ਕਪੂਰਥਲਾ , 26 ਅਕਤੂਬਰ ( ਵਿ . ਪ੍ਰ .) - ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਦੀ ਆਈ . ਕੇ . ਗੁਜਰਾਲ ਪੰਜਾਬ ਤਕਨੀਕੀ ਯੂਨੀਵਰਸਿਟੀ ਵਿਖੇ ਆਮਦ ਨੂੰ ਲੈ ਕੇ ਵਧੀਕ ਜ਼ਿਲ੍ਹਾ ਮੈਜਿਸਟਰੇਟ ਕਪੂਰਥਲਾ ਸ਼ਿਖਾ ਭਗਤ ਨੇ ਇਕ ਹੁਕਮ ਜਾਰੀ ਕਰਕੇ 27 ਅਕਤੂਬਰ ਨੂੰ ਕਪੂਰਥਲਾ ਸਬ ਡਵੀਜ਼ਨ ਵਿਚ ਡਰੋਨ ਅਤੇ ਅਨਮੇਨਡ ਏਰੀਅਲ ਵਹੀਕਲ ਦੀ ਵਰਤੋਂ ’ ਤੇ ਪਾਬੰਦੀ ਲਗਾ ਦਿੱਤੀ ਹੈ । ਇਹ ਹੁਕਮ ਪੰਜਾਬ ਪੁਲਿਸ , ਭਾਰਤੀ ਫ਼ੌਜ , ਸੀ . ਏ . ਪੀ . ਐਫ ., ਆਰ . ਪੀ . ਐਫ . ਵਲੋਂ ਸੁਰੱਖਿਆ ਯਕੀਨੀ ਬਣਾਉਣ ਲਈ ਵਰਤੇ ਜਾਂਦੇ ਡਰੋਨ ਤੇ ਅਨਮੇਨਡ ਵਹੀਕਲਜ਼ ’ ਤੇ ਲਾਗੂ ਨਹੀਂ ਹੋਵੇਗੀ । ਕੋਰੀਅਰ ਦਾ ਸਾਮਾਨ ਚੋਰੀ ਕਰਨ ਸੰਬੰਧੀ ਕੇਸ ਦਰਜ ਫਗਵਾਡ਼ਾ , 26 ਅਕਤੂਬਰ ( ਹਰਜੋਤ ਸਿੰਘ ਚਾਨਾ )- ਕੋਰੀਅਰ ਦਾ ਸਾਮਾਨ ਚੋਰੀ ਕਰਨ ਦੇ ਸਬੰਧ ’ ਚ ਸਿਟੀ ਪੁਲਿਸ ਨੇ ਇੱਕ ਵਿਅਕਤੀ ਖਿਲਾਫ਼ ਕੇਸ ਦਰਜ ਕੀਤਾ ਹੈ । ਸ਼ਿਕਾਇਤਕਰਤਾ ਸੁਮੀਰ ਕੁਮਾਰ ਪੁੱਤਰ ਹਰੀ ਨਰਾਇਣ ਵਾਸੀ ਉਂਕਾਰ ਨਗਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ’ ਚ ਦੱਸਿਆ ਕਿ ਉਨ੍ਹਾਂ ਦੀ ਦੁਕਾਨ ਤੇ ਇੱਕ ਲਡ਼ਕਾ ਜਿਸ ਨੇ ਹੁੱਡੀ ਪਾਈ ਹੋਈ ਸੀ ਉਸਨੇ ਕੋਰੀਅਰ ਦਾ ਸਾਮਾਨ ਚੋਰੀ ਕਰ ਲਿਆ । ਜਿਸ ਸਬੰਧ ’ ਚ ਪੁਲਿਸ ਨੇ ਪ੍ਰਿੰਸ ਪੁੱਤਰ ਜਸਪਾਲ ਸਿੰਘ ਵਾਸੀ ਬੀਡ਼ ਢੰਡੋਲੀ ਖਿਲਾਫ਼ ਕੇਸ ਦਰਜ ਕੀਤਾ ਹੈ ।