03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਨੰਦਨਪੁਰ ਰੋਡ ’ਤੇ ਮਹਿਲਾ ਦੀਆਂ ਵਾਲੀਆਂ ਝਪਟੀਆਂ ਰਾਹਗੀਰਾਂ ਵਲੋਂ ਪਿੱਛਾ ਕਰਨ ’ਤੇ ਹਾਦਸਾ, ਦੋ ਨੌਜਵਾਨ ਕਾਬੂ

ਮਕਸੂਦਾਂ, 1 ਅਕਤੂਬਰ (ਸੌਰਵ ਮਹਿਤਾ)-ਨੰਦਨਪੁਰ ਰੋਡ ’ਤੇ ਆਪਣੀ ਧੀ ਨਾਲ ਐਕਟਿਵਾ ’ਤੇ ਜਾ ਰਹੀ ਇਕ ਮਹਿਲਾ ਦੀਆਂ 2 ਵਾਲੀਆਂ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਵਲੋਂ ਝਪਟਣ ਦਾ ਮਾਮਲਾ ਸਾਹਮਣੇ ਆਇਆ ਹੈ। ਵਾਰਦਾਤ ਸੰਬੰਧੀ ਨੰਦਨਪੁਰ ਰੋਡ ਵਾਸੀ ਸੁਰਿੰਦਰ ਕੌਰ ਪਤਨੀ ਹਰਜੀਤ ਸਿੰਘ ਨੇ ਦੱਸਿਆ ਕਿ ਉਹ ਦੁਪਹਿਰ ਸਮੇਂ ਆਪਣੀ ਧੀ ਨਾਲ ਸ਼ਹਿਰ ਤੋਂ ਨਿੱਜੀ ਕੰਮ ਨਿਪਟਾ ਕੇ ਘਰ ਵਾਪਸ ਆ ਰਹੀ ਸੀ।

ਅਜੀਤ ਡੈਸਕ 02-10-2026
ਮਕਸੂਦਾਂ, 1 ਅਕਤੂਬਰ (ਸੌਰਵ ਮਹਿਤਾ)-ਨੰਦਨਪੁਰ ਰੋਡ ’ਤੇ ਆਪਣੀ ਧੀ ਨਾਲ ਐਕਟਿਵਾ ’ਤੇ ਜਾ ਰਹੀ ਇਕ ਮਹਿਲਾ ਦੀਆਂ 2 ਵਾਲੀਆਂ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਵਲੋਂ ਝਪਟਣ ਦਾ ਮਾਮਲਾ ਸਾਹਮਣੇ ਆਇਆ ਹੈ। ਵਾਰਦਾਤ ਸੰਬੰਧੀ ਨੰਦਨਪੁਰ ਰੋਡ ਵਾਸੀ ਸੁਰਿੰਦਰ ਕੌਰ ਪਤਨੀ ਹਰਜੀਤ ਸਿੰਘ ਨੇ ਦੱਸਿਆ ਕਿ ਉਹ ਦੁਪਹਿਰ ਸਮੇਂ ਆਪਣੀ ਧੀ ਨਾਲ ਸ਼ਹਿਰ ਤੋਂ ਨਿੱਜੀ ਕੰਮ ਨਿਪਟਾ ਕੇ ਘਰ ਵਾਪਸ ਆ ਰਹੀ ਸੀ। ਜਦੋਂ ਉਹ ਨੰਦਨਪੁਰ ਰੋਡ ‘ਤੇ ਪਹੁੰਚੀ ਤਾਂ ਪਿੱਛਿਓਂ ਮੋਟਰਸਾਈਕਲ ’ਤੇ ਆਏ ਦੋ ਨੌਜਵਾਨਾਂ ’ਚੋਂ ਇਕ ਨੇ ਉਸ ਦੀਆਂ ਦੋਵੇਂ ਵਾਲੀਆਂ ਝਪਟ ਲਈਆਂ। ਇਸ ਦੌਰਾਨ ਉਹ ਡਿੱਗਣ ਤੋਂ ਬਚ ਗਈ। ਉਸ ਦੀ ਧੀ ਵਲੋਂ ਰੌਲਾ ਪਾਉਣ ’ਤੇ ਨੇੜਿਓਂ ਐਕਟਿਵਾ ’ਤੇ ਲੰਘ ਰਹੇ ਵਿਅਕਤੀ ਨੇ ਮੋਟਰਸਾਈਕਲ ਸਵਾਰਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਕੁਝ ਹੋਰ ਰਾਹਗੀਰ ਵੀ ਉਨ੍ਹਾਂ ਦੇ ਪਿੱਛੇ ਲੱਗ ਗਏ। ਲੋਕਾਂ ਦੇ ਪਿੱਛਾ ਕਰਨ ਦੌਰਾਨ ਮੋਟਰਸਾਈਕਲ ਸਵਾਰਾਂ ਦੀ ਐਕਟਿਵਾ ਨਾਲ ਟੱਕਰ ਹੋ ਗਈ। ਇਸ ਤੋਂ ਬਾਅਦ ਮੌਕੇ ’ਤੇ ਇਕੱਠੇ ਹੋਏ ਲੋਕਾਂ ਨੇ ਦੋਵੇਂ ਨੌਜਵਾਨਾਂ ਨੂੰ ਕਾਬੂ ਕਰ ਲਿਆ ਅਤੇ ਪੁਲਿਸ ਨੂੰ ਸੂਚਿਤ ਕੀਤਾ। ਥਾਣਾ ਨੰਬਰ ਇਕ ਦੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਦੋਵਾਂ ਨੂੰ ਹਿਰਾਸਤ ਵਿਚ ਲੈ ਲਿਆ। ਮੁਲਜ਼ਮਾਂ ਵਲੋਂ ਵਰਤੀ ਜਾ ਰਹੀ ਮੋਟਰਸਾਈਕਲ ’ਤੇ ਨੰਬਰ ਪਲੇਟ ਨਹੀਂ ਲੱਗੀ ਹੋਈ ਸੀ। ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਪਿਛਲੀ ਖ਼ਬਰ ਨਿਤਿਨ ਕੋਹਲੀ ਤੇ ਕੌਂਸਲਰ ਨਵਦੀਪ ਕੌਰ ਨੇ ਸੁਣੀਆਂ ਸਨਸ਼ਾਈਨ ਵੈਲੀ ਕਾਲੋਨੀ ਦੇ ਲੋਕਾਂ ਦੀਆਂ ਸਮੱਸਿਆਂਵਾਂ ਅਗਲੀ ਖ਼ਬਰ ਰਸਤੇ ’ਚੋਂ ਮਿਲੀਆਂ ਵਾਲੀਆਂ ਮਹਿਲਾ ਨੂੰ ਸੌਂਪੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।