ਕਪੂਰਥਲਾ ਦੇ ਨਵੇਂ ਇੰਚਾਰਜ ਦਵਿੰਦਰਪਾਲ ਸਿੰਘ ਰੰਗਾ ਨਾਲ ਅਮਨ ਪਨੇਸਰ ਅਤੇ ਮੱਖਣ ਸਿੰਘ ਠੇਕੇਦਾਰ ਵਲੋਂ ਮੁਲਾਕਾਤ
ਲੋਹੀਆਂ ਖਾਸ, 26 ਅਕਤੂਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ) ਪਿੱਛਲੇ ਦਿਨੀ ਨਿਯੁਕਤ ਹੋਏ ਕਪੂਰਥਲਾ ਆਪ ਦੇ ਨਵੇਂ ਇੰਚਾਰਜ ਦਵਿੰਦਰਪਾਲ ਸਿੰਘ ਰੰਗਾ ਹੰਸਪਾਲ ਨੂੰ ਵਧਾਈਆਂ ਦੇਣ ਅਤੇ ਉਨ੍ਹਾਂ ਨਾਲ ਮੁਲਾਕਾਤ ਕਰਨ ਲਈ ਲੋਹੀਆਂ ਆਪ ਦੇ ਸ਼ਹਿਰੀ ਪ੍ਰਧਾਨ ਅਮਨ ਪਨੇਸਰ ਅਤੇ ਨਗਰ ਪੰਚਾਇਤ ਲੋਹੀਆਂ ਦੇ ਸੀਨੀਅਰ ਕੌਂਸਲਰ ਮੱਖਣ ਸਿੰਘ ਠੇਕੇਦਾਰ ਉਨ੍ਹਾਂ ਨੂੰ ਮਿਲੇ| ਇਸ ਮੌਕੇ ਸ਼ਹਿਰੀ ਪ੍ਰਧਾਨ ਅਮਨ ਪਨੇਸਰ ਅਤੇ ਕੌਂਸਲਰ ਮੱਖਣ ਸਿੰਘ ਠੇਕੇਦਾਰ ਨੇ ਇੰਚਾਰਜ ਦਵਿੰਦਰਪਾਲ ਸਿੰਘ ਰੰਗਾ ਹੰਸਪਾਲ ਦਾ ਮੂੰਹ ਮਿੱਠਾ ਕਰਵਾ ਕੇ ਵਧਾਈ ਪੇਸ਼ ਕੀਤੀ ਅਤੇ ਹਰ ਤਰ੍ਹਾਂ ਦੇ ਸਹਿਯੋਗ ਦਾ ਭਰੋਸਾ ਦਿੱਤਾ| ਉਨ੍ਹਾਂ ਕਿਹਾ ਕਿ ਕਪੂਰਥਲਾ ਦੇ ਵੱਡੇ ਕਾਰੋਬਾਰੀ ਅਤੇ ਆਪ ਦੇ ਇੰਚਾਰਜ ਦਵਿੰਦਰਪਾਲ ਸਿੰਘ ਰੰਗਾ ਜੀ ਜਿਥੇ ਲੋਹੀਆਂ ਅਤੇ ਸੁਲਤਾਨਪੁਰ ਲੋਧੀ ਇਲਾਕੇ ਦੇ ਹੜ੍ਹ ਮਾਰੇ ਇਲਾਕਿਆਂ ਲਈ ਸੇਵਾਵਾਂ ਦਿੰਦੇ ਰਹੇ ਹਨ, ਉਥੇ ਉਨ੍ਹਾਂ ਵੱਲੋਂ ਕਿਸਾਨੀ ਧਰਨੇ ਮੌਕੇ ਵੀ ਦਿੱਲੀ ਦੇ ਬਾਰਡਰਾਂ ’ਤੇ ਵੀ ਕਿਸਾਨਾਂ ਲਈ ਵੱਡਾ ਸਹਿਯੋਗ ਕੀਤਾ ਸੀ, ਜਿਸ ਨੂੰ ਲੈ ਕੇ ਉਨ੍ਹਾਂ ਦਾ ਕਿਸਾਨਾਂ ਅਤੇ ਆਮ ਸ਼ਹਿਰੀਆਂ ਅੰਦਰ ਵਧੀਆ ਪ੍ਰਭਾਵ ਹੈ| ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਕਪੂਰਥਲਾ ਤੋਂ ਆਪ ਦੇ ਉਮੀਦਵਾਰ ਵਜੋਂ ਦਵਿੰਦਰਪਾਲ ਸਿੰਘ ਰੰਗਾ ਆਪ ਦਾ ਪਹਿਲੀ ਵਾਰ ਝੰਡਾ ਬੁਲੰਦ ਕਰਨ ਦੇ ਸਮਰੱਥ ਹਨ|
ਕ
ਕਪੂਰਥਲਾ ‘ਆਪ’ ਦੇ ਨਵੇਂ ਇੰਚਾਰਜ ਦਵਿੰਦਰਪਾਲ ਸਿੰਘ ਰੰਗਾ ਹੰਸਪਾਲ ਦਾ ਮੂੰਹ ਮਿੱਠਾ ਕਰਵਾ ਕੇ ਵਧਾਈ ਪੇਸ਼ ਕਰਦੇ ਅਮਨ ਪਨੇਸਰ ਅਤੇ ਮੱਖਣ ਸਿੰਘ ਠੇਕੇਦਾਰ| ਤਸਵੀਰ : ਸ਼ਤਾਬਗੜ੍ਹ
27-10-2026