27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਨਿਰਮਲ ਸੋਬਤੀ ਨਮਿਤ ਸ਼ਰਧਾਂਜਲੀ ਸਮਾਗਮ ਵੱਖ-ਵੱਖ ਆਗੂਆਂ ਵਲੋਂ ਸ਼ਰਧਾਂਜਲੀਆਂ ਭੇਟ

ਸ਼ਾਹਕੋਟ, 26 ਅਕਤੂਬਰ (ਦਲਜੀਤ ਸਿੰਘ ਸਚਦੇਵਾ)-ਕਾਂਗਰਸ ਕਮੇਟੀ ਸ਼ਾਹਕੋਟ ਦੇ ਸ਼ਹਿਰੀ ਪ੍ਰਧਾਨ ਲਛਮਣ ਸੋਬਤੀ ਤੇ ਕਾਰੋਬਾਰੀ ਰਾਮ ਸੋਬਤੀ ਦੇ ਤਾਈ ਸ਼੍ਰੀਮਤੀ ਨਿਰਮਲ ਸੋਬਤੀ ਪਤਨੀ ਸਵ. ਫਕੀਰ ਚੰਦ ਸੋਬਤੀ ਨੂੰ ਵੱਖ-ਵੱਖ ਆਗੂਆਂ ਵਲੋਂ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ।

ਰਸਮ ਕਿਰਿਆ ਮੌਕੇ ਹਾਜ਼ਰ ਵੱਡੀ ਗਿਣਤੀ ’ਚ ਲੋਕ। ਤਸਵੀਰਾਂ : ਦਲਜੀਤ ਸਿੰਘ ਸਚਦੇਵਾ 27-10-2026
ਸ਼ਾਹਕੋਟ, 26 ਅਕਤੂਬਰ (ਦਲਜੀਤ ਸਿੰਘ ਸਚਦੇਵਾ)-ਕਾਂਗਰਸ ਕਮੇਟੀ ਸ਼ਾਹਕੋਟ ਦੇ ਸ਼ਹਿਰੀ ਪ੍ਰਧਾਨ ਲਛਮਣ ਸੋਬਤੀ ਤੇ ਕਾਰੋਬਾਰੀ ਰਾਮ ਸੋਬਤੀ ਦੇ ਤਾਈ ਸ਼੍ਰੀਮਤੀ ਨਿਰਮਲ ਸੋਬਤੀ ਪਤਨੀ ਸਵ. ਫਕੀਰ ਚੰਦ ਸੋਬਤੀ ਨੂੰ ਵੱਖ-ਵੱਖ ਆਗੂਆਂ ਵਲੋਂ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਇਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਸ੍ਰੀ ਗਰੁੜ ਪੁਰਾਣ ਦੇ ਪਾਠ ਦਾ ਭੋਗ ਤੇ ਰਸਮ ਕਿਰਿਆ ਡੇਰਾ ਬਾਬਾ ਮੁਰਲੀ ਦਾਸ ਸ਼ਿਵ ਮੰਦਰ ਸ਼ਾਹਕੋਟ ਵਿਖੇ ਕੀਤੀ ਗਈ, ਜਿਸ ਵਿਚ ਸਾਕ-ਸੰਬੰਧੀ, ਰਿਸ਼ਤੇਦਾਰ ਤੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂ ਵੱਡੀ ਗਿਣਤੀ ਵਿਚ ਪਹੁੰਚੇ। ਇਸ ਮੌਕੇ ਪੰਡਤ ਓਮਾ ਸ਼ੰਕਰ ਵਲੋਂ ਜੀਵਨ ਤੇ ਮੌਤ ਦੇ ਫਲਸਫੇ ਬਾਰੇ ਚਾਨਣਾ ਪਾਇਆ ਗਿਆ। ਇਸ ਮੌਕੇ ਅਜਮੇਰ ਸਿੰਘ ਖ਼ਾਲਸਾ ਸੀਨੀਅਰ ਕਾਂਗਰਸੀ ਆਗੂ, ਗੁਲਜ਼ਾਰ ਸਿੰਘ ਥਿੰਦ ਪ੍ਰਧਾਨ ਨਗਰ ਪੰਚਾਇਤ ਸ਼ਾਹਕੋਟ, ਸਤੀਸ਼ ਰਿਹਾਨ ਐੱਮ.ਸੀ, ਅਮਨ ਮਲਹੋਤਰਾ ਸਮਾਜ ਸੇਵਕ, ਸਤੀਸ਼ ਸਾਂਗਰਾ ਪ੍ਰਧਾਨ ਸ੍ਰੀ ਹਰਿਨਾਮ ਸੰਕੀਰਤਨ ਭਵਨ ਸ਼ਾਹਕੋਟ ਤੇ ਬੰਟੀ ਬੱਠਲਾ ਪ੍ਰਧਾਨ ਵਾਤਾਵਰਨ ਸੁਧਾਰ ਸੁਸਾਇਟੀ ਨੇ ਸ਼ਰਧਾਂਜਲੀ ਭੇਟ ਕੀਤੀ । ਇਸ ਮੌਕੇ ਸੁਰਿੰਦਰਜੀਤ ਸਿੰਘ ਚੱਠਾ ਬਲਾਕ ਪ੍ਰਧਾਨ, ਸੋਨੂੰ ਕੰਗ ਪੀ.ਏ, ਬੂਟਾ ਸਿੰਘ ਕਲਸੀ ਐੱਮ.ਸੀ, ਡਾ: ਜਗਤਾਰ ਸਿੰਘ ਚੰਦੀ ਸਮਾਜ ਸੇਵਕ, ਜਗਤਾਰ ਸਿੰਘ ਤਾਰੀ ਕੋਟਲਾ ਸਾਬਕਾ ਸਰਪੰਚ, ਅਮਰਜੀਤ ਕੌਰ ਸਚਦੇਵਾ ਸ਼ਹਿਰੀ ਪ੍ਰਧਾਨ, ਕਰੁਣਾ ਜਿੰਦਲ ਐੱਮ.ਸੀ, ਸੁਖਜੀਤ ਕੌਰ ਪ੍ਰਧਾਨ ਮਹਿਲਾ ਮੰਡਲ ਸ਼ਾਹਕੋਟ, ਗਗਨਦੀਪ ਜੌੜਾ ਐੱਮ.ਸੀ, ਰਾਜੇਸ਼ ਗੁਪਤਾ, ਟਿੰਪੀ ਕੁਮਰਾ, ਬੱਬਲੂ ਰਿਹਾਨ, ਪਵਨ ਅਗਰਵਾਲ, ਸੰਦੀਪ ਪੁਰੀ, ਕਸ਼ਮੀਰ ਸਿੰਘ ਨੰਢਾ, ਅਸ਼ਵਨੀ ਮਿੱਤਲ, ਮਦਨ ਲਾਲ ਅਰੋੜਾ, ਮਨਜੀਤ ਸਿੰਘ ਸੱਤਾ ਟਰਾਂਸਪੋਰਟਰ, ਕਪਿਲ ਗੋਇਲ ਕਾਰੋਬਾਰੀ, ਜਤਿੰਦਰਪਾਲ ਸਿੰਘ ਬੱਲਾ, ਕਪਿਲ ਗੁਪਤਾ, ਦੀਪਕ ਸੋਬਤੀ, ਰਿੱਕੀ ਸੋਬਤੀ, ਦਮਨਜੀਤ ਸਿੰਘ ਅਰੋੜਾ, ਸੁਰਿੰਦਰ ਬੱਬੂ, ਸਤੀਸ਼ ਸਰੀਨ ਜਲੰਧਰ, ਆਸ਼ੀਸ਼ ਅਗਰਵਾਲ, ਭੂਸ਼ਣ ਸਚਦੇਵਾ, ਨਿਸ਼ੂ ਸੋਬਤੀ, ਮਨਜੀਤ ਚੋਪੜਾ, ਜਸਵੀਰ ਸਿੰਘ ਸਿੰਧੜ, ਹਰਪਾਲ ਸਿੰਘ ਮੈਸਨ, ਗੁਰਪ੍ਰੀਤ ਸਿੰਘ ਬੱਬੂ, ਰਮਨ ਗੁਪਤਾ, ਜਤਿੰਦਰ ਅਰੋੜਾ, ਹਰਭਜਨ ਸਿੰਘ ਖਾਲਸਾ, ਐਡ: ਸ਼ਿਵ ਕਰਨ ਮਲਹੋਤਰਾ, ਕਾਲਾ ਪਹਿਲਵਾਨ, ਦਰਸ਼ਨ ਲਾਲ ਅਰੋੜਾ, ਸੁਰਿੰਦਰ ਅਰੋੜਾ ਭੱਦਮਾ, ਸੰਜੀਵ ਸੋਬਤੀ, ਹਰਜਿੰਦਰ ਸਿੰਘ ਰੂਪਰਾ, ਡਾ: ਰਾਜੇਸ਼ ਚੌਹਾਨ, ਸ਼ੰਟੂ ਵਿੱਗ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਰਾਜਪਾਲ ਦੀ ਆਮਦ ਨੂੰ ਮੁੱਖ ਰੱਖਦਿਆਂ ਕਪੂਰਥਲਾ ’ਚ ਡਰੋਨ ਤੇ ਅਨਮੈਨਡ ਏਰੀਅਲ ਵਹੀਕਲਜ਼ ’ਤੇ ਪਾਬੰਦੀ ਅਗਲੀ ਖ਼ਬਰ ਦੁਸਾਂਝ ਕਲਾਂ ’ਚ ਭਗਵਾਨ ਵਾਲਮੀਕਿ ਦਾ ਪ੍ਰਗਟ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।