19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਇੰਚਾਰਜ ਪਾਲਾ ਜਲਾਲਪੁਰ, ਠੇਕੇਦਾਰ ਮੱਖਣ ਸਿੰਘ ਅਤੇ ਅਮਨ ਪਨੇਸਰ ਵਲੋਂ ‘ਰਾਮਲੀਲ੍ਹਾ’ ਦਾ ਉਦਘਾਟਨ ਲੋਹੀਆਂ ਦੀ ‘ਰਾਮਲੀਲ੍ਹਾ’ ’ਚ ‘ਚਾਚੀ ਤਾੜਕਾ’ ਮੰਚਨ ਦੌਰਾਨ ਹੋਇਆ ਰਿਕਾਰਡ ਤੋੜ ਇਕੱਠ

ਲੋਹੀਆਂ ਖਾਸ, 18 ਅਕਤੂਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ) ਪ੍ਰਾਚੀਨ ਸ਼ਿਵ ਮੰਦਿਰ ਲੋਹੀਆਂ ਦੇ ਗੱਦੀਨਸ਼ੀਨ ਮਹਾਂ ਮੰਡਲੇਸ਼ਵਰ ਮਹੰਤ ਸ਼੍ਰੀ ਸ਼ਿਪਰਾ ਗਿਰੀ ਦੀ ਸਰਪ੍ਰਸਤੀ ਹੇਠ ਲੋਹੀਆਂ ਦੀ ਪ੍ਰਸਿੱਧ ਕਲੱਬ ‘ਪੰਡਿਤ ਸ਼੍ਰੀ ਕੁੰਦਨ ਲਾਲ ਰਾਮਲੀਲ੍ਹਾ ਕਲੱਬ (ਰਜਿ.) ਲੋਹੀਆਂ ਖਾਸ’ ਵੱਲੋਂ ਦਸਮੇਸ਼ ਪਾਰਕ ਲੋਹੀਆਂ ਵਿਖੇ 9 ਦਿਨ ਚੱਲਣ ਵਾਲੀ ‘ਰਾਮਲੀਲ੍ਹਾ’ ਦੇ ਵੱਖ ਵੱਖ ਦ੍ਰਿਸ਼ਾਂ ਦੇ ਉਦਘਾਟਨ ਹਲਕਾ ਸ਼ਾਹਕੋਟ ਦੇ ਇੰਚਾਰਜ ਪਾਲਾ ਜਲਾਲਪੁਰ, ਨਗਰ ਪੰਚਾਇਤ ਲੋਹੀਆਂ ਦੇ ਕੌਂਸਲਰ ਮੱਖਣ ਸਿੰਘ ਠੇਕੇਦਾਰ ਅਤੇ ਆਪ ਦੇ ਸ਼ਹਿਰੀ ਪ੍ਰਧਾਨ ਅਮਨ ਪਨੇਸਰ ਵੱਲੋਂ ਕੀਤੇ ਗਏ| ਇਸ ਮੌਕੇ ਬੋਲਦਿਆਂ ਇੰਚਾਰਜ ਪਾਲਾ ਜਲਾਲਪੁਰ ਨੇ ਕਿਹਾ ਕਿ ਬੁਰਾਈ ਜਿੱਡੀ ਮਰਜੀ ਤਕੜੀ ਹੋਵੇ ਜਿੱਤ ਹਮੇਸ਼ਾਂ ਸਚਾਈ ਦੀ ਹੁੰਦੀ ਹੈ| ਇਸ ਮੌਕੇ ਕੌਂਸਲਰ ਮੱਖਣ ਸਿੰਘ ਠੇਕੇਦਾਰ ਵੱਲੋਂ ਕਮੇਟੀ ਨੂੰ 11,000 ਰੁਪਏ ਦੇ ਕੇ ਆਰਥਿਕ ਸਹਿਯੋਗ ਵੀ ਕੀਤਾ ਗਿਆ| ਰਾਮਲੀਲ੍ਹਾ ਦੇ ‘ਚਾਚੀ ਤਾੜਕਾ ਮੰਚਨ ਦੌਰਾਨ’ ਲੋਹੀਆਂ ਰਾਮਲੀਲ੍ਹਾ ਦਾ ਰਿਕਾਰਡ ਤੋੜ ਇਕੱਠ ਦੇਖਣ ਨੂੰ ਮਿਲਿਆ| ਇਸ ਮੌਕੇ ਪ੍ਰਾਚੀਨ ਸ਼ਿਵ ਮੰਦਿਰ ਲੋਹੀਆਂ ਦੇ ਪੰਡਤ ਸ੍ਰੀ ਜੈ ਰਾਮ ਗਿਰੀ ਜੀ, ਨਗਰ ਪੰਚਾਇਤ ਲੋਹੀਆਂ ਦੇ ਪ੍ਰਧਾਨ ਸੋਮ ਨਾਥ ਭੱਟੀ, ਮੀਤ ਪ੍ਰਧਾਨ ਬਲਵਿੰਦਰ ਸਿੰਘ ਟਿੱਡੂ, ਕੌਂਸਲਰ ਸਰਬਜੀਤ ਸਿੰਘ ਸਾਬ ਚਤਰੱਥ, ਕੌਂਸਲਰ ਸਾਹਿਬ ਸਿੰਘ ਕੰਗ, ਕੌਂਸਲਰ ਮੱਖਣ ਸਿੰਘ ਠੇਕੇਦਾਰ, ਕੌਂਸਲਰ ਜਸਵਿੰਦਰ ਕੌਰ ਭੱਟੀ, ਕੌਂਸਲਰ ਆਗੂ ਲਹਿੰਬਰ ਸਿੰਘ ਭੱਟੀ, ਕੌਂਸਲਰ ਆਗੂ ਵਿਜੈ ਕੁਮਾਰ ਨਾਹਰ, ਆਪ ਦੇ ਸ਼ਹਿਰੀ ਪ੍ਰਧਾਨ ਅਮਨ ਪਨੇਸਰ, ਵਿੱਕੀ ਪਲੰਬਰ, ਮਹੰਤ ਕਮਲੇਸ਼ ਅਤੇ ਹੋਰ ਪਤਵੰਤੇ ਵਿਸ਼ੇਸ਼ ਮਹਿਮਾਨਾਂ ਵਜੋਂ ਹਾਜਰ ਸਨ| ਜਦਕਿ ਕਲੱਬ ਦੇ ਡਾਇਰੈਕਟਰ ਪ੍ਰੇਮ ਕੁਮਾਰ ਸੱਦੀ, ਸਹਾਇਕ ਡਾਇਰੈਕਟਰ ਗਜਰਾਜ ਯਦੂਵੰਸ਼ੀ, ਸਹਾਇਕ ਡਾਇਰੈਕਟਰ ਮੁਨੀਸ਼ ਕੁਮਾਰ ਮੰਗਾ, ਸਟੇਜ ਸੈਕਟਰੀ ਪੰਚਾਇਤ ਅਫਸਰ ਰੁਪੇਸ਼ ਕੁਮਾਰ ਸੱਦੀ, ਪਰਮਜੀਤ ਪੰਮਾ, ਅਰਜੀ ਨਵੀਸ ਗੌਰਵ ਗੁਪਤਾ, ਪ੍ਰਧਾਨ ਦਰਸ਼ਨ ਕੁਮਾਰ ਸੱਦੀ, ਪ੍ਰਧਾਨ ਪਵਨ ਗਾਂਧੀ, ਐਕਸਪਾਲ, ਗੌਰਵ ਸੱਦੀ, ਸ਼ੁਭਮ ਸ਼ਰਮਾ, ਸ਼ਾਲੂ ਸੱਦੀ, ਮੋਨੂੰ ਸ਼ਾਹ, ਪ੍ਰਸ਼ੋਤਮ ਲਾਲ ਗੁਪਤਾ, ਬੋਬੀ ਕੰਡਾ, ਆਰਜੂ ਅਰੋੜਾ, ਮਨਜਿੰਦਰ ਸਿੰਘ ਗੁੱਗੂ, ਵਿੱਕੀ, ਸੰਤੋਖ ਸਿੰਘ, ਹੀਰਾ ਲਾਲ, ਹਰਸ਼, ਸੌਰਵ ਟਾਰਗਟ ਸਮੇਤ ਰਾਮਲੀਲ੍ਹਾ ਦੇ ਕਲਾਕਾਰ, ਵੱਖ ਵੱਖ ਭਜਨ ਮੰਡਲੀਆਂ ਅਤੇ ਸ਼ਹਿਰ ਵਾਸੀ ਹਾਜ਼ਰ ਸਨ|

ਅਜੀਤ ਡੈਸਕ 19-10-2026

ਪਿਛਲੀ ਖ਼ਬਰ ਜਵਾਹਰ ਨਵੋਦਿਆ ਵਿਦਿਆਲਿਆ ਦੀ ਵਿਦਿਆਰਥਣ ਆਭਾ ਦੀ ਨੈਸ਼ਨਲ ਪੱਧਰ ’ਤੇ ਚੋਣ ਅਗਲੀ ਖ਼ਬਰ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਬਿਆਸ ਪਿੰਡ ਵਿਖੇ ਤਹਿਸੀਲ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਸਮਾਪਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।