ਜਲੰਧਰ ਕੈਂਟ ਦੇ ਵਰਕਰਾਂ ਨੇ ਐਡਵੋਕੇਟ ਅਰਜੁਨ ਤ੍ਰੇਹਨ ਦਾ ਕੀਤਾ ਸਵਾਗਤ
ਜਲੰਧਰ, 18 ਅਕਤੂਬਰ (ਸ਼ਿਵ)–ਭਾਰਤੀ ਜਨਤਾ ਪਾਰਟੀ ਵਿੱਚ ਸਨਮਾਨਪੂਰਵਕ ਘਰ ਵਾਪਸੀ ਤੋਂ ਬਾਅਦ ਨੌਜਵਾਨ ਭਾਜਪਾ ਆਗੂ ਅਤੇ ਐਡਵੋਕੇਟ ਅਰਜੁਨ ਤ੍ਰੇਹਨ ਦਾ ਜਲੰਧਰ ਕੈਂਟ ਦੇ ਭਾਜਪਾ ਵਰਕਰਾਂ ਵੱਲੋਂ ਗੜ੍ਹਾ ਰੋਡ ਸਥਿਤ ਕਨਕ ਜਵੈਲਰਜ਼ ਵਿਖੇ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਵਰਕਰਾਂ ਨੇ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਸੰਗਠਨ ਨਾਲ ਉਨ੍ਹਾਂ ਦੇ ਜੁੜਾਅ ਅਤੇ ਲੋਕ ਸੇਵਾ ਦੇ ਸੰਕਲਪ ਪ੍ਰਤੀ ਆਪਣਾ ਪਿਆਰ ਪ੍ਰਗਟ ਕੀਤਾ।
ਅਜੀਤ ਡੈਸਕ
19-10-2026