਮੁੱਖ ਅਖ਼ਬਾਰ ‘ਅਜੀਤ’ ਨਾਲ ਨਿਰੰਤਰ ਜੁੜੇ ਹੋਏ ਹਨ।
ਪਿਛਲੀ ਖ਼ਬਰ ਵੋਇਸ ਆਫ ਵਿਕਟੋਰੀਆ ਵਲੋਂ ਵਿਸ਼ੇਸ਼ ਵਿਚਾਰ - ਗੋਸ਼ਟੀ ਅਗਲੀ ਖ਼ਬਰ ਸਰਦਾਰ ਜਗਪਾਲ ਸਿੰਘ ਖੰਗੂੜਾ ਦੇ ਅਕਾਲ ਚਲਾਣੇ ’ਤੇ ਦੁੱਖ ਦਾ ਪ੍ਰਗਟਾਵਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।