ਲੋਹੀਆਂ ਦੀ ਬਸੰਤ ਕਾਲੋਨੀ ’ਚ ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਨੂੰ ਸਮਰਪਿਤ ਸਮਾਗਮ
ਲੋਹੀਆਂ ਖਾਸ, 26 ਅਕਤੂਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ) ਭਗਵਾਨ ਵਾਲਮੀਕਿ ਮੰਦਰ ਵਾਰਡ ਨੰ: 1, ਬਸੰਤ ਕਾਲੋਨੀ, ਲੋਹੀਆਂ ਖਾਸ ’ਚ ਸਥਿਤ ‘ਭਗਵਾਨ ਵਾਲਮੀਕਿ ਜੀ ਮੰਦਰ ਪ੍ਰਬੰਧਕ ਕਮੇਟੀ’ ਵਲੋਂ ਪ੍ਰਗਟ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ| ਸਮਾਗਮ ਦੌਰਾਨ ਨਵੇਂ ਉਸਾਰੇ ਜਾ ਰਹੇ ਭਗਵਾਨ ਵਾਲਮੀਕ ਜੀ ਮੰਦਰ ’ਚ ਨਿਸ਼ਾਨ ਸਾਹਿਬ ਦਾ ਚੋਲਾ ਚੜ੍ਹਾਇਆ ਗਿਆ| ਇਸ ਮੌਕੇ ਸੂਫ਼ੀ ਗਾਇਕਾ ਬੀਬੀ ਸਾਇਦਾ ਬੇਗ਼ਮ ਨੇ ਆਪਣੇ ਸ਼ਹਿਰ ਲੋਹੀਆਂ ਖਾਸ ਦੇ ਆਪਣੇ ਗ੍ਰਹਿ ਮੁਹੱਲੇ ਬਸੰਤ ਕਾਲੋਨੀ ਵਿਚਲੇ ਸਮਾਗਮ ’ਚ ਧਾਰਮਿਕ ਸ਼ਬਦਾਂ ਨਾਲ ਹਾਜ਼ਰੀ ਲਗਵਾ ਕੇ ਹਾਜ਼ਰੀਨ ਸੰਗਤਾਂ ਨੂੰ ਝੂਮਣ ਲਾ ਦਿੱਤਾ| ਇਸ ਮੌਕੇ ਜਿਥੇ ਭਗਵਾਨ ਵਾਲਮੀਕ ਮੰਦਰ ਵਾਰਡ ਨੰ: 12, ਅੰਬੇਡਕਰ ਨਗਰ, ਲੋਹੀਆਂ ਖਾਸ ਤੋਂ ਆਈ ਪ੍ਰਭਾਤ ਫੇਰੀ ਨੂੰ ਜੀ ਆਇਆਂ ਆਖਿਆ ਗਿਆ ਉਥੇ ਪ੍ਰਭਾਤ ਫੇਰੀ ਦੇ ਪ੍ਰਬੰਧਕਾਂ, ਸੂਫ਼ੀ ਗਾਇਕਾ ਬੀਬੀ ਸਾਇਦਾ ਬੇਗ਼ਮ ਅਤੇ ਹੋਰਾਂ ਦਾ ਸਨਮਾਨ ਵੀ ਕੀਤਾ ਗਿਆ| ਇਸ ਮੌਕੇ ਮੰਦਰ ਦੇ ਗ੍ਰੰਥੀ ਭਾਈ ਗੁਰਦੀਪ ਸਿੰਘ, ਕੌਂਸਲਰ ਮਨਪ੍ਰੀਤ, ਕੌਂਸਲਰ ਆਗੂ ਵਿਜੈ ਕੁਮਾਰ, ਸੁਖਵਿੰਦਰ ਸਿੰਘ ਹਲਵਾਈ, ਸੁਖਦੇਵ ਬਾੳੂ, ਸ਼ੰਮਾ, ਸੋਨੂੰ, ਫੂਲ ਚੰਦ, ਸੰਜੀਵ ਕੁਮਾਰ, ਅੰਜਲੀ, ਰੱਜੀ, ਪ੍ਰੀਤ, ਜੈਸਮੀਨ, ਸਿੰਮੀ, ਮੋਨਾ, ਨਿੱਕੋ, ਰੰਜਨਾ, ਰੋਜੀ, ਵਾਰਡ ਨੰ: 12 ਦੇ ਪ੍ਰਧਾਨ ਹਰਮੇਸ਼ ਲਾਲ, ਮੀਤ ਪ੍ਰਧਾਨ ਵਿੱਕੀ ਪਲੰਬਰ, ਕੈਸ਼ੀਅਰ ਮਨੀ ਨਾਹਰ, ਹੈਪੀ ਨਾਹਰ, ਨਿੰਦਰ, ਦੇਵ ਰਾਜ, ਸੰਦੀਪ ਸੀਪੂ, ਤਰਨਜੀਤ, ਗਗਨ ਕੁਮਾਰ, ਅਰੁਣ ਕੁਮਾਰ, ਸਮੇਤ ਵੱਡੀ ਗਿਣਤੀ ਵਿੱਚ ਮੁਹੱਲੇ ਦੀਆਂ ਸੰਗਤਾਂ ਹਾਜ਼ਰ ਸਨ|