ਨਿਤਿਨ ਕੋਹਲੀ ਤੇ ਕੌਂਸਲਰ ਨਵਦੀਪ ਕੌਰ ਨੇ ਸੁਣੀਆਂ ਸਨਸ਼ਾਈਨ ਵੈਲੀ ਕਾਲੋਨੀ ਦੇ ਲੋਕਾਂ ਦੀਆਂ ਸਮੱਸਿਆਂਵਾਂ
ਚੁਗਿੱਟੀ/ ਜੰਡੂ ਸਿੰਘਾ,1 ਅਕਤੂਬਰ (ਨਰਿੰਦਰ ਲਾਗੂ)-ਵਾਰਡ ਨੰਬਰ 5 ਅਧੀਨ ਆਉਂਦੀ ਸਨਸਾਈਨ ਵੈਲੀ ਕਾਲੋਨੀ ਦੇ ਵਸਨੀਕਾਂ ਦੀਆਂ ਸਮੱਸਿਆਵਾਂ ਜਲੰਧਰ ਕੇਂਦਰੀ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਇੰਚਾਰਜ਼ ਨਿਤਿਨ ਕੋਹਲੀ ਤੇ ਕੌਂਸਲਰ ਅਤੇ ਹਲਕਾ ਕੋਆਰਡੀਨੇਟਰ ਬੀਬੀ ਨਵਦੀਪ ਕੌਰ ਵਲੋਂ ਸੁਣੀਆਂ ਗਈਆਂ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕੌਂਸਲਰ ਪਤੀ ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਲਗਨਦੀਪ ਸਿੰਘ ਨੇ ਦੱਸਿਆ ਕਿ ਇਸ ਮੌਕੇ ਸਥਾਨਕ ਲੋਕਾਂ ਵਲੋਂ ਉਕਤ ਇਲਾਕੇ ਵਿੱਚ ਨਵੀਆਂ ਸੜਕਾਂ ਬਣਾਉਣ ਤੋਂ ਇਲਾਵਾ ਸਟ੍ਰੀਟ ਲਾਈਟਾਂ ਲਗਾਉਣ ਅਤੇ ਪਾਰਕ ਦੀ ਸਹੂਲਤ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਗਈ।
ਅਜੀਤ ਡੈਸਕ
02-10-2026